Thursday, March 26, 2026

ਆਪ ਉਮੀਦਵਾਰ ਰਣਜੀਤ ਸਿੰਘ ਚੀਮਾ ਤੇ ਉਨਾਂ ਦੀ ਪਤਨੀ ਹਰਜੀਤ ਕੌਰ ਨੇ ਪਾਈ ਇਕੱਠੇ ਵੋਟ

ਚੋਣ ਕਮਿਸ਼ਨ ਦੇ ਹਦਾਇਤਾਂ ਦੀ ਉਲਘੰਣਾ ਕਰਨ ਦੇ ਨੋਟਿਸ ਜਾਰੀ – ਚੋਣ ਅਧਿਕਾਰੀ

ਪੱਟੀ, 4 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋ) – ਵਿਧਾਨ ਸਭਾ ਹਲਕਾ ਪੱਟੀ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਚੀਮਾ ਤੇ ਉਨਾਂ ਦੀ ਪਤਨੀ ਕੰਵਰਿੰਗ ਉਮੀਦਵਾਰ ਹਰਜੀਤ ਕੌਰ ਨੇ ਪਿੰਡ ਚੀਮਾ ਦੇ ਬੂਥ ਨੰ: -187 ਤੇ ਚੋਣ ਕਮਿਸ਼ਨ ਦੇ ਹਦਾਇਤਾਂ ਦੀ ਉਲਘੰਣਾ ਕਰਦਿਆਂ ਇੱਕਠਿਆਂ ਇਕੋ ਸਮੇ ਵੋਟ ਪਾਈ ਅਤੇ ਫੋਟੋ ਕਰਵਾਈ। PPN0402201718

ਜਿਕਰਯੋਗ ਹੈ ਕਿ ਚੋਣ ਕਮਿਸ਼ਨ ਵੱਲੋਂ ਇਸ ਵਾਰ ਚੋਣਾਂ ਨੂੰ  ਲੈ ਕੇ ਸਖਤ ਹਦਾਇਤਾਂ ਕੀਤੀਆਂ ਜਿਨਾਂ ਵਿਚ ਪੋਲਿੰਗ ਬੂਥਾਂ ਦੇ ਬਾਹਰ 200 ਮੀਟਰ ਦੀ ਦੂਰੀ ਬੂਥ ਲਾਉਣੇ, 4 ਵਹੀਲਰ ਗੱਡੀਆਂ ਖੜੀਆਂ ਕਰਨ ਤੋ ਇਲਾਵਾ ਵੋਟ ਪਾਉਣ ਸਮੇ ਸਿਰਫ ਵੋਟਰ ਹੀ ਵੋਟ ਮਸ਼ੀਨ ਦਾ ਇਸਤੇਮਾਲ ਕਰ ਸਕਦਾ ਹੈ। ਇਸ ਤੋ ਇਲਾਵਾ ਕੋਈ ਦੂਸਰਾ ਵੋਟਰ ਉਨਾਂ ਸਮਾਂ ਵੋਟ ਮਸੀਨ ਕੋਲ ਨਹੀ ਜਾ ਸਕਦਾ, ਜਿਨਾਂ ਚਿਰ ਪਹਿਲਾਂ ਵੋਟ ਦਾ ਇਸਤੇਮਾਲ ਨਹੀ ਕਰ ਲੈਂਦਾ, ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਚੀਮਾ ਵੱਲੋ ਚੋਣ ਕਮਿਸ਼ਨ ਦੀ ਹਦਾਇਤਾਂ ਦੀ ਉਲਘੰਣਾ ਕਰਦਿਆਂ ਆਪਣੀ ਪਤਨੀ ਹਰਜੀਤ ਕੌਰ ਸਮੇਤ ਵੋਟਿੰਗ ਮਸ਼ੀਨ ਤੇ ਜਾ ਕੇ ਆਪਣੀਆਂ ਵੋਟਾਂ ਦਾ ਇਸਤੇਮਾਲ ਕੀਤਾ। ਜਿਕਰਯੋਗ ਹੈ ਕਿ ਇਸ ਵਾਰ ਵਿਧਾਨ ਸਭਾ ਚੋਣਾਂ ਵਿਚ ਚੋਣ ਕਮਿਸ਼ਨ ਵੱਲੋਂ ਹਰੇਕ ਵੋਟਰ ਨੂੰ ਜਾਗਰੂਕ ਕਰਨ ਲਈ ਕਈ ਤਰਾਂ ਦੇ ਯਤਨ ਕੀਤੇ ਗਏ ਸਨ, ਤਾਂ ਜੋ ਕੋਈ ਵੀ ਵੋਟਰ ਆਪਣੀ ਵੋਟ ਦਾ ਇਸਤੇਮਾਲ ਆਪਣੇ ਆਪ ਕਰ ਸਕੇ।
ਇਸ ਸਬੰਧੀ ਜਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਚੀਮਾ ਨਾਲ ਸੰਪਰਕ ਕੀਤਾ ਕਿ ਤਾਂ ਉਨਾਂ ਕਿਹਾ ਫੋਟੋ ਵੋਟ ਪਾਉਣ ਤੋ ਬਾਅਦ ਕਰਵਾਈ ਹੈ ਅਤੇ ਪਤਨੀ ਹਰਜੀਤ ਕੌਰ ਕਵਰਿੰਗ ੳਮੀਦਵਾਰ ਹੈ।
ਇਸ ਸਬੰਧੀ ਚੋਣ ਅਧਿਕਾਰੀ-ਕਮ-ਐਸ.ਡੀ.ਐਮ ਡਾ. ਰਜ਼ਤ ਉਬਰਾਏ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਹਦਾਇਤਾਂ ਦੀ ਉਲਘੰਣਾ ਕਰਨ ਤੇ ਆਪ ਉਮੀਦਵਾਰ ਰਣਜੀਤ ਸਿੰਘ ਚੀਮਾ ਨੂੰ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਇਸ ਵਾਰ ਚੋਣ ਕਮਿਸ਼ਨ ਵਲੋਂ ਨਿਯਮ ਲਾਗੂ ਕੀਤੇ ਗਏ ਸਨ ਕਿ ਕੋਈ ਉਮੀਦਵਾਰ ਵੋਟਿੰਗ ਮਸ਼ੀਨ ਉਪਰ ਫੋਟੋ ਨਹੀ ਕਰਵਾ ਸਕਦਾ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply