Thursday, March 26, 2026

ਚੋਣਾਂ `ਚ ਹਮਾਇਤ ਦੇਣ ਲਈ ਸਿੱਖ ਕਤਲੇਆਮ ਪੀੜਤਾਂ ਨੇ ਰੱਖੀਆਂ ਮੰਗਾਂ

ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)- 1984 ਸਿੱਖ ਕਤਲੇਆਮ ਪੀੜਿਤ ਪਰਿਵਾਰ ਸੰਘਰਸ਼ ਕਮੇਟੀ (ਰਜਿ:) ਦੀ ਇਕੱਤਰਤਾ ਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਕਮੇਟੀ ਦੇ ਦਫਤਰ ਸਥਾਨਕ ਸੁਲਤਾਨਵਿੰਡ ਰੋਡ ਵਿਖੇ ਹੋਈ, ਜਿਸ ਵਿੱਚ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ ਕਿ ਕਮੇਟੀ ਉਸ ਪਾਰਟੀ ਦੀ ਹਮਾਇਤ ਕਰੇਗੀ ਜੋ 1984 ਸਿੱਖ ਨਸਲਕੁਸ਼ੀ ਪੀੜਿਤ ਪਰਿਵਾਰਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦੇਵੇਗੀ।ਕਮੇਟੀ ਪ੍ਰਧਾਨ ਮੋਹਨ ਸਿੰਘ ਨੇ ਦੱਸਿਆ ਕਿ ਉਨਾਂ ਦੀਆਂ ਮੰਗਾਂ ਵਿੱਚ ਸਿੱਖ ਨਸਲਕੁਸ਼ੀ ਪੀੜ੍ਹਤਾਂ ਦੇ ਬੱਚਿਆਂ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀਆਂ ਦੇਣੀਆਂ, ਸਿੱਖ ਨਸਲਕੁਸ਼ੀ ਪੀੜ੍ਹਤਾਂ ਦੇ ਪਰਿਵਾਰਾਂ ਦੇ ਹੋਏ ਨੁਕਸਾਨ ਦਾ ਉਨ੍ਹਾਂ ਨੂੰ ਯੋਗ ਮੁਆਵਜਾ ਦੇਣਾ ਤਾਂ ਕਿ ਉਨ੍ਹਾਂ ਦਾ ਮੁੜ ਵਸੇਬ, ਹਰੇਕ ਲਾਲ ਕਾਰਡ ਹੋਲਡਰ ਪਰਿਵਾਰ ਨੂੰ 5,000/- ਰੁਪਏ ਮਹੀਨਾ ਪੈਨਸ਼ਨ, ਸਿੱਖ ਨਸਲਕੁਸ਼ੀ ਪੀੜ੍ਹਤਾਂ ਦੇ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ `ਤੇ 51,000/- ਰੁਪਏ ਸ਼ਗਨ, ਸਿੱਖ ਨਸਲਕੁਸ਼ੀ ਪੀੜ੍ਹਤਾਂ ਦੇ ਪਰਿਵਾਰਾਂ ਨੂੰ 500 ਯੂਨਿਟ ਬਿਜਲੀ ਫਰੀ, ਸਿੱਖ ਨਸਲਕੁਸ਼ੀ ਪੀੜ੍ਹਤਾਂ ਦੇ ਪਰਿਵਾਰਾਂ ਨੂੰ ਕੰਮ ਕਰਨ ਲਈ ਦੁਕਾਨਾਂ/ਬੂਥ ਦੇਣੇ, ਸਿੱਖ ਨਸਲਕੁਸ਼ੀ ਪੀੜ੍ਹਤਾਂ ਦੇ ਪਰਿਵਾਰਾਂ ਨੂੰ ਰਹਿਣ ਲਈ ਮਕਾਨ/ਪਲਾਟ ਦੇਣੇ, ਤਰਨ ਤਾਰਨ ਰੋਡ `ਤੇ ਟਾਹਲਾ ਸਾਹਿਬ ਗੁਰਦੁਆਰਾ ਦੇ ਨਾਲ ਲਗਦੀ 4 ਏਕੜ 2 ਮਰਲੇ ਜਮੀਨ ਖਾਲੀ ਕਰਵਾ ਕੇ ਦੇਣੀ ਅਤੇ ਬੱਚਿਆਂ ਦੀ ਪ੍ਰਾਈਵੇਟ ਅਦਾਰਿਆਂ ਵਿੱਚ ਵੀ ਮੁਫਤ ਪੜ੍ਹਾਈ ਆਦਿ ਸ਼ਾਮਲ ਹਨ।ਉਨਾਂ ਕਿਹਾ ਕਿ ਇਸ ਸਬੰਧੀ ਚਾਟੀਵਿੰਡ ਚੌਂਕ ਵਿਖੇ ਕੀਤੀ ਗਈ ਆਮ ਆਦਮੀ ਪਾਰਟੀ ਦੀ ਰੈਲੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਇੰਚਾਰਜ ਸੰਜੇ ਸਿੰਘ, ਐਚ.ਐਸ ਫੂਲਕਾ ਅਤੇ ਜਰਨੈਲ ਸਿੰਘ ਦੀ ਹਾਜ਼ਰੀ ਵਿੱਚ ਕਮੇਟੀ ਵੱਲੋਂ ਮੰਗ ਪੱਤਰ ਦਿੱਤਾ ਗਿਆ ਸੀ, ਜਿਸ `ਤੇ ਉਨ੍ਹਾਂ ਨੇ ਦੰਗਾ ਪੀੜ੍ਹਤਾਂ ਦੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ ਹੈ।
ਮੋਹਨ ਸਿੰਘ ਨੇ ਕਿਹਾ ਕਿ 1984 ਨਸਲਕੁਸ਼ੀ ਪਰਿਵਾਰਾਂ ਨਾਲ ਅੱਜ ਤੱਕ ਸਿਰਫ ਵਾਅਦੇ ਹੀ ਕੀਤੇ ਗਏ ਹਨ, ਪਰ ਦਿੱਤਾ ਕੁੱਝ ਨਹੀਂ। ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ 2007 ਵਿੱਚ ਮੁਕਤਸਰ ਵਿਖੇ ਸੰਗਤ ਦਰਸ਼ਨ ਦੌਰਾਨ ਪੀੜ੍ਹਤ ਪਰਿਵਾਰਾਂ ਨੂੰ ਕੰਮ ਕਰਨ ਲਈ ਦੁਕਾਨਾਂ/ਬੂਥ, ਰਹਿਣ ਲਈ ਮਕਾਨ/ਪਲਾਟ ਅਤੇ ਮੁੜ ਵਸੇਬੇ ਲਈ 3-3 ਲੱਖ ਰੁਪਿਆ ਦੇਣ ਦਾ ਵਾਅਦਾ ਕੀਤਾ ਸੀ, ਪਰ ਅੱਜ ਤੱਕ ਦਿੱਤਾ ਕੁੱਝ ਨਹੀਂ। ਸੁਖਬੀਰ ਸਿੰਘ ਬਾਦਲ ਨੇ 10 ਸਤੰਬਰ 2014 ਨੂੰ ਕਿਹਾ ਸੀ ਕਿ ਦੰਗਾ ਪੀੜ੍ਹਤਾਂ ਦੇ ਵਾਰਸਾਂ ਨੂੰ ਤਰਸ ਦੇ ਅਧਾਰ `ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ, ਪੋਣੇ ਤਿੰਨ ਸਾਲ ਬੀਤ ਗਏ ਹਨ, ਪਰ ਦਿੱਤਾ ਕੁੱਝ ਨਹੀਂ।ਇਸ ਲਈ ਨਸਲਕੁਸ਼ੀ ਪਰਿਵਾਰ ਕਾਫੀ ਮਯੂਸ ਹਨ।ਇਸ ਮੌਕੇ ਇੰਦਰਜੀਤ ਸਿੰਘ ਸੀਨੀ: ਮੀਤ ਪ੍ਰਧਾਨ, ਕੁਲਦੀਪ ਸਿੰਘ, ਭਗਵੰਤ ਸਿੰਘ, ਜੱਸਾ ਸਿੰਘ ਰਈਆ ਪ੍ਰਚਾਰ ਸਕੱਤਰ, ਗੁਰਦਿਆਲ ਸਿੰਘ ਰਈਆ, ਮਹਿੰਦਰ ਸਿੰਘ, ਕੇ.ਐਸ. ਸੱਗੂ, ਮਨਿੰਦਰ ਸਿੰਘ ਕਾਕਾ, ਹਰਚਰਨ ਸਿੰਘ, ਜੋਗਿੰਦਰ ਸਿੰਘ, ਬਲਵੰਤ ਸਿੰਘ, ਇੰਦਰਜੀਤ ਸਿੰਘ ਮੈਂਬਰ, ਬੀਬੀ ਹਰਜੀਤ ਕੌਰ, ਬੀਬੀ ਹਰਪਿੰਦਰ ਕੌਰ, ਸਾਬਕਾ ਪ੍ਰਧਾਨ ਜੇ.ਐਸ ਸਲੂਜਾ ਆਦਿ ਹਾਜ਼ਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply