ਜੰਡਿਆਲਾ ਗੁਰੂ, 5 ਫਰਵਰੀ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਅੱਜ ਸਵੇਰੇ ਕਰੀਬ 8:30 ਵਜੇ ਜੰਡਿਆਲਾ ਤਰਨਤਾਰਨ ਬਾਈਪਾਸ ਤੇ ਇੱਕ ਰੇਤ ਨਾਲ ਲੱਦੇ ਟਿੱਪਰ ਨੰਬਰ ਪੀ ਬੀ 08 ਸੀ ਜੀ ਟੈਂਪਪਰੇਰੀ ਜੋ ਕਿ ਜੰਡਿਆਲਾ ਸਾਈਡ ਤੋਂ ਤਰਨਤਾਰਨ ਵੱਲ ਜਾ ਰਿਹਾ ਸੀ।ਜਦਕਿ ਦੂਸਰੇ ਪਾਸਿਉਂ ਫਾਕਸਵੇਗਨ ਕਾਰ ਨੰਬਰ ਸੀ ਐਚ ਡੁਬਲੀਓ 8678 ਜਿਸਨੂੰ ਨਿਖਿੱਲ ਅਗਰਵਾਲ ਚਲਾ ਰਿਹਾ ਸੀ ।ਕਾਰ ਜਿਵੇਂ ਹੀ ਬਾਈਪਾਸ ਵਾਲ ਮੋੜ ਤੋਂ ਮੁੜਨ ਲੱਗੀ ਤਾਂ ਟਿੱਪਰ ਨੇ ਗਲਤ ਸਾਈਡ ਵੱਲ ਗੱਡੀ ਲਿਆ ਕੇ ਕਾਰ ਨੂੰ ਟੱਕਰ ਮਾਰ ਦਿੱਤੀ ।
ਇਸ ਹਾਦਸੇ ਵਿੱਚ ਕਾਰ ਦਾ ਅਗਲਾ ਹਿੱਸਾ ਕਾਫੀ ਨੁਕਸਾਨੀਆ ਗਿਆ ਜਦਕਿ ਕਾਰ ਚਾਲਕ ਵਾਲ ਵਾਲ ਬਚ ਗਿਆ।ਮੌਕੇ ਤੇ ਘਟਨਾ ਵਾਲੀ ਜਗ੍ਹਾ ਤੇ ਪਹੁੰਚ ਕੇ ਪੁਲਿਸ ਪਾਰਟੀ ਨੇ ਸਤਿਥੀ ਦਾ ਜਾਇਜ਼ਾ ਲਿਆ ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media