Thursday, March 26, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਏਅਰ ਪੋਰਟ ਰੋਡ ਨੇ ਇੰਟਰ ਸਕੂਲ ਤਾਈਕਵਾਡੋਂ ਚੈਂਪੀਅਨਸ਼ਿਪ ਟਰਾਫੀ ਜਿੱਤੀ

ਅੰਮ੍ਰਿਤਸਰ, 31 ਜਨਵਰੀ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਨੇ ਦਸਮੇਸ਼ ਤਾਈਕਵਾਡੋਂ ਫਾਈਟਰ ਐਂਡ ਫਿਟਨਸ ਅਕਾਦਮੀ ਦੁਆਰਾ ਆਯੋਜਿਤ ਓਪਨ ਐਸੋਸੀਏਸ਼ਨ ਇੰਟਰ ਸਕੂਲ ਤਾਈਕਵਾਡੋਂ ਚੈਮਪੀਅਨਸ਼ਿਪ 2017 ਵਿੱਚ ਹਿੱਸਾ ਲਿਆ ਅਤੇ ਪਹਿਲਾ ਸਥਾਨ ਹਾਸਲ ਲੈ ਕੇ ਟਰਾਫੀ ਹਾਸਲ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ।PPN3101201742ਇਸ ਪ੍ਰਤੀਗ਼ੋਗਤਾ ਵਿੱਚ ਸਕੂਲ ਨੇ 9 ਗੋਲਡ, 5 ਸਿਲਵਰ ਅਤੇ 6 ਬਰਾਂਉਜ ਮੈਡਲ ਹਾਸਲ  ਕੀਤੇ।ਪਿ੍ਰੰਸੀਪਲ ਰਵਿੰਦਰ ਕੌਰ ਬਮਰਾ ਨੇ ਬੱਚਿਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਉਹਨਾਂ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਵਿਦਿਆਰਥੀ ਆਪਣਾ ਹੀ ਨਹੀ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਵੀ ਨਾਂ ਰੌਸ਼ਨ ਕਰਦੇ ਹਨ।ਵਿਦਿਆਰਥੀਆਂ ਦੀ ਤਰੱਕੀ ਉਸ ਦੇ ਸਕੂਲ ਦੀ ਤਰੱਕੀ ਹੁੁੰਦੀ ਹੈ ਅਤੇ ਸਾਡਾ ਸਕੂਲ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਸਰਵ ਗੁਣ ਸੰਪਨ ਕਰਨ ਲਈ ਤਤਪਰ ਰਹਿੰਦਾ ਹੈ ਅਤੇ ਵਿਦਿਆ ਦੇ ਨਾਲ ਨਾਲ ਹਰ ਖੇਤਰ ਵਿੱਚ ਉਸ ਦੇ ਵਿਕਾਸ ਲਈ ਕੋਸ਼ਿਸ਼ ਕਰਦਾ ਹੈ।ਉਹਨਾਂ ਨੂੰ ਆਪਣੇ ਵਿਦਿਆਰਥੀਆਂ ਤੇ ਹਮੇਸ਼ਾ ਮਾਣ ਹੈ ਜੋ ਸਕੂਲ ਦੀਆਂ ਉਪਲਬੱਧੀਆਂ ਹਾਸਲ ਕਰਨ ਵਿੱਚ ਵੱਡਾ ਯੋਗਦਾਨ ਪਾਉਦੇ ਹਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply