Saturday, March 28, 2026

20 ਟਰੱਕਾਂ ’ਚ ਲੱਦੀਆਂ 19300 ਪੇਟੀਆਂ ਸ਼ਰਾਬ ਬਰਾਮਦ

ਫਾਜ਼ਿਲਕਾ, 1 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ)- ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਐਸ.ਐਸ.ਪੀ. ਫਾਜ਼ਿਲਕਾ ਕੇਤਨ ਬਲੀਰਾਮ ਪਾਟਿਲ ਦੀਆਂ ਹਦਾਇਤਾਂ ਮੁਤਾਬਕ ਨਸ਼ਾ ਤਸਕਰ, ਨਜਾਇਜ ਅਸਲਾ ਅਤੇ ਕਰੰਸੀ ਖਿਲਾਫ਼ ਚਲਾਏ ਅਭਿਆਨ ਤਹਿਤ 31 ਜਨਵਰੀ 2017 ਦੀ ਰਾਤ ਨੂੰ ਜ਼ਿਲ੍ਹਾ ਪੁਲਸ ਵੱਲੋਂ ਚਲਾਈ ਮੁਹਿੰਮ ਤਹਿਤ ਰਾਜਸਥਾਨ, ਪੰਜਾਬ ਸਰਹੱਦ ਤੇ ਪੈਂਦੇ ਅਬੋਹਰ-ਮਟੀਲੀ ਰੋਡ ’ਤੇ ਪਿੰਡ ਰਾਮਸਰਾ ਤੋਂ ਥਾਣਾ ਬਹਾਵ ਵਾਲਾ ਦੀ ਪੁਲਸ ਵੱਲੋਂ 20 ਟਰੱਕ ਨਜਾਇਜ਼ ਸ਼ਰਾਬ ਨੂੰ ਪੰਜ ਦੋਸ਼ੀਆਂ ਸਮੇਤ ਬ੍ਰਾਮਦ ਕਰਨ ’ਚ ਵੱਡੀ ਸਫ਼ਲਤਾ ਪ੍ਰਾਪਤ ਹੋਈ ਹੈ।

PPN0102201719
ਐਸ.ਐਸ.ਪੀ ਕੇਤਨ ਬਲੀਰਾਮ ਪਾਟਿਲ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਬਹਾਵ ਵਾਲਾ ਪੁਲਸ ਨੇ 20 ਟਰੱਕਾਂ ’ਚ ਲੱਦੀਆਂ 19300 ਪੇਟੀਆਂ ਜਿਸ ’ਤੇ ਵੱਖ ਵੱਖ ਅੰਗ੍ਰੇਜ਼ੀ ਸ਼ਰਾਬ ਦੇ ਮਾਰਕੇ ਲੱਗੇ ਹੋਏ ਸਨ ਅਤੇ ਜੋ ਕੁਲ 1,73,700 ਲੀਟਰ ਬਣਦੀ ਹੈ ਨੂੰ ਬ੍ਰਾਮਦ ਕਰਕੇ ਪੰਜਾਬ ’ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ’ਚ ਇਸ ਦੀ ਦੁਰਵਰਤੋਂ ਹੋਣ ਤੋਂ ਰੋਕ ਲਗਾਈ ਗਈ ਹੈ।ਉਨ੍ਹਾਂ ਦੱਸਿਆ ਕਿ ਬੀਤੀ 31 ਜਨਵਰੀ ਅਤੇ 1 ਫਰਵਰੀ ਦੀ ਦਰਮਿਆਨੀ ਰਾਤ ਨੂੰ ਐਸਆਈ ਦਵਿੰਦਰ ਕੁਮਾਰ ਮੁੱਖ ਥਾਣਾ ਅਫ਼ਸਰ ਬਹਾਵ ਵਾਲਾ ਆਪਣੀ ਪੁਲਸ ਪਾਰਟੀ ਸਮੇਤ ਜਦੋਂ ਗਸ਼ਤ ਕਰ ਰਹੇ ਸਨ ਤਾਂ ਇੱਕ ਮੁਖ਼ਬਰ ਦੀ ਇਤਲਾਹ ’ਤੇ ਅਬੋਹਰ-ਮਟੀਲੀ ਰੋਡ ’ਤੇ ਪਿੰਡ ਰਾਮਸਰਾ ਜੋਕਿ ਰਾਜਸਥਾਨ ਅਤੇ ਪੰਜਾਬ ਦੀ ਸਰਹੱਦ ਦੇ ਬਿਲਕੁਲ ਨੇੜੇ ਹੈ ਦੇ ਇੱਕ ਫਾਰਮ ਹਾਊਸ ਦੇ ਬਾਹਰ ਖੜ੍ਹੇ 20 ਟਰੱਕਾਂ ਦੀ ਜਦੋਂ ਜਾਂਚ ਕੀਤੀ ਗਈ ਤਾਂ ਉਨ੍ਹਾਂ ’ਚੋਂ ਭਾਰੀ ਮਾਤਰਾ ’ਚ ਨਜਾਇਜ਼ ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋਈਆਂ।ਥਾਣਾ ਬਹਾਵ ਵਾਲਾ ਵੱਲੋਂ ਆਬਕਾਰੀ ਐਕਟ ਦੇ ਤਹਿਤ ਮਾਮਲਾ ਦਰਜ਼ ਕਰਕੇ ਦੋਸ਼ੀਆਂ ਨੂੰ ਜ਼ੇਲ ਭੇਜਿਆ ਗਿਆ ਹੈ। ਫੜ੍ਹੇ ਗਏ ਦੋਸ਼ੀਆਂ ਦੀ ਪਹਿਚਾਣ ਪ੍ਰਸ਼ੋਤਮ ਵਾਸੀ ਸ਼ਿਵ ਕਾਲੋਨੀ ਡੇਰਾਬਸੀ ਜ਼ਿਲ੍ਹਾ ਮੁਹਾਲੀ, ਰੋਬਿਨ ਵਾਸੀ ਬੁਰਨਾ ਜ਼ਿਲ੍ਹਾ ਹਰਦੋਈ ਯੂਪੀ, ਸ਼ਾਯਦ ਅਰਸ਼ਦ ਥਾਣਾ ਸਹਾਰਨਪੁਰ ਯੂਪੀ, ਹਰਿੰਦਰ ਪਾਲ ਸਿੰਘ ਵਾਸੀ ਆਨੰਦ ਨਗਰੀ ਅਬੋਹਰ, ਨਰੇਸ਼ ਕੁਮਾਰ ਵਾਸੀ ਗੁਰੂ ਕ੍ਰਿਪਾ ਕਾਲੋਨੀ ਅਬੋਹਰ ਨੂੰ ਕਾਬੂ ਕੀਤਾ ਗਿਆ ਹੈ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply