Saturday, March 28, 2026

ਜੋਤੀ ਬੀ.ਐਡ ਕਾਲਜ ਵਿਚ ਬਸੰਤ ਪੰਚਮੀ ਦਾ ਤਿਓਹਾਰ ਮਨਾਇਆ

ਫਾਜ਼ਿਲਕਾ, 1 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ)- ਜੋਤੀ ਬੀਐਡ ਕਾਲਜ ਵਿਚ ਬਸੰਤ ਪੱਚਮੀ ਦੇ ਤਿਓਹਾਰ ਮੌਕੇ ਪ੍ਰੋਗਰਾਮ ਕੀਤਾ ਗਿਆ। ਜਿਸ ਦੀ ਸ਼ੁਰੂਆਤ ਸਾਰਿਆਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਾਤਾ ਸਰਸਵਤੀ ਦਾ ਆਸ਼ੀਰਵਾਦ ਲੈਕੇ ਕੀਤੀ। ਪ੍ਰੋਗਰਾਮ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਵਾਂ ਨੇ ਗਿੱਧਾ ਪੇਸ਼ ਕੀਤਾ ਅਤੇ ਇਸ ਦੇ ਨਾਲ ਹੀ ਸਲੋਗਨ ਰਾਈਟਿੰਗ, ਕਾਈਟ ਮੇਕਿੰਗ, ਰੰਗੋਲੀ ਮੁਕਾਬਲੇ ਕਰਵਾਏ ਗਏ।ਜਿਨ੍ਹਾਂ ਵਿਚ ਕਾਲਜ ਦੇ ਸਾਰਿਆਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਬਸੰਤ ਪੰਚਮੀ ਦੇ ਤਿਓਹਾਰ ਦੇ ਮਹੱਤਵ ਨੂੰ ਵਧਾਉਣ ਲਈ ਸਾਰਿਆਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਪੀਲੇ ਰੰਗ ਦੇ ਕਪੜੇ ਪਾਏ ਹੋਏ ਸਨ।

PPN0102201716
ਇਸ ਮੌਕੇ ਕਾਲਜ ਦੇ ਮੈਨੇਜ਼ਰ ਸੁਰਿੰਦਰ ਠਕਰਾਲ (ਹੈਪੀ), ਡਾ. ਰੋਸ਼ਨ ਲਾਲ ਠੱਕਰ, ਪ੍ਰੋ. ਸਤਪਾਲ ਗੁਪਤਾ ਅਤੇ ਸੁਭਾਸ਼ ਅਰੋੜਾ ਹਾਜ਼ਰ ਸਨ। ਕਾਲਜ ਪ੍ਰਿੰਸੀਪਲ ਮੈਡਮ ਅਨੀਤਾ ਅਰੋੜਾ ਨੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਸਾਰਿਆਂ ਮਹਿਮਾਨਾਂ, ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਆਉਣ ਵਾਲੇ ਸਮੇਂ ਵਿਚ ਇਸੇ ਤਰ੍ਹਾਂ ਵਿਦਿਅਕ ਅਤੇ ਹੋਰ ਪਾਠ ਸਹਾਇਕ ਕਿਰਿਆਵਾਂ ਅਤੇ ਸਭਿਆਚਾਰਕ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਅੰਤ ਵਿਚ ਮੁਕਾਬਲਿਆਂ ਦੇ ਜੇਤੂ ਐਲਾਣ ਕੀਤੇ ਗਏ ਜਿਨ੍ਹਾਂ ਵਿਚ ਕਾਇਟ ਮੇਕਿੰਗ ਵਿਚ ਰਮੇਸ਼, ਰੰਗੋਲੀ ਵਿਚ ਪੂਜਾ, ਯਸ਼ੀਕਾ, ਸਿਮਰਨ, ਸੋਗਨ ਰਾਈਟਿੰਗ ਵਿਚ ਕਵਿਤਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪਤੰਗ ਮੁਕਾਬਲੇ ਵਿਚ ਲਵਪ੍ਰੀਤ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਮੁਕਾਬਲਿਆਂ ਦੀ ਸਮਾਪਤੀ ਰਾਸ਼ਟਰੀ ਗਾਨ ਦੇ ਨਾਲ ਕੀਤੀ ਗੲਂੀ। ਜਿਸ ਤੋਂ ਬਾਅਦ ਲੰਗਰ ਵੰਡਿਆ ਗਿਆ। ਪ੍ਰੋਗਰਾਮ ਦਾ ਸੰਚਾਲਨ ਗੁਲਮੋਹਰ ਸਦਨ ਦੇ ਇੰਚਾਰਜ਼ ਪ੍ਰੋ. ਰਾਜਵਿੰਦਰ ਅਤੇ ਲੈਕਚਰਾਰ ਸੁਖਪਾਲ ਅਤੇ ਵਲੰਟੀਅਰਾਂ ਵੱਲੋਂ ਕੀਤਾ ਗਿਆ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply