Friday, March 20, 2026

ਅਕਾਲੀ ਦਲ ਵੱਲੋਂ ਡੇਰਾ ਸਿਰਸਾ ਦੀ ਹਮਾਇਤ ਲੈਣਾ ਸਿੱਖ ਕੌਮ ਦੀਆਂ ਭਾਵਨਵਾਂ ਨਾਲ ਖਿਲਵਾੜ – ਬਾਬਾ ਰਣਜੀਤ ਸਿੰਘ ਪਹੂਲਾ

ਹਰਚੋਵਾਲ, 3 ਫਰਵਰੀ (ਗਗਨਦੀਪ ਸਿੰਘ ਰਿਆੜ)- ਸ਼ਹੀਦ ਭਾਈ ਤਾਰੂ ਸਿੰਘ ਮਿਸ਼ਨ ਤਰਨਾਂ ਦਲ ਛੋਟਾਂ ਘੱਲੂਘਾਰਾਂ ਹਰਚੋਵਾਲ  ਦੇ ਮੁੱਖੀ ਬਾਬਾ ਰਣਜੀਤ ਸਿੰਘ ਪਹੂਲਾਂ ਦੀ ਪ੍ਰਧਾਨਗੀ ਹੇਠ ਗੁਰਦੁਆਰਾਂ ਹਰਚੋਵਾਲ ਵਿਖੇ ਸੈਕੜਿਆਂ ਦੀ ਤਦਾਦ ਨਹਿੰਗ ਸਿੰਘਾਂ ਦੀ ਵਿਸ਼ੇਸ ਮੀਟਿੰਗ ਹੋਈ ।ਮੀਟਿੰਗ ਨੂੰ ਸੰਬੋਧਿਨ ਕਰਦਿਆਂ ਤਰਨਾ ਦਲ ਦੇ ਮੁੱਖੀ ਬਾਬਾ ਰਣਜੀਤ ਸਿੰਘ ਪਹੂਲਾਂ ਨੇ ਆਖਿਆ ਕਿ ਜੋ ਡੇਰਾ ਸਿਰਸਾ ਮੁੱਖੀ ਰਾਮ ਰਹੀਮ ਦੇ ਡੇਰੇ ਵਲੋ ਅਕਾਲੀ ਦਲ (ਬਾਦਲ) ਦੀ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ। PPN0302201728

ਜਿਸ ਨਾਲ ਹੁਣ ਸਿੱਖ ਕੋਮ ਦੀਆਂ ਭਾਵਨਵਾਂ ਨਾਲ ਖਿਲਵਾੜ ਕੀਤਾ ਗਿਆਂ ਜੋ ਸਿੱਖ ਕੋਮ ਕਦੇ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਮਾਫ ਨਹੀ ਕਰੇਗੀ।ਇਸ ਲਈ ਸੋਮਣੀ ਅਕਾਲੀ ਦਲ ਨੇ ਸਿੱਖ ਮਸਲਿਆਂ ਪ੍ਰਤੀ ਕਦੇ ਗੰਭੀਰਤਾ ਨਾਲ ਨਹੀ ਸੋਚਿਆ।ਸਿਰਫ ਰਾਜਨੀਤੀ ਸਵਾਰਥਾਂ ਲਈ ਸਿੱਖ ਕੋਮ ਨੂੰ ਵਰਤਿਆ ਗਿਆਂ ਜੋ ਹੁਣ ਸਿੱਖ ਕੋਮ ਕਦੇ ਮਾਫ ਨਹੀ ਕਰੇਗੀ।ਇਕ ਪਾਸੇ ਡੇਰਾ ਮੁੱਖੀ ਵਿਰੁੱਧ ਹੁਕਮਨਾਮਾਂ ਜਾਰੀ ਕੀਤਾ ਗਿਆ ਦੂਸਰੇ ਪਾਸੇ ਮਾਫੀ ਦੇਣ ਦੀ ਗੱਲ ਰੱਖ ਕੇ ਪੰਜਾਬ ਅੰਦਰ ਮਹੋਲ ਖਰਾਬ ਕੀਤਾ ਗਿਆ ਜੋ ਹੁਣ ਇੱਕ ਵਾਰ ਫਿਰ ਡੇਰੇ ਦੇ ਮੁੱਖੀ ਨੂੰ ਅਕਾਲੀ ਦਲ ਦੀ ਹਮਾਇਤ ਦਾ ਐਲਾਨ ਕਰਵਾ ਕਿ ਅਖੋਤੀ ਸੰਤ ਨਾਲ ਜਾਰੀ ਲਾ ਕਿ ਸਿੱਖ ਕੋਮ ਨਾਲ ਦੋਹਰੀ ਨੀਤੀ ਖੇਡ ਕਿ ਸਿੱਖਾਂ ਦੀਆਂ ਭਾਵਨਵਾਂ ਦੀ ਕਦਰ ਘੱਟ ਕੀਤੀ ਗਈ ਜੋ ਸਿੱਖ ਕੋਮ ਕਦੇ ਵੀ ਇਹਨਾਂ ਨੂੰ ਮਾਫ ਨਹੀ ਕਰੇਗੀ ।
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੇੇ ਉਹਨਾਂ ਪਾਸੋਂ ਐਲਾਨ ਕਰਵਾਇਆ  ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੋਰਾਨ ਅਕਾਲੀ ਦਲ ਦੇ ਉਮੀਦਵਾਰਾਂ ਹਮਾਇਤ ਕੀਤੀ ਜਾਵੇਗੀ।ਇਸ ਗੱਲ ਤੋਂ ਸਪੱਸ਼ਟ ਹੋ ਗਿਆ ਕਿ ਸੋਮਣੀ ਅਕਾਲੀ ਦਲ ਦੇ ਮੁਖੀ ਪ੍ਰਕਾਸ ਸਿੰਘ ਬਾਦਲ ਵੱਲੋ ਸਿੱਖ ਕੋਮ ਨਾਲ ਦੋਹਰੀ ਰਾਜਨੀਤੀ ਕੀਤੀ ਜਾ ਰਹੀ ਹੈ ਜੋ ਇੱਕ ਪਾਸੇ ਡੇਰੇ ਸੱਚਾ ਸੋਦਾ ਦੇ ਮੁੱਖੀ ਦਸਮ ਪਿਤਾ ਗੁਰੁ ਗੋਬਿੰਦ ਸਿੰਘ ਦੀ ਨਕਲ ਕਰਨ ਦੀ ਕੋਸਿਸ਼ ਕੀਤੀ ਸੀ, ਜਿਸ ਨਾਲ ਸਮੂਹ ਨਿਹੰਗ ਜਥੇਬੰਦੀਆਂ ਨੇ ਇਸ ਦਾ ਡਟ ਕੇ ਵਿਰੋਧ ਕੀਤਾ ਸੀ।ਵਿਸ਼ਵ ਭਰ `ਚ ਵੱਸਦੇ ਸਿੱਖਾਂ ਨੇ ਡੇਰੇ ਦੇ  ਖਿਲਾਫ ਡਟ ਗਏ ਪਰ ਹੁਣ ਜਿਸ ਤਰਾਂ ਚੰਦ ਵੋਟਾਂ ਦੀ ਖਾਤਰ ਸਿੱਖ ਕੋਮ ਨਾਲ ਗੰਦਾਰੀ ਕੀਤੀ ਗਈ।ਸਮੂਹ ਸਿੱਖ ਜਥੇਬੰਦੀਆਂ ਇਹਨਾਂ ਅਕਾਲੀ ਦਲ ਸਮੂਹ ਲੀਡਰਾਂ  ਦਾ ਬਾਈਕਾਟ ਕਰਨ ਦਾ ਮਤਾ ਪਾਸ ਕਰਨ ਲਈ ਅਕਾਲ ਤਖਤ ਦੇ ਜਥੇਦਾਰ ਨੂੰ ਬੇਨਤੀ ਪੱਤਰ ਲਿਖਣ ਲਈ ਸਮੂਹ ਸਿੱਖ ਕੋਮ ਦੀਆਂ ਜਥੇਬੰਦੀਆਂ ਨਾਲ ਸਲਾਹ ਮਸਵਰਾ ਕਰਨ।
ਇਸ ਸਮੂਹ ਸਿੱਖ ਜਥੇਬੰਦੀਆਂ ਵੱਲੋ ਇਸ ਘਟਨਾਂ ਦੀ ਨਿਖੇਧੀ ਕਰ ਕਿ ਸੋਮਣੀ ਅਕਾਲੀ ਦਲ ਸਮੂਹ ਦਾ ਬਾਈ ਕਾਟ ਕੀਤਾਂ ਜਾਵੇਗਾਂ ਇਸ ਮੋਕੇ ਬਾਬਾ ਰਣਜੀਤ ਸਿੰਘ ਪਹੂਲਾਂ ਤੋਂ ਇਲਾਵਾ ਬਾਬਾ ਤਰਸੇਮ ਸਿੰਘ, ਬਾਬਾ ਗੁਰਦੇਵ ਸਿੰਘ, ਬਾਬਾ ਨਰੈਣ ਸਿੰਘ, ਬਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਰਾਜਵੰਤ ਸਿੰਘ, ਜਗੀਰ ਸਿੰਘ, ਸਜਿਬਾਜ਼ ਸਿੰਘ, ਬਹਾਦਰ ਸਿੰਘ ਤੇ ਬਾਬਾ ਹਰਪ੍ਰੀਤ ਸਿੰਘ ਆਦਿ ਜਥੇਬੰਦੀਆਂ ਮੁੱਖੀ ਹਾਜ਼ਰ ਸਨ ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚੌਥਾ ਸ. ਨਾਨਕ ਸਿੰਘ ਯਾਦਗਾਰੀ ਭਾਸ਼ਣ ਆਯੋਜਿਤ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ …

Leave a Reply