Friday, June 19, 2026

ਅਕਾਲੀ-ਭਾਜਪਾ ਉਮੀਦਵਾਰ ਦੀ ਰੈਲੀ ਨੇ ਵਿਰੋਧੀਆਂ ਨੂੰ ਪਾਈਆਂ ਭਾਜੜਾ ਧੂਲਕਾ

ਖਿਲਚੀਆਂ, 2 ਫਰਵਰੀ   (ਸੁੱਚਾ ਸਿੰਘ ਧੂਲਕਾ) – ਖਿੱਲਚੀਆਂ ਦੇ ਸਰਕਲ ਪ੍ਰਧਾਨ ਨਿਰਮਲ ਸਿੰਘ ਬਿੱਲੂ ਦੇ ਵਿਸ਼ੇਸ਼ ਯਤਨਾਂ ਸਦਕਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਥੇਦਾਰ ਮਲਕੀਤ ਸਿੰਘ ਏ.ਆਰ ਦੇ ਹੱਕ ਇਕ ਬਹੁਤ ਹੀ ਵੱਡੀ ਰੈਲੀ ਦਲਬੀਰ ਸਿੰਘ (ਵਾੜੇਵਾਲੇ) ਦੇ ਗ੍ਰਹਿ ਵਿਖੇ ਕੀਤੀ ਗਈ।ਠਾਠਾਂ ਮਾਰਦੀ ਰੈਲੀ ਵਿੱਚ ਕੇਵਲ ਸਮੁੱਚੇ ਪਿੰਡ ਧੂਲਕੇ ਦੇ ਵਰਕਰ ਸ਼ਾਮਿਲ ਹੋਏ।ਰੈਲੀ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਗਗਨਦੀਪ ਸਿੰਘ ਜੋਸ਼, ਹਰਿੰਦਰ ਸਿੰਘ ਬੱਬੂ ਕਾਲੇਕੇ, ਕੈਪਟਨ ਬਲਵੰਤ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਪ੍ਰਚਾਰ ਨੂੰ ਭਖਾਇਆ।ਜਥੇਦਾਰ ਮਲਕੀਤ ਸਿੰਘ ਏ.ਆਰ ਨੇ ਆਪਣੇ ਆਪ ਨੂੰ ਅਕਾਲੀ ਦਲ ਦਾ ਵਫਾਦਾਰ ਸਿਪਾਹੀ ਦੱਸਦਿਆਂ ਆਪਣੇ ਪਰਿਵਾਰ ਦੇ ਪਿਛੋਕੜ ਤੇ ਸਰਕਾਰ ਦੇ ਚੋਣ ਮੈਨੀਫੈਸਟੋ ਬਾਰੇ ਜਾਣਕਾਰੀ ਦਿੱਤੀ।ਅਖੀਰ ਵਿੱਚ ਨਿਰਮਲ ਸਿੰਘ ਬਿੱਲੂ ਪ੍ਰਧਾਨ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।ਇਸ ਮੌਕੇ ਜਗਜੀਤ ਸਿੰਘ, ਡਾ. ਤਰਸੇਮ ਸਿੰਘ, ਮਾਸਟਰ ਕੰਵਲ ਸਿੰਘ, ਸੁਖਦੇਵ ਸਿੰਘ ਗਾਂਧੀ, ਹੀਰਾ ਸਿੰਘ ਪੰਚ, ਦਰਸ਼ਨ ਸਿੰਘ ਪੰਚ, ਗੁਰਿੰਦਰ ਬਾਊ ਪੰਚ, ਸਰਪੰਚ ਜੋਗਿੰਦਰ ਸਿੰਘ, ਸਵਰਨ ਸਿੰਘ, ਜੋਗਿੰਦਰ ਸਿੰਘ ਪੰਚ ਆਦਿ ਆਗੂ ਹਾਜ਼ਰ ਸਨ।

Check Also

ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …

Leave a Reply