Sunday, March 29, 2026

ਰਾਮਗੜੀਆ ਬਰਾਦਰੀ ਵਲੋਂ ਹਲਕਾ ਪੱਟੀ `ਚ ਕਾਂਗਰਸ ਪਾਰਟੀ ਨੂੰ ਹਮਾਇਤ

ਪੱਟੀ, 1 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਵਿਧਾਨ ਸਭਾ ਹਲਕਾ ਪੱਟੀ ਤੋ ਸਮੂਹ ਰਾਮਗੜੀਆ ਬਰਾਦਰੀ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਦੀ ਹਮਾਇਤ ਤੇ ਨਿੱਤਰੀ।PPN0102201726

ਬੀਤੀ ਰਾਤ ਹਰਪਾਲ ਸਿੰਘ ਪ੍ਰਧਾਨ ਰਾਮਗੜੀਆ ਸਭਾ ਪੱਟੀ ਵੱਲੋਂ ਕੁੱਲਾ ਚੌਂਕ ਵਿਖੇ ਰਾਮਗੜੀਆ ਬਰਾਦਰੀ ਦਾ ਇਕੱਠ ਕਰਕੇ ਹਰਮਿੰਦਰ ਸਿੰਘ ਗਿੱਲ ਦੀ ਹਾਜ਼ਰੀ ਵਿਚ ਐਲਾਨ ਕੀਤਾ ਕਿ ਸਮੂਹ ਬਰਾਦਰੀ ਦਾ ਫੈਸਲਾ ਸੀ ਕਿ ਇਸ ਵਾਰ ਹਲਕਾ ਪੱਟੀ ਤੋਂ ਕਾਂਗਰਸ ਪਾਰਟੀ ਦੀ ਡੱਟ ਕੇ ਹਮਾਇਤ ਕਰੇਗੀ।ਇਸ ਮੌਕੇ ਹਰਮਿੰਦਰ ਸਿੰਘ ਗਿਲ ਨੇ ਕਿਹਾ ਕਿ ਸਮੂਹ ਰਾਮਗੜੀਆ ਬਰਾਦਰੀ ਵੱਲੋਂ ਕਾਂਗਰਸ ਪਾਰਟੀ ਨੂੰ ਹਮਾਇਤ ਦੇਣ ਨਾਲ ਭਾਰੀ ਬਲ ਮਿਲਿਆ ਅਤੇ ਕਾਂਗਰਸ ਪਾਰਟੀ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਪ੍ਰਾਪਤ ਕਰੇਗੀ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply