Friday, March 27, 2026

ਪਿੰਡ ਲੱਧੂ ਦੇ ਦੋ ਭਰਾਵਾਂ ਕੋਲੋਂ 500 ਲੀਟਰ ਲਾਹਣ ਬਰਾਮਦ

ਭਿੱਖੀਵਿੰਡ/ ਬੀੜ ਸਾਹਿਬ 1 ਫਰਵਰੀ (ਭਾਟੀਆ, ਕੰਬੋਕੇ, ਬਖਤਾਵਰ)-ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਆਉਦੇ ਭਾਈ ਲੱਧੂ ਵਿਖੇ ਭਿੱਖੀਵਿੰਡ ਪੁਲਿਸ ਪਾਰਟੀ ਨੇ ਦੋ ਭਰਾਵਾਂ ਦੇ ਘਰੋਂ 500 ਲੀਟਰ ਲਾਹਣ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।ਪੁਲਿਸ ਥਾਣਾ ਭਿੱਖੀਵਿੰਡ ਦੇ ਮੁਖੀ ਰਾਜਬੀਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੁਲਿਸ ਨੇ ਮੁਖਬਰ ਦੀ ਇਤਲਾਹ `ਤੇ ਕਾਰਵਾਈ ਕਰਦਿਆਂ ਪਿੰਡ ਲੱਧੂ ਵਿਖੇ ਸ਼ਰਾਬ ਵੇਚਣ ਦਾ ਧੰਦਾ ਕਰਨ ਵਾਲੇ ਦੋ ਸਕੇ ਭਰਾਵਾਂ ਨਿਰਮਲ ਸਿੰਘ ਨਿੰਮਾ ਤੇ ਮੰਗਲਜੀਤ ਸਿੰਘ ਪੁੱਤਰ ਸਰਦੂਲ ਸਿੰਘ ਦੇ ਘਰਾਂ ਵਿਚ ਛਾਪਾ ਮਾਰ ਕੇ ਨਿਰਮਲ ਸਿੰਘ ਨਿੰਮਾ ਪਾਸੋਂ 200 ਲੀਟਰ ਲਾਹਣ ਤੇ ਉਸ ਦੇ ਭਰਾ ਮੰਗਲਜੀਤ ਸਿੰਘ ਮੰਗਾ ਪਾਸੋਂ 300 ਲੀਟਰ ਲਾਹਣ ਬਰਾਮਦ ਕੀਤੀ ਗਈ। ਰਾਜਬੀਰ ਸਿੰਘ ਨੇ ਦੱਸਿਆ ਕਿ ਨਿਰਮਲ ਸਿੰਘ ਖਿਲਾਫ ਮੁਕੱਦਮਾ ਨੰਬਰ 23 ਧਾਰਾ 61/1/14 ਅਤੇ ਮੰਗਲਜੀਤ ਸਿੰਘ ਮੰਗਾ ਖਿਲਾਫ ਮੁਕੱਦਮਾ ਨੰਬਰ 24 ਧਾਰਾ 61/1/14 ਅਧੀਨ ਕੇਸ ਦਰਜ ਦਿੱਤਾ ਹੈ।ਪੁਲਿਸ ਮੁਖੀ ਨੇ ਦੱਸਿਆ ਕਿ ਉਕਤ ਦੋਵੇਂ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply