Sunday, March 15, 2026

ਤਖਤ ਸਚਖੰਡ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਵਿਖੇ ਸੋਨੇ ਦੀ ਸੇਵਾ ਅਰੰਭ

ਨਾਦੇੜ, 5 ਫਰਵਰੀ (ਪੰਜਾਬ ਪੋਸਟ ਬਿਊਰੋ) – ਪਾਵਨ ਅਸਥਾਨ ਸਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਸੰਪੂਰਨ ਇਮਾਰਤ ਨੂੰ ਸੋਨੇ ਨਾਲ ਮੜ੍ਹਣ ਦੀ ਸੇਵਾ ਦਾ ਸ਼ੁਭ ਅਰੰਭ ਸ਼ਨੀਵਾਰ 4 ਫਰਵਰੀ ਨੂੰ ਦੁਪਹਿਰ 2:00 ਵਜੇ ਮੂਲ ਮੰਤਰ ਦੇ ਪਾਠ ਅਤੇ ਅਰਦਾਸ ਨਾਲ ਅਰੰਭ ਹੋਇਆ। PPN0502201706 ਸੋਨੇ ਦੀ ਸੇਵਾ ਦਾ ਕਰਵਾ ਰਹੇ ਬਾਬਾ ਨਰਿੰਦਰ ਸਿੰਘ ਕਾਰ ਸੇਵਾ ਵਾਲੇ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਕਾਰ ਸੇਵਾ ਵਾਲਿਆ ਤੋਂ ਇਲਾਵਾ ਤਖਤ ਸਾਹਿਬ ਬੋਰਡ ਦੇ ਪ੍ਰਧਾਨ ਤੇ ਵਿਧਾਇਕ ਮੁੰਬਈ ਤਾਰਾ ਸਿੰਘ ਸਮੇਤ ਸੰਸਥਾ ਦੇ ਸਕੱਤਰ ਪਰਮਜੋਤ ਸਿੰਘ ਚਾਹਲ, ਸੁਰਜੀਤ ਸਿੰਘ ਗਿਲ, ਰਣਜੀਤ ਸਿੰਘ, ਕਾਮਠੇਕਰ, ਭਾਗੀਦਰ ਸਿੰਘ ਘੜੀਸਾਜ, ਸੁਖਵਿੰਦਰ ਸਿੰਘ ਹੁੰਦਲ, ਰਵਿੰਦਰ ਸਿੰਘ ਬੁੰਗਈ, ਗੁਲਾਬ ਸਿੰਘ ਕੰਧਾਰ ਵਾਲੇ, ਮਹਿੰਦਰ ਸਿੰਘ ਲਾਂਗਰੀ, ਇੰਚਾਰਜ ਸੁਪਰਡੈਂਟ ਠਾਨ ਸਿੰਘ ਬੁੰਗਾਈ, ਰਣਜੀਤ ਸਿੰਘ ਚਿਰਾਗੀਆ, ਹਰਜੀਤ ਸਿੰਘ ਕੜੇ ਵਾਲੇ, ਜਤਿੰਦਰ ਸਿੰਘ ਖਹਿਰਾ ਵੀ ਹਾਜ਼ਰ ਸਨ।
ਇਸ ਅਵਸਰ ਤੇ ਪ੍ਰਧਾਨ ਤਾਰਾ ਸਿੰਘ ਨੇ ਕਿਹਾ ਕਿ ਸਚਖੰਡ ਸਾਹਿਬ ਦੀ ਸੁੰਦਰਤਾ ਵਧਾਉਣ ਲਈ ਸੋਨੇ ਦੀ ਸੇਵਾ ਤਖਤ ਸਚਖੰਡ ਬੋਰਡ ਨਾਂਦੇੜ ਵੱਲੋਂ ਬਾਬਾ ਨਰਿੰਦਰ ਸਿੰਘ ਕਾਰ ਸੇਵਾ (ਲੰਗਰ ਸਾਹਿਬ ਵਾਲੇ) ਅਤੇ ਬਾਬਾ ਬਲਵਿੰਦਰ ਸਿੰਘ ਕਾਰ ਸੇਵਾ (ਲੰਗਰ ਸਾਹਿਬ ਵਾਲੇ) ਨੂੰ ਸੌਂਪੀ ਗਈ ਹੈ।
ਇਸ ਸਮੇਂ ਬਾਬਾ ਨਰਿੰਦਰ ਸਿੰਘ ਕਾਰ ਸੇਵਾ ਵਾਲੇ ਨੇ ਕਿਹਾ ਕਿ ਗੁਰੂ ਮਾਹਰਾਜ ਦੇ ਹੁਕਮ ਅਤੇ ਕ੍ਰਿਪਾ ਨਾਲ ਅੱਜ ਇਸ ਸੇਵਾ ਦਾ ਸ਼ੁਭ ਅਰੰਭ ਕੀਤਾ ਗਿਆ ਹੈ।ਗੁਰਦੁਆਰਾ ਸਾਹਿਬ ਦੀ ਸੰਪੂਰਨ ਇਮਾਰਤ ਨੂੰ ਸੋਨੇ ਸਜਾਇਆ ਜਾਵੇਗਾ।ਉਨਾਂ ਕਿਹਾ ਕਿ ਇਸ ਪਾਵਨ ਅਸਥਾਨ `ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦੀ ਪੱਦਵੀ ਮਿਲੀ ਸੀ।ਇਸ ਲਈ ਇਹ ਸੇਵਾ ਦਾ ਅਵਸਰ ਮਿਲਣਾ ਵੱਡਾ ਸੁਭਾਗ ਹੈ।PPN0502201707
ਬਾਬਾ ਬਲਵਿੰਦਰ ਸਿੰਘ ਨੇ ਇਸ ਸਮੇਂ ਕਿਹਾ ਕਿ ਗੁਰੂ ਮਹਾਰਾਜ ਦੁਆਰਾ ਬਖਸ਼ੀ ਗਈ ਇਹ ਸੇਵਾ ਪੂਰੀ ਇਮਾਨਦਾਰੀ ਦੇ ਨਾਲ ਸਮੇਂ ਸਿਰ ਪੂਰੀ ਕੀਤੀ ਜਾਵੇਗੀ।ਇਸ ਸੇਵਾ ਦੇ ਲਈ ਵਿਸ਼ੇਸ਼ ਕਾਰੀਗਰਾਂ ਦੀ ਨਿਯੁੱਕਤੀ ਵੀ ਕੀਤੀ ਜਾਵੇਗੀ। ਜਦ ਇਹ ਸੇਵਾ ਸੰਪੂਰਨ ਹੋਵੇਗੀ ਤਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਸਰੂਪ ਬਿਲਕੁੱਲ ਬਦਲ ਜਾਵੇਗਾ। ਸੰਪੂਰਨ ਇਮਾਰਤ ਸੁਨਹਿਰੀ ਰੂਪ ਵਿੱਚ ਜਗਮਗਾਏਗੀ ਅਤੇ ਸਿੱਖ ਸ਼ਰਧਾਲੂਆਂ ਦੇ ਨਾਲ-ਨਾਲ ਸੈਲਾਨੀਆਂ ਦੀ ਸੰਖਿਆ ਵੀ ਵਧੇਗੀ।ਸੁਰਜੀਤ ਸਿੰਘ ਗਿਲ, ਪਰਮਜੋਤ ਸਿੰਘ ਚਾਹਲ, ਠਾਨ ਸਿੰਘ ਬੁਗਾਈ, ਡੀ.ਪੀ ਸਿੰਘ ਨੇ ਸੇਵਾ ਸ਼ੁਰੂ ਹੋਣ `ਤੇ ਆਪਣੇ ਵਿਚਾਰ ਰੱਖੇ।ਆਉਣ ਵਾਲੇ ਕੁੱਝ ਹੀ ਦਿਨਾਂ ਵਿੱਚ ਇਹ ਸੇਵਾ ਪੂਰਨ ਰੂਪ ਵਿੱਚ ਸ਼ੁਰੂ ਹੋਵੇਗੀ।ਗੁਰਦੁਆਰਾ ਬੋਰਡ ਅਤੇ ਗੁਰਦੁਆਰਾ ਲੰਗਰ ਸਾਹਿਬ ਦੇ ਵਿੱਚ ਤਾਲਮੇਲ ਦੇ ਤਹਿਤ ਪੂਰੀ ਸੇਵਾ ਸੰਪੂਰਨ ਹੋਵੇਗੀ, ਅਜਿਹਾ ਵਿਸ਼ਵਾਸ਼ ਵੱਖ-ਵੱਖ ਬੁਲਾਰਿਆਂ ਨੇ ਜਤਾਇਆ ਹੈ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply