ਭਿੱਖੀਵਿੰਡ, ਖਾਲੜਾ 1 ਫਰਵਰੀ (ਭਾਟੀਆ, ਬਖਤਾਵਰ)-ਵਿਧਾਨ ਸਭਾ ਹਲਕਾ ਖੇਮਕਰਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਦੇ ਹੱਕ ਵਿਚ ਕਾਂਗਰਸ ਪਾਰਟੀ ਵੱਲੋਂ ਭਿੱਖੀਵਿੰਡ ਦੇ ਬਜਾਰ ਵਿਚ ਡੋਰ ਟੂ ਡੋਰ ਰੋਡ ਸ਼ੋਅ ਕੱਢਿਆ ਗਿਆ।ਰੋਡ ਸ਼ੋਅ ਦੌਰਾਨ ਲੋਕਾਂ ਵੱਲੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਭੁੱਲਰ, ਅਨੂਪ ਸਿੰਘ ਭੁੱਲਰ, ਸਰਵਨ ਸਿੰਘ ਧੁੰਨ, ਤੇਜਪ੍ਰੀਤ ਸਿੰਘ ਪੀਟਰ ਆਦਿ ਨੂੰ ਸਨਮਾਨਿਤ ਕੀਤਾ ਗਿਆ।
ਕਾਂਗਰਸੀ ਆਗੂ ਸੋਨੂੰ ਭਿੱਖੀਵਿੰਡ ਵੱਲੋਂ ਸੁਖਪਾਲ ਸਿੰਘ ਭੁੱਲਰ ਨੂੰ ਚੋਣ ਫੰਡ ਲਈ ਚੈਕ ਭੇਂਟ ਕੀਤਾ ਗਿਆ ਤੇ ਸਿਰਪਾਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਗੁਰਮੁਖ ਸਿੰਘ ਸਾਂਡਪੁਰਾ, ਬੱਬੂ ਸ਼ਰਮਾ, ਸੋਨੂੰ ਮਲਹੋਤਰਾ, ਗੁਰਿੰਦਰ ਸਿੰਘ ਢਿਲੋਂ, ਚੰਦ ਪਹਿਲਵਾਨ, ਲਾਲੀ ਕਾਜੀਚੱਕ, ਪਰਮਜੀਤ ਸਿੰਘ ਸਾਂਡਪੁਰਾ, ਗੁਰਸੇਵਕ ਸਿੰਘ ਆਦਿ ਕਾਂਗਰਸੀ ਆਗੂ ਤੇ ਵਰਕਰ ਹਾਜਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media