Saturday, October 10, 2026

ਪੀ.ਡਬਲਯੂ.ਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਇਕਾਈ ਨਗਰ ਕੌਂਸਲ ਦੀ ਚੋਣ ਹੋਈ

ਫਾਜ਼ਿਲਕਾ, 6 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ)  ਪੀ.ਡਬਲਯੂ.ਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਸ਼ਾਖਾ ਨਗਰ ਕੌਂਸਲ ਫਾਜ਼ਿਲਕਾ ਦੀ ਅਗਲੇ ਤਿੰਨ ਵਰ੍ਹਿਆਂ ਲਈ ਸੂਬਾਈ ਮੀਤ ਪ੍ਰਧਾਨ ਲਾਲ ਚੰਦ, ਜ਼ਿਲਾ ਪ੍ਰਧਾਨ ਕ੍ਰਿਸ਼ਨ ਬਲਦੇਵ ਅਬੋਹਰ ਅਤੇ ਜ਼ਿਲ੍ਹਾ ਅਹੁੱਦੇਦਾਰ ਰਾਮ ਰਾਜ ਅਤੇ ਰਾਜ ਕੁਮਾਰ ਸਾਰਸਰ ਅਤੇ ਭਗਵਾਨ ਦਾਸ ਦੀ ਅਗਵਾਈ ਵਿਚ ਚੋਣ ਕੀਤੀ ਗਈ।

U
U

ਚੋੋਣ ਦੌਰਾਨ ਚੇਅਰਮੈਨ ਪ੍ਰਦੀਪ ਧਵਨ, ਪ੍ਰਧਾਨ ਕੁਲਬੀਰ ਸਿੰੰਘ ਢਾਬਾਂ, ਸੀਨੀਅਰ ਮੀਤ ਪ੍ਰਧਾਨ ਕੁਲਵੰਤ ਗਾਬਾ, ਸੁਰਿੰਦਰ ਕੁਮਾਰ, ਗੁਰਤੇਜ਼ ਸਿੰਘ, ਅਮ੍ਰਤ ਯਾਦਵ, ਖਜ਼ਾਨਚੀ ਸੁਮਿਤ ਕੁਮਾਰ, ਮੁੱਖ ਸਲਾਹਕਾਰ ਲਖਵਿੰਦਰ ਸਿੰਘ ਫਾਇਰਬ੍ਰਿਗੇਡ, ਸੰਗਠਨ ਸਕੱਤਰ ਹਰੀ ਚੰਦ ਕੰਬੋਜ, ਪ੍ਰੈਸ ਸਕੱਤਰ ਸੰਜੀਵ ਕੁਮਾਰ, ਪ੍ਰਚਾਰ ਸਕੱਤਰ ਗੁਰਮੇਜ਼ ਸਿੰਘ, ਪਿਆਰੇ ਲਾਲ, ਬੰਸੀ ਲਾਲ, ਅਡੀਟਰ ਪ੍ਰਦੀਪ ਧਵਨ, ਸਹਾਇਕ ਅਡੀਟਰ ਅਸ਼ੋਕ ਸੇਤੀਆ, ਸਲਾਹਕਾਰ ਰਾਜ ਕੁਮਾਰ ਸਾਰਸਰ ਅਤੇ ਸਹਾਇਕ ਸਲਾਹਕਾਰ ਭਗਵਾਨ ਦਾਸ, ਰਜਿੰਦਰ ਸਿੰਘ ਨੂੰ ਸਾਇਕ ਪ੍ਰੈਸ ਸਕੱਤਰ ਚੁਣਿਆ ਗਿਆ। ਹਾਜ਼ਰੀਨ ਨੂੰ ਸੰਬੋਧਿਤ ਕਰਦੇ ਹੌਏ ਚੇਅਰਮੈਨ ਪ੍ਰਦੀਪ ਧਵਨ, ਪ੍ਰਧਾਨ ਕੁਲਬੀਰ ਸਿੰਘ ਢਾਬਾਂ, ਸਲਾਹਕਾਰ ਰਾਜ ਕੁਮਾਰ ਸਾਰਸਰ ਨੇ ਯੂਨੀਅਨ ਦੇ ਸਾਰਿਆਂ ਮੈਂਬਰਾਂ ਨੂੰ ਆਉਣ ਵਾਲੀਆਂ ਚੁਣੋਤੀਆਂ ਦੀ ਜਾਣਕਾਰੀ ਦਿੱਤੀ ਅਤੇ ਨਵੇਂ ਮੈਂਬਰਾਂ ਕ੍ਰਿਸ਼ਨ ਕੁਮਾਰ, ਵਿੱਕੀ ਕੁਮਾਰ ਅਤੇ ਸ਼ਿਵ ਚੰਦ ਦਾ ਧੰਨਵਾਦ ਕੀਤਾ। ਅੰਤ ਵਿਚ ਨਵੇਂ ਚੁਣੇ ਗਏ ਜਨਰਲ ਸਕੱਤਰ ਨਰੇਸ਼ ਖੰਨਾ ਨੇ ਅਪੀਲ ਕੀਤੀ ਕਿ ਨਵੇਂ ਚੁਣੇ ਗਏ ਅਹੁੱਦੇਦਾਰ ਤਨਦੇਹੀ ਨਾਲ ਕੰਮ ਕਰਨ ਦੇ ਨਾਲ ਨਾਲ ਆਪਣੀ ਡਿਊਟੀ ਤਨਦੇਹੀ ਨਾਲ ਕਰਨਗੇ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply