Thursday, March 26, 2026

14 ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੇ ਚੌਥੇ ਦਿਨ ਨਾਟਕ ‘ਚੈਖੋਵ ਕੀ ਕਹਾਣੀਆਂ’ ਦਾ ਮੰਚਨ

ਅੰਮ੍ਰਿਤਸਰ, 31 ਜਨਵਰੀ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ)- ਸ਼੍ਰੋਮਣੀ ਨਾਟਕਕਾਰ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਸ੍ਰੀ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਪੰਜਾਬ ਦੀ ਨਾਮਵਰ ਰੰਗਮੰਚ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ, ਸੰਗੀਤ ਨਾਟਕ ਅਕਾਦਮੀ ਨਵੀਂ ਦਿੱਲੀ, ਅਮਨਦੀਪ ਹਸਪਤਾਲ, ਮਮਤਾ ਨਿਕੇਤਨ ਤਰਨ ਤਾਰਨ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਪਦਮ ਭੂਸ਼ਨ ਸਵਰਗੀ ਨਾਟਕਕਾਰ ਹੈਸਨਮ ਕਨਹਾਈ ਲਾਲ ਨੂੰ ਸਮਰਪਿਤ 14 ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੇ ਚੌਥੇ ਦਿਨ ਅਭਿਨਵ ਰੰਗਮੰਡਲ ਊਜੈਨ ਦੀ ਟੀਮ ਵੱਲੋਂ ਐਨਤੋਵ ਚੈਖੋਵ ਦਾ ਲਿਖਿਆ ਅਤੇ ਰਣਜੀਤ ਕਪੂਰ ਤੇ ਸ਼ਰਦ ਸ਼ਰਮਾ ਦਾ ਡਾਇਰੈਕਟ ਕੀਤਾ ਨਾਟਕ ‘ਚੈਖੋਵ ਕੀ ਕਹਾਣੀਆਂ’ ਦਾ ਮੰਚਣ ਕੀਤਾ ਗਿਆ।PPN3101201743ਇਹ ਕਹਾਣੀਆਂ ਰਿਸ਼ਤਿਆਂ ਵਿੱਚ ਆਈਆਂ ਭਾਵਨਾਵਾਂ ਨੂੰ ਦਰਸ਼ਾਉਂਦਾ ਹੈ। ਮਾਲਿਕ ਅਤੇ ਨੌਕਰ ਦੇ ਰਿਸ਼ਤੇ ਨੂੰ ਲੈ ਕੇ ਘੁਲਦੇ ਪ੍ਰੇਮ-ਸੰਬਧਾਂ ਰੋਜ਼ਾਨਾ ਦੀਆਂ ਆਮ ਘਟਨਾਵਾਂ ਨੂੰ ਲੈ ਕੇ ਅਸਾਧਾਰਨ ਹਾਲਾਤਾਂ ਨੂੰ ਦਰਸਾਉਂਦਾ ਹੈ।ਇਹ ਨਾਟਕ ਪੰਜ ਕਹਾਣੀਆਂ ਤੋਂ ਸ਼ੁਰੂ ਹੁੰਦੀ ਹੈ।

ਔਰਤ – ਇਹ ਕਹਾਣੀ ਜੰਗਲਾਂ ਵਿੱਚ ਰਹਿਣ ਵਾਲੀ ਔਰਤ ਦੀ ਹੈ ਜੋ ਮਾਨਸਿਕ ਰੂਪ ਨਾਲ ਪੀੜਤ ਹੈ, ਉਹ ਬੈਂਕ ਮੈਨੇਜ਼ਰ ਕੋਲ ਆਪਣੀ ਸ਼ਿਕਾਇਕ ਲੈ ਕੇ ਆਉਂਦੀ ਹੈ ਅਤੇ ਆਪਣੀਆਂ ਉਲ-ਜਲੂਲ ਹਰਕਤਾਂ ਨਾਲ ਬੈਂਕ ਮੈਨੇਜ਼ਰ ਨੂੰ ਤੰਗ ਕਰਦੀ ਹੈ ਜੋ ਕਿ ਉਹ ਆਪ ਹੀ ਪੈਰਾਂ ਦਰਦ ਨਾਲ ਪਰੇਸ਼ਾਨ ਹੈ।

ਡੁਬਾ ਹੋਇਆ ਆਦਮੀ –ਇਹ ਕਹਾਣੀ ਉਸ ਆਦਮੀ ਦੀ ਜੋ ਪਾਣੀ ਵਿੱਚ ਡੁੱਬ ਕੇ ਕਲਾਬਾਜ਼ੀ ਵਿਖਾ ਕੇ
ਆਪਣਾਗੁਜ਼ਾਰਾ ਕਰਦਾ ਹੈ।

ਸ਼ਿਕਾਰੀ- ਇਹ ਕਹਾਣੀ ਪੀਟਰ ਨਾਂ ਦੇ ਆਦਮੀ ਹੈ ਜਿਹੜਾ ਆਈਰੀਨਾ ਨਾਂ ਦੀ ਵਿਆਹੀ ਹੋਈ ਔਰਤ ਨੂੰ ਉਸਦੇ ਪਤੀ ਦੇ ਰਾਹੀਂ ਆਪਣੇ ਜਾਲ ਵਿੱਚ ਫਸਾਉਂਦਾ ਹੈ। ਪੁਰੀ ਕਹਾਣੀ ਵਿੱਚ ਉਹ ਔਰਤਾਂ ਨੂੰ ਫਸਾਉਂਣ ਦੇ ਅਲਗ-ਅਲਗ ਤਰੀਕੇ ਆਪਨਾਉਂਦਾ ਹੈ। ਉਹ ਲੋਕਾਂ ਦੀਆਂ ਔਰਤਾਂ ਨੂੰ ਫਸਾਉਣ ਵਿੱਚ ਆਪਣੇ ਆਪ ਨੂੰ ਦੁਨੀਆਂ ਦਾ ਸਭ ਤੋਂ ਮਾਹਿਰ ਆਦਮੀ ਹੋਣ ਦਾ ਦਾਵਾ ਕਰਦਾ ਹੈ।

ਸਰਜਰੀ- ਇਹ ਕਹਾਣੀ ਦੋ ਆਦਮੀਆਂ ਦੀ ਹੈ। ਇਕ ਪਾਦਰੀ ਜਿਹੜਾ ਦੰਦਾਂ ਦੀ ਦਰਦ ਨਾਲ ਬਹੁਤ ਪਰੇਸ਼ਾਨ ਹੈ, ਦੂਜੇ ਪਾਸੇ ਇਕ ਦੰਦਾ ਦਾ ਸਹਾਇਕ ਡਾਕਟਰ ਹੈ ਜਿਸ ਨੂੰ ਇਸ ਕੰਮ ਬਾਰੇ ਨਹੀਂ ਪਤਾ ਹੈ ਅਤੇ ਉਹ ਪਹਿਲੀ ਵਾਰ ਦੰਦ ਕੱਢਣ ਜਾ ਰਿਹਾ ਹੈ।

ਦ ਬਰਥ ਡੇ ਗਿਫ਼ਟ- ਇਹ ਇਕ ਖੁਸ਼ਦਿਲ, ਅਜ਼ਾਦ ਖਿਆਲਾ ਵਾਲੇ ਅਤੇ ਸਮਰਪਿਤ ਪਿਤਾ ਦੀ ਕਹਾਣੀ ਹੈ। ਜੋ ਆਪਣੇ ਬੇਟੇ ਦੇ 19 ਵੇਂ ਜਨਮ ਦਿਨ ਤੇ ਜੀਵਨ ਦੀਆਂ ਗੁਪਤ ਜਾਣਕਾਰੀਆਂ ਬਾਰੇ ਜਾਣੂ ਕਰਵਾਉਣ ਦਾ ਫੈਸਲਾ ਕਰਦਾ ਹੈ ਅਤੇ ਖੁਦ ਹੀ ਬੇਟੇ ਨੂੰ ਕਿਸੇ ਬਦਨਾਮ ਇਲਾਕੇ ਵਿੱਚ ਲੈ ਜਾਂਦਾ ਹੈ ਪਰ ਅਚਾਨਕ ਆਖਰੀ ਪਲਾ ਵਿੱਚ ਉਸ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਸਦਾ ਪੁੱਤਰ ਉਸਦੇ ਹੱਥੋਂ ਨਿਕਲ ਜਾਵੇਗਾ। ਇਸ ਨਾਟਕ ਦੇ ਪਾਤਰ ਸੁਮੀਤਰਾਜ ਸਿੰਘ, ਸਮੀਰ ਸਿੰਘ, ਨੈਣ ਰਘੂਵੰਸ਼ੀ, ਸ਼ਰਦ ਸ਼ਰਮਾ, ਨਮਰਤਾ ਕਪੂਰ ਤਿਵਾਰੀ, ਕੈਲਾਸ਼ ਚੌਹਾਨ, ਪੰਕਜ ਆਚਾਰਿਆ ਸਨ।ਇਸ ਮੌਕੇ ਕੇਵਲ ਧਾਲੀਵਾਲ, ਜਗਦੀਸ਼ ਸਚਦੇਵਾ, ਰਮੇਸ਼ ਯਾਦਵ, ਗੁਰਦੇਵ ਸਿੰਘ ਮਹਿਲਾਂਵਾਲਾ, ਵਿਜੇ ਸ਼ਰਮਾ, ਇੰਦਰਜੀਤ ਸਹਾਰਨ, ਮੰਚਪ੍ਰੀਤ, ਹਰਿੰਦਰ ਸੋਹਲ, ਸ਼ਿਆਮ ਸੁੰਦਰ ਦੀਪਤੀ, ਟੀ. ਐਸ. ਰਾਜਾ, ਦਲਜੀਤ ਅਰੋੜਾ, ਹਰਭਜਨ ਸਿੰਘ ਬਰਾੜ, ਪਵੇਲ ਸੰਧੂ, ਦੀਪ ਮਨਦੀਪ, ਗੁਰਿੰਦਰ ਮਕਨਾ, ਆਦਿ ਹਾਜ਼ਰ ਸਨ।

ਅੱਜ 1 ਫਰਵਰੀ ਨੂੰ ਮੰਚ-ਰੰਗਮੰਚ ਅੰਮ੍ਰਿਤਸਰ ਦੀ ਟੀਮ ਵੱਲੋਂ ਡਾ. ਸਵਰਾਜਬੀਰ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਇਹ ਗਲਾਂ ਕਦੇ ਫੇਰ ਕਰਾਂਗੇ’ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿੱਚ ਪੇਸ਼ ਕੀਤਾ ਜਾਵੇਗਾ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply