ਫਾਜ਼ਿਲਕਾ, 31 ਜਨਵਰੀ (ਪੰਜਾਬ ਪੋਸਟ ਬਿਊਰੋ- ਵਿਨੀਤ ਅਰੋੜਾ)-ਸਥਾਨਕ ਬਾਬਾ ਖੇਤਰਪਾਲ ਜੀ ਦੇ ਮੰਦਰ ਵਿਚ ਬਾਬਾ ਖੇਤਰਪਾਲ ਸੇਵਾਦਾਰ ਸੁਸਾਇਟੀ ਵੱਲੋਂ ਹਫ਼ਤੇਵਰ ਲੰਗਰ ਭੰਡਾਰਾ ਲਗਾਇਆ ਗਿਆ।
ਸੁਸਾਇਟੀ ਦੇ ਪ੍ਰਧਾਨ ਰੋਸ਼ਨ ਲਾਲ ਖੁਰਾਣਾ ਅਤੇ ਜਨਰਲ ਸਕੱਤਰ ਰਕੇਸ਼ ਸਚਦੇਵਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਬੀਤੇ ਲਗਭਗ ਸੱਤ ਵਰ੍ਹਿਆਂ ਤੋਂ ਸ਼ਰਧਾਲੂਆਂ ਦੇ ਸਹਿਯੋਗ ਨਾਲ ਭੰਡਾਰਾ ਲਗਾਇਆ ਜਾ ਰਿਹਾ ਹੈ। ਅੱਜ ਦੇ ਭੰਡਾਰੇ ਵਿਚ ਸੁਸਾਇਟੀ ਵੱਲੋਂ ਸ਼ਰਧਾਲੂਆਂ ਵਿਚ ਜਲੇਬੀਆਂ ਦਾ ਪ੍ਰਸਾਦ ਵੰਡਿਆ ਗਿਆ।ਸੁਸਾਇਟੀ ਦੇ ਸਤੀਸ ਕੁਮਾਰ ਸੇਠੀ, ਵਿਨੋਦ ਖੇੜਾ, ਸੁਭਾਸ਼ ਸੇਤੀਆ, ਵਿੱਕੀ ਦਹੂਜਾ, ਸਦਾ ਲਾਲ, ਅਜੈ ਖੁਰਾਣਾ, ਰੋਹਿਤ ਸਚਦੇਵਾ, ਸ਼ਿਵ ਦਾਵੜਾ, ਸਾਹਿਲ ਸਚਦੇਵਾ, ਅਜੈ ਕੁਮਾਰ, ਡੀਕੇ ਕਾਠਪਾਲ, ਲੱਕੀ, ਮਨੀਸ਼ ਖੁਰਾਣਾ, ਬੱਬਲੂ ਸਚਦੇਵਾ ਅਤੇ ਹਰੀ ਓਮ ਭਠੇਜਾ ਅਤੇ ਹੋਰਨਾਂ ਮੈਂਬਰਾਂ ਅਤੇ ਅਹੁੱਦੇਦਾਰਾਂ ਨੇ ਸਹਿਯੋਗ ਕੀਤਾ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਰੋਸ਼ਨ ਲਾਲ ਖੁਰਾਣਾ ਅਤੇ ਜਨਰਲ ਸਕੱਤਰ ਰਕੇਸ਼ ਸਚਦੇਵਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਧੋਬੀਘਾਟ ਸਿੱਧ ਸ਼੍ਰੀ ਹਨੂੰਮਾਨ ਮੰਦਰ ਲਿੰਗ ਰੋਡ ਤੇ ਸਥਿਤ ਨਗਰ ਕੌਂਸਲ ਵੱਲੋਂ ਕਟੀ ਗਈ ਕਲੋਨੀ ਵਿਚ ਬਾਬਾ ਖੇਤਰਪਾਲ ਧਰਮਸ਼ਾਲਾ ਦੀ ਉਸਾਰੀ ਸ਼ੁਰੂ ਕਰ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਸੁਸਾਇਟੀ ਨੇ ਧਰਮਸ਼ਾਲਾ ਦੇ ਨਾਲ ਹੀ ਜੰਡਾ ਦਾ ਰਾਜਾ ਮੰਦਰ ਉਸਾਰੀ ਲਈ ਵੀ ਜ਼ਮੀਨ ਖਰੀਦ ਲਈ ਹੈ ਅਤੇ ਉੱਥੇ ਜਲਦੀ ਹੀ ਜੰਡ ਸਾਹਿਬ ਦੀ ਸਥਾਪਨਾ ਕਰ ਦਿੱਤੀ ਜਾਵੇਗੀ।
ਫਾਜ਼ਿਲਕਾ, 31 ਜਨਵਰੀ (ਪੰਜਾਬ ਪੋਸਟ ਬਿਊਰੋ- ਵਿਨੀਤ ਅਰੋੜਾ)-ਸਥਾਨਕ ਬਾਬਾ ਖੇਤਰਪਾਲ ਜੀ ਦੇ ਮੰਦਰ ਵਿਚ ਬਾਬਾ ਖੇਤਰਪਾਲ ਸੇਵਾਦਾਰ ਸੁਸਾਇਟੀ ਵੱਲੋਂ ਹਫ਼ਤੇਵਰ ਲੰਗਰ ਭੰਡਾਰਾ ਲਗਾਇਆ ਗਿਆ। ਸੁਸਾਇਟੀ ਦੇ ਪ੍ਰਧਾਨ ਰੋਸ਼ਨ ਲਾਲ ਖੁਰਾਣਾ ਅਤੇ ਜਨਰਲ ਸਕੱਤਰ ਰਕੇਸ਼ ਸਚਦੇਵਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਬੀਤੇ ਲਗਭਗ ਸੱਤ ਵਰ੍ਹਿਆਂ ਤੋਂ ਸ਼ਰਧਾਲੂਆਂ ਦੇ ਸਹਿਯੋਗ ਨਾਲ ਭੰਡਾਰਾ ਲਗਾਇਆ ਜਾ ਰਿਹਾ ਹੈ। ਅੱਜ ਦੇ ਭੰਡਾਰੇ ਵਿਚ ਸੁਸਾਇਟੀ ਵੱਲੋਂ ਸ਼ਰਧਾਲੂਆਂ ਵਿਚ ਜਲੇਬੀਆਂ ਦਾ ਪ੍ਰਸਾਦ ਵੰਡਿਆ ਗਿਆ।ਸੁਸਾਇਟੀ ਦੇ ਸਤੀਸ ਕੁਮਾਰ ਸੇਠੀ, ਵਿਨੋਦ ਖੇੜਾ, ਸੁਭਾਸ਼ ਸੇਤੀਆ, ਵਿੱਕੀ ਦਹੂਜਾ, ਸਦਾ ਲਾਲ, ਅਜੈ ਖੁਰਾਣਾ, ਰੋਹਿਤ ਸਚਦੇਵਾ, ਸ਼ਿਵ ਦਾਵੜਾ, ਸਾਹਿਲ ਸਚਦੇਵਾ, ਅਜੈ ਕੁਮਾਰ, ਡੀਕੇ ਕਾਠਪਾਲ, ਲੱਕੀ, ਮਨੀਸ਼ ਖੁਰਾਣਾ, ਬੱਬਲੂ ਸਚਦੇਵਾ ਅਤੇ ਹਰੀ ਓਮ ਭਠੇਜਾ ਅਤੇ ਹੋਰਨਾਂ ਮੈਂਬਰਾਂ ਅਤੇ ਅਹੁੱਦੇਦਾਰਾਂ ਨੇ ਸਹਿਯੋਗ ਕੀਤਾ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਰੋਸ਼ਨ ਲਾਲ ਖੁਰਾਣਾ ਅਤੇ ਜਨਰਲ ਸਕੱਤਰ ਰਕੇਸ਼ ਸਚਦੇਵਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਧੋਬੀਘਾਟ ਸਿੱਧ ਸ਼੍ਰੀ ਹਨੂੰਮਾਨ ਮੰਦਰ ਲਿੰਗ ਰੋਡ ਤੇ ਸਥਿਤ ਨਗਰ ਕੌਂਸਲ ਵੱਲੋਂ ਕਟੀ ਗਈ ਕਲੋਨੀ ਵਿਚ ਬਾਬਾ ਖੇਤਰਪਾਲ ਧਰਮਸ਼ਾਲਾ ਦੀ ਉਸਾਰੀ ਸ਼ੁਰੂ ਕਰ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਸੁਸਾਇਟੀ ਨੇ ਧਰਮਸ਼ਾਲਾ ਦੇ ਨਾਲ ਹੀ ਜੰਡਾ ਦਾ ਰਾਜਾ ਮੰਦਰ ਉਸਾਰੀ ਲਈ ਵੀ ਜ਼ਮੀਨ ਖਰੀਦ ਲਈ ਹੈ ਅਤੇ ਉੱਥੇ ਜਲਦੀ ਹੀ ਜੰਡ ਸਾਹਿਬ ਦੀ ਸਥਾਪਨਾ ਕਰ ਦਿੱਤੀ ਜਾਵੇਗੀ।
Punjab Post Daily Online Newspaper & Print Media