ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅੱਜ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਜਾਰੀ ਬਜਟ ਨੂੰ ਅਧਾਰਹੀਨ ਤੇ ਅੰਕੜਿਆਂ ਰਾਹੀਂ ਦੇਸ਼ ਵਾਸੀਆਂ ਨੂੰ ਗੁੰਮਰਾਹ ਕਰਨ ਵਾਲਾ ਦੱਸਿਆ।ਔਜਲਾ ਨੇ ਕਿਹਾ ਕਿ ਵਿੱਤ ਮੰਤਰੀ ਅਰੁਣ ਜੇਤਲੀ ਇਸ ਬਜਟ ਨੂੰ ਪੇਸ਼ ਕਰਨ ਲਈ ਇੰਨੇ ਉਤਾਵਲੇ ਸਨ ਕਿ ਉਨਾਂ 5 ਰਾਜਾਂ ਵਿਚ ਚੋਣ ਕਮਿਸ਼ਨ ਵੱਲੋਂ ਲਗਾਏ ਚੋਣ ਜ਼ਾਬਤੇ ਦੀ ਪਰਵਾਹ ਨਹੀ ਕੀਤੀ।
ਇਥੇ ਹੀ ਬਸ ਨਹੀ ਸਾਬਕਾ ਵਿਦੇਸ਼ ਰਾਜ ਮੰਤਰੀ ਈ. ਅਹਿਮਦ ਦੀ ਮੌਤ ਹੋ ਜਾਣ ਦੇ ਬਾਵਜੂਦ ਸੰਸਦ ਦੀ ਕਾਰਵਾਈ ਰੋਕਣੀ ਜ਼ਰੂਰੀ ਨਹੀਂ ਸਮਝੀ।ਔਜਲਾ ਨੇ ਕਿਹਾ ਕਿ ਇਹ ਬਜਟ ਮੁਲਾਜਮਾਂ, ਗਰੀਬ ਤਬਕੇ ਲਈ, ਆਰਥਿਕ ਤੌਰ `ਤੇ ਸਮਾਜਿਕ ਤੌਰ `ਤੇ ਪੱਛੜੇ ਪਰਿਵਾਰਾਂ ਲਈ, ਕਿਸਾਨਾਂ ਲਈ, ਵਪਾਰੀ ਵਰਗ ਲਈ ਅਤੇ ਖਾਸਕਰ ਮਹਿਲਾਵਾਂ ਲਈ ਬੇਹਦ ਨੁਕਸਾਨਦੇਹ ਸਾਬਤ ਹੋਵੇਗਾ।ਰਾਜਨੀਤੀ ਵਿਚ ਪਾਰਦਰਸ਼ਿਤਾ ਲਿਆਉਣ ਲਈ ਕੇਂਦਰ ਸਰਕਾਰ ਵੱਲੋਂ ਕੋਈ ਠੋਸ ਫੈਸਲਾ ਨਹੀ ਲਿਆ ਗਿਆ ਸਿਰਫ ਅੰਕੜੇ ਪੇਸ਼ ਕਰਕੇ ਉਲਝਾਇਆ ਹੀ ਗਿਆ ਹੈ।ਉਨਾਂ ਪੰਜਾਬ ਸਮੇਤ ਬਾਕੀ ਰਾਜਾਂ ਜਿੱਥੇ ਚੋਣ ਹੋਣ ਜਾ ਰਹੀ ਹੈ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਮੋਦੀ ਨੇ ਨੋਟਬੰਦੀ ਕੀਤੀ ਤੁਸੀ ਵੋਟਬੰਦੀ ਕਰਕੇ ਆਪਣੇ ਰੋਸ ਦਾ ਪ੍ਰਗਟਾਵਾ ਕਰੋ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media