ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਨਾਟਕਕਾਰ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਪੰਜਾਬ ਦੀ ਨਾਮਵਰ ਰੰਗਮੰਚ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ, ਸੰਗੀਤ ਨਾਟਕ ਅਕਾਦਮੀ ਨਵੀਂ ਦਿੱਲੀ, ਅਮਨਦੀਪ ਹਸਪਤਾਲ, ਮਮਤਾ ਨਿਕੇਤਨ ਤਰਨ ਤਾਰਨ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਪਦਮ ਭੂਸ਼ਨ ਸਵਰਗੀ ਨਾਟਕਕਾਰ ਹੈਸਨਮ ਕਨਹਾਈ ਲਾਲ ਨੂੰ ਸਮਰਪਿਤ 28 ਜਨਵਰੀ ਤੋਂ 6 ਫਰਵਰੀ 2017 ਤੱਕ ਚੱਲ ਰਹੇ 14ਵੇਂ ਰਾਸ਼ਟਰੀ ਰੰਗਮੰਚ ਉਤਸਵ ਦੇ ਨੌਵੇਂ ਦਿਨ ਅਮੈਚਰ ਥੀਏਟਰ ਜੰਮੂ ਦੀ ਟੀਮ ਵੱਲੋਂ ਖਾਲਿਦ ਹੁਸੈਨ ਦੀ ਕਹਾਣੀਆਂ ਉਪਰ ਅਧਾਰਿਤ ਨਾਟਕ ਇਸ਼ਕ ਮਲੰਗੀ ਤੇੇ ਡਰਾਮਾ ਡਾਇਟੇਸ਼ਨ ਕੀਤਾ ਪ੍ਰੀਤਮ ਕਟੋਚ ਨੇ ਅਤੇ ਮੁਸ਼ਤਾਕ ਕਾਕ ਦਾ ਨਿਰਦੇਸ਼ਤ ਕੀਤਾ ਨਾਟਕ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਮੰਚਣ ਕੀਤਾ ਗਿਆ।
ਇਹ ਨਾਟਕ ਖਾਲਿਦ ਹੂਸੈਨ ਦੀਆਂ ਦੋਂ ਪੰਜਾਬੀ ਕਹਾਣੀਆਂ ਉਪਰ ਅਧਾਰਿਤ ਹੈ।ਇਸ਼ਕ ਮਲੰਗੀ ਅਤੇ ਸ਼ਹਾਦਾ ਬਿੱਲੀ ਜੰਮੂ ਵਾਲੀ।ਇਹ ਨਾਟਕ ਸਨ੍ਹ 1940 ਦਾ ਜੰਮੂ ਦੀ ਗਲੀਆਂ ਦੀ ਕਹਾਣੀ ਪਿਆਰ ਨੂੰ ਲੈ ਕੇ ਇਕ ਐਸਾ ਪਿਆਰ ਜਿਸਦੇ ਵਿੱਚ ਨਾ ਤੇ ਕੋਈ ਲਾਲਚ ਹੈ ਅਤੇ ਨਾ ਹੀ ਕੋਈ ਮਤਲਬ ਬਸ ਹਰ ਪਾਤਰ ਆਪਣੇ ਹੀ ਤਰੀਕੇ ਨਾਲ ਇਸ਼ਕ ਕਰਦਾ ਹੈ ਅਤੇ ਮਲੰਗ ਹੋ ਜਾਂਦਾ ਹੈ।ਇਕ ਪਾਸੇ ਫਿਰੋਜ਼ਾ ਦਾ ਪਿਆਰ ਹਾਸਿਲ ਕਰਨ ਲਈ ਕਾਲੇ ਖਾਨ ਹੈ ਦੂਜੇ ਪਾਸੇ ਸ਼ਹਾਦਾ ਬਿੱਲੀ ਇਕ ਰੱਬ ਨਾਲ ਪਿਆਰ ਕਰਨ ਦੀ ਤਾਰ ਵੇਖਦੀ ਹੈ ਯੁਸੂਫ਼ ਦੇ ਰਾਹੀਂ। ਇਸ ਨਾਟਕ ਵਿੱਚ ਖਾਲਿਦ ਹੁਸੈਨ ਦੇ ਕਿਰਦਾਰ ਵਿੱਚ ਤੋਵੀਨ ਕੁਮਾਰ, ਜਨਖ ਖਜੂਰੀਆ, ਸੰਦੀਪ ਵਰਮਾ, ਸ਼ੈਨਾਆ ਖੰਨਾ, ਮੋਹਿਤ ਸਿੰਘ, ਅਕਿੰਤ ਸ਼ਰਮਾ, ਮਨੀਸ਼ਾ, ਸ਼ਿਲਾਖਾ, ਰਾਜ ਕੁਮਾਰ, ਮਦਨ ਰੰਗੀਲਾ, ਸਨਮ, ਸੋਰਵ ਵਰਮਾ, ਪ੍ਰੀਤਮ ਕੰਟੋਚ, ਸ਼ਾਹੀਨ, ਜੂਨੈਦ ਆਦਿ ਕਲਾਕਾਰਾਂ ਵਲੋਂ ਪੇਸ਼ ਕੀਤਾ ਗਿਆ। ਇਸ ਨਾਟਕ ਦਾ ਸੰਗੀਤ ਇਫ਼ਰਾ ਕਾਕ ਅਤੇ ਸੁਰਿੰਦਰ ਮਨਹਾਜ਼ ਵੱਲੋਂ ਦਿੱਤਾ ਗਿਆ।
ਇਸ ਮੌਕੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਨਾਟਕਕਾਰ ਜਗਦੀਸ਼ ਸਚਦੇਵਾ, ਜੰਮੂ ਤੋਂ ਖਾਲਿਦ ਹੂਸੈਨ, ਪਾਕਿਸਤਾਨ ਤੋਂ ਮਦੀਹਾ ਗੌਹਰ, ਸ੍ਰੀਮਤੀ ਅਰਵਿੰਦਰ ਕੌਰ ਧਾਲੀਵਾਲ, ਵਿਜੇ ਸ਼ਰਮਾ, ਰਮੇਸ਼ ਯਾਦਵ, ਟੀ.ਐਸ ਰਾਜਾ ਇੰਦਰਜੀਤ ਸਹਾਰਨ ਆਦਿ ਹਾਜ਼ਰ ਸਨ।
ਫੈਸਟੀਵਲ ਦੇ ਡਾਇਰੈਕਟਰ ਕੇਵਲ ਧਾਲੀਵਾਲ ਨੇ ਦੱਸਿਆ ਕਿ ਨੈਸ਼ਨਲ ਥੀਏਟਰ ਫੈਸਟੀਵਲ ਦੇ ਆਖਰੀ ਦਿਨ ਅੱਜ 6 ਫਰਵਰੀ ਨੂੰ ਥੀਏਟਰ ਫਾਰ ਥੀਏਟਰ ਚੰਡੀਗੜ੍ਹ ਗਰੁੱਪ ਵੱਲੋਂ ਅਸ਼ਵਨੀ ਕੁਮਾਰ ਸਾਵਨ ਦਾ ਲਿਖਿਆ ਅਤੇ ਸੁਦੇਸ਼ ਸ਼ਰਮਾ ਦਾ ਨਿਰਦੇਸ਼ਤ ਕੀਤਾ ਨਾਟਕ ‘ਗਾਥਾ-ਏ-ਆਨੰਦਪੁਰ ਸਾਹਿਬ’ ਪੇਸ਼ ਕੀਤਾ ਜਾਵੇਗਾ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media