Thursday, March 26, 2026

ਅੰਮ੍ਰਿਤਧਾਰੀ ਨੌਜੁਆਨ ਨਵਦੀਪ ਸਿੰਘ ਦੀ ਆਸਟ੍ਰੇਲੀਆ ਫੌਜ ਵਿਚ ਭਰਤੀ ਮਾਣ ਵਾਲੀ ਗੱਲ- ਪ੍ਰੋ: ਬਡੂੰਗਰ

kirpal-s-badungerਅੰਮ੍ਰਿਤਸਰ, 31 ਜਨਵਰੀ (ਗੁਰਪ੍ਰੀਤ ਸਿੰਘ)- ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਅੰਮ੍ਰਿਤਧਾਰੀ ਗੁਰਸਿੱਖ ਨੌਜੁਆਨ ਨਵਦੀਪ ਸਿੰਘ ਦਾ ਆਸਟ੍ਰੇਲੀਆ ਫੌਜ ‘ਚ ਬਤੌਰ ‘ਇਨਫਰਮੇਸ਼ਨ ਐਂਡ ਟੈਕਨਾਲੋਜੀ’ ਅਫਸਰ ਭਰਤੀ ਹੋਣਾ ਸਿੱਖ ਕੌਮ ਦੇ ਲਈ ਮਾਣ ਵਾਲੀ ਗੱਲ ਹੈ।ਜਿਸ ਸਦਕਾ ਆਸਟ੍ਰੇਲੀਆ ਵਿਚ ਵੱਸਦੇ ਹੋਰ ਸਾਬਤ ਸੂਰਤ ਸਿੱਖ ਨੌਜੁਆਨਾਂ ਦੇ ਮਨਾਂ ਅੰਦਰ ਆਸਟ੍ਰੇਲੀਅਨ ਫੌਜ ਵਿਚ ਭਰਤੀ ਹੋਣ ਲਈ ਉਤਸ਼ਾਹ ਵਧੇਗਾ। ਉਨ੍ਹਾਂ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਵਿਦਿਅਕ ਅਦਾਰੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਬੀ.ਟੈੱਕ. ਦੀ ਪੜ੍ਹਾਈ ਕਰ ਕੇ ਆਸਟ੍ਰੇਲੀਅਨ ਫੌਜ ਵਿਚ ਬਤੌਰ ਆਈ.ਟੀ. ਅਫਸਰ ਭਰਤੀ ਹੋਏ ਨਵਦੀਪ ਸਿੰਘ ਨੇ ਸਾਡੀ ਵਿਦਿਅਕ ਸੰਸਥਾ ਦਾ ਨਾਮ ਸੰਸਾਰ ਅੰਦਰ ਰੌਸ਼ਨ ਕੀਤਾ ਹੈ। ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਪਿਛਲੇ ਦਿਨੀਂ ਅਮਰੀਕੀ ਫੌਜ ਵੱਲੋਂ ਧਾਰਮਿਕ ਚਿੰਨ੍ਹਾਂ ਨੂੰ ਮਾਨਤਾ ਦੇਣ ਵਾਲੇ ਨਵੇਂ ਨੇਮਾਂ ਨਾਲ ਭਰਤੀ ਕੀਤੇ ਗਏ ਪੰਜ ਸਾਬਤ ਸੂਰਤ ਸਿੱਖ ਨੌਜੁਆਨਾਂ ਤੇ ਆਸਟ੍ਰੇਲੀਅਨ ਸੈਨਾਂ ਵਿਚ ਅੰਮ੍ਰਿਤਧਾਰੀ ਨੌਜੁਆਨ ਨਵਦੀਪ ਸਿੰਘ ਦਾ ਬਤੌਰ ਆਈ.ਟੀ ਅਫਸਰ ਭਰਤੀ ਹੋਣਾ ਸਮੁੱਚੀ ਸਿੱਖ ਨੌਜੁਆਨ ਪੀੜੀ ਲਈ ਇਕ ਪ੍ਰੇਰਣਾ ਦਾ ਸਰੋਤ ਬਣੇਗਾ।
ਉਨ੍ਹਾਂ ਕਿਹਾ ਕਿ ਸਿੱਖ ਜਿਸ ਵੀ ਦੇਸ਼ ਵਿਚ ਜਾ ਕੇ ਵਸੇ ਹਨ ਉਨ੍ਹਾਂ ਸਖਤ ਮਿਹਨਤ ਕਰ ਕੇ ਜਿਥੇ ਆਪਣਾ ਨਾਮ ਰੌਸ਼ਨ ਕੀਤਾ ਹੈ, ਉਥੇ ਉਸ ਦੇਸ਼ ਦੀ ਤਰੱਕੀ ਵਿਚ ਵੀ ਆਪਣਾ ਅਹਿਮ ਯੋਗਦਾਨ ਪਾਇਆ ਹੈ।ਜਿਸ ਦੇ ਸਦਕਾ ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਵਿਚ ਸਿੱਖਾਂ ਨੇ ਆਪਣੀ ਪਹਿਚਾਣ ਬਣਾਉਂਦਿਆਂ ਕਈ ਅਹਿਮ ਪਦ ਹਾਸਲ ਕੀਤੇ ਹਨ।ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਆਸਟ੍ਰੇਲੀਅਨ ਫੌਜ ਵਿਚ ਆਈ.ਟੀ. ਅਫਸਰ ਭਰਤੀ ਹੋਇਆ ਅੰਮ੍ਰਿਤਧਾਰੀ ਨੌਜੁਆਨ ਨਵਦੀਪ ਸਿੰਘ ਆਸਟ੍ਰੇਲੀਆ ਦੀ ਸੁਰੱਖਿਆ ਦੇ ਵਿਚ ਜਿਥੇ ਆਪਣਾ ਅਹਿਮ ਯੋਗਦਾਨ ਪਾਏਗਾ, ਉਥੇ ਆਸਟ੍ਰੇਲੀਆ ਵਰਗੇ ਦੇਸ਼ ਵਿਚ ਵੱਸਦੇ ਸਿੱਖਾਂ ਉਪਰ ਹੁੰਦੇ ਨਸਲੀ ਹਮਲਿਆਂ ਦੀ ਰੋਕਥਾਮ ਲਈ ਵੀ ਆਪਣਾ ਅਹਿਮ ਰੋਲ ਨਿਭਾਵੇਗਾ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply