Friday, June 19, 2026

ਡੀ.ਏ.ਵੀ ਇੰਟਰਨੈਸ਼ਨਲ ਵਿਖੇ ਵਿਸ਼ਵ ਜਲ ਸੰਸਾਧਨ ਦਿਵਸ `ਤੇ ਵਿਸ਼ੇਸ਼ ਪ੍ਰੋਗਰਾਮ

ਅੰਮ੍ਰਿਤਸਰ, 2 ਫਰਵਰੀ (ਪੰਜਾਬ ਪੋਸਟ ਬਿਊਰੋ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿੱਚ ਵਿਸ਼ਵ ਜਲ ਸੰਸਾਧਨ ਦਿਵਸ ਦੇ ਅਵਸਰ `ਤੇ 2 ਫਰਵਰੀ 2017 ਨੂੰ ਸੈਮੀਨਾਰ ਦਾ ਆਯੋਜਨ ਕੀਤਾ ਗਿਆ।PPN0202201720

ਵਿਦਿਆਰਥੀਆਂ ਦੁਆਰਾ ਪੀ.ਪੀ.ਟੀ ਦੇ ਮਾਧਅਮ ਅਨੁਸਾਰ ਸਵਾਸਥ ਪ੍ਰਾਪਕੀਰਤਕ ਜਲ ਸੰਸਾਧਨ ਦੀ ਮਹੱਤਤਾ ਤੇ ਪ੍ਰਕਾਸ਼ ਪਾਇਆ ਗਿਆ।ਅੱਠਵੀਂ ਕਲਾਸ, ਨੌਵੀਂ ਕਲਾਸ ਅਤੇ ਦਸਵੀਂ ਕਲਾਸ ਦੇ ਵਿਦਿਆਰਥੀ ਸੈਮੀਨਾਰ ਵਿੱਚ ਹਾਜ਼ਰ ਸਨ।ਪੀ.ਪੀ.ਟੀ ਵਿੱਚ ਵਿਸ਼ਵ ਭਰ ਦੇ ਮਹੱਤਵਪੂਰਨ ਪ੍ਰਾਕੀਰਤਕ ਜਲ ਸੰਸਾਧਨਾਂ ਦੇ ਵਿਸ਼ੇ ਵਿੱਚ ਦੱਸਿਆ ਗਿਆ। ਹਾਜ਼ਰਾਨ ਨੂੰ ਪੀ.ਪੀ.ਟੀ ਦੇ ਮਾਧਅਮ ਰਾਹੀਂ ਦੱਸਿਆ ਗਿਆ ਕਿ ਇੰਨ੍ਹਾਂ ਜਲ ਸੰਸਾਧਨਾਂ ਨੂੰ ਹਾਨੀ ਪਹੁੰਚਾਉਣਾ ਪ੍ਰਾਕ੍ਰਿਤਕ ਉਤਪਾਦਾਂ ਨੂੰ ਨਿਮੰਤ੍ਰਿਣ ਦੇਣ ਦੇ ਸਮਾਨ ਹੈ। ਇਹ ਜਲ ਸੰਸਾਧਨ ਵੱਖ-ਵੱਖ ਉਤਪਾਦਾਂ ਨੂੰ ਆਉਣ ਤੋਂ ਰੋਕਦੇ ਹਨ।ਇਸ ਲਈ ਵਿਸ਼ਵ ਭਰ ਦੇ ਪ੍ਰਾਕਿਰਤਕ ਜਲ ਸੰਸਧਾਨਾਂ ਨੂੰ ਬਚਾਉਣਾ ਅਤਿ ਜਰੂਰੀ ਹੈ।ਪ੍ਰਿੰਸੀਪਲ ਅੰਜਨਾ ਗੁਪਤਾ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਾਕ੍ਰਿਤਕ ਜਲ ਸੰਸਾਧਨਾਂ ਦੀ ਮਹੱਤਤਾ ਦੱਸੀ ਅਤੇ ਉਨ੍ਹਾਂ ਨੂੰ ਬਚਾਉਣ ਦੀ ਪ੍ਰੇਰਣਾ ਦਿੱਤੀ, ਕਿਉਂਕਿ ਧਰਤੀ `ਤੇ ਜੀਵਨ ਇੰਨ੍ਹਾਂ ਦੇ ਕਾਰਨ ਹੀ ਸੰਭਵ ਹੈ। ਵਿਦਿਆਰਥੀਆਂ ਨੇ ਇਸ ਅਵਸਰ ਤੇ ਪ੍ਰਣ ਵੀ ਲਿਆ ਕਿ ਉਹ ਪ੍ਰਾਕ੍ਰਿਤਕ ਜਲ ਸੰਸਾਧਨਾਂ ਨੂੰ ਵੀ ਕਦੀ ਨੁਕਸਾਨ ਨਹੀਂ ਪਹੁੰਚਾਉਣਗੇ ਅਤੇ ਨਾ ਹੀ ਕਿਸੇ ਨੂੰ ਪਹੁੰਚਾਉਣ ਦੇਣਗੇ।ਸਦਾ ਇੰਨ੍ਹਾਂ ਦੀ ਸੁਰੱਖਿਆ ਲਈ ਯਤਨ ਕਰਨਗੇ।

Check Also

ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …

Leave a Reply