Thursday, April 23, 2026

ਨੈਸ਼ਨਲ ਡੀਵਾਰਮਿੰਗ ਡੇਅ ਦੇ ਸੰਬੰਧਤ ਮੀਟਿੰਗ ਦਾ ਅਯੋਜਨ

ਬਠਿੰਡਾ, 8 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਿਹਤ ਵਿਭਾਗ ਬਠਿੰਡਾ ਵੱਲੋਂ ਨੈਸ਼ਨਲ ਡੀਵਰਮਿੰਗ ਡੇ ਦੇ ਸੰਬੰਧ ਵਿੱਚ ਦਫਤਰ ਸਿਵਲ ਸਰਜਨ ਬਠਿੰਡਾ ਵਿਖੇ ਇੱਕ ਮੀਟਿੰਗ ਦਾ ਅਯੋਜਿਨ ਕੀਤਾ ਗਿਆ। ਇਸ ਮੀਟਿੰਗ ਦੀ ਪ੍ਰਧਾਨਗੀ ਸਿਵਲ ਸਰਜਨ ਬਠਿੰਡਾ ਡਾਂ.ਰਘੁਬੀਰ ਸਿੰਘ ਰੰਧਾਵਾ ਵੱਲੋਂ ਕੀਤੀ ਗਈ। ਸਿਹਤ ਵਿਭਾਗ ਤੋਂ ਇਲਾਵਾ ਸਿੱਖਿਆ ਵਿਭਾਗ ਬਠਿੰਡਾ, ਬਲਾਕ ਪ੍ਰਇਮਰੀ ਅਫਸਰ ਬਠਿੰਡਾ, ਆਈ.ਸੀ.ਡੀ.ਐਸ.ਵਿਭਾਗ, ਪੰਚਾਇਤੀ ਰਾਜ ਵਿਭਾਗ, ਪਬਲਿਕ ਹੈਲਥ ਐਂਡ ਸੈਨੀਟੇਸ਼ਨ ਵਿਭਾਗ ਬਠਿੰਡਾ ਅਤੇ ਸਿੱਖਿਆ ਵਿਭਾਗ ਦੇ ਸੁਪਰ ਕਲਸਟਰ ਇੰਚਾਰਜ,ਸਮੂਹ ਸੀਨੀਅਰ ਮੈਡੀਕਲ ਅਫਸਰ ਬਠਿੰਡਾ,ਆਰ.ਬੀ.ਐਸ.ਕੇ.ਦੇ ਇੰ: ਮੈਡੀਕਲ ਅਫਸਰ, ਬਲਾਕ ਐਕਸਟੈਨਸ਼ਨ ਐਜੂਕੇਟਰ ਵੱਲੋਂ ਸ਼ਮੂਲੀਅਤ ਕੀਤੀ ਗਈ।ਇਸ ਸਮੇਂ ਸਿਵਲ ਸਰਜਨ ਬਠਿੰਡਾ ਡਾ. ਆਰ.ਐਸ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 15 ਫਰਵਰੀ 2017 ਨੂੰ 1 ਤੋਂ 19 ਸਾਲ ਦੇ ਸਮੂਹ ਬੱਚਿਆਂ ਨੂੰ ਪੇਟ ਦੇ ਕੀੜਿਆਂ ਦੀ ਰੋਕ ਥਾਮ ਲਈ ਅਲਬੈਂਡਾਜੋਲ ਦੀ ਇੱਕ ਗੋਲੀ ਦਿੱਤੀ ਜਾਣੀ ਹੈ । ਉਨ੍ਹਾਂ ਦੱਸਿਆ ਕਿ ਇਹ ਨੈਸ਼ਨਲ ਡੀਵਰਮਿੰਗ ਡੇ 15 ਫਰਵਰੀ 2017 ਨੂੰ ਸਮੁੱਚੇ ਭਾਰਤ ਵਿੱਚ ਮਨਾਇਆ ਜਾ ਰਿਹਾ ਹੈ।ਇਸ ਦਿਨ ਦਾ ਮੁੱਖ ਮੰਤਵ ਹੈ ਕਿ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤ ਕੀਤਾ ਜਾ ਸਕੇ।ਡਾ. ਕੁੰਦਨ ਕੁਮਾਰ ਪਾਲ ਜ਼ਿਲ੍ਹਾ ਟੀਕਾ ਕਰਨ ਅਫਸਰ ਬਠਿੰਡਾ ਵੱਲੋਂ ਪੀ.ਪੀ. ਪ੍ਰੈਜਨਟੇਸ਼ਨ ਰਾਹੀਂ ਮੀਟਿੰਗ ਵਿੱਚ ਹਾਜ਼ਰ ਸਮੁੱਚੇ ਅਧਿਕਾਰੀਆਂ/ਕਰਮਚਾਰੀਆਂ ਨੂੰ ਇਸ ਮੁਹਿੰਮ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ ।ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਨੰਗੇ ਪੈਰੀ ਨਾ ਤੁਰਨ ਫਿਰਨ ਦਿੱਤਾ ਜਾਵੇ ਅਤੇ ਸ਼ੌਚਾਲਿਆ ਵੀ ਖੁੱਲੇ ਵਿੱਚ ਨਾ ਜਾਣ ਦਿੱਤਾ ਜਾਵੇ ।ਬੱਚਿਆਂ ਨੂੰ ਖਾਣ ਖਾਣ ਤੋਂ ਪਹਿਲਾਂ ਅਤੇ ਖਾਣਾ ਖਾਣਾ ਤੋਂ ਬਾਅਦ ਅਤੇ ਸ਼ੌਚਾਲਿਆ ਜਾਣ ਤੋਂ ਬਾਅਤ ਹੱਥ ਧੋਣ ਦੀ ਆਦਤ ਜਰੂਰ ਪਾਈ ਜਾਵੇ ਤਾਂ ਜੋ ਪੇਟ ਦੇ ਕੀੜਿਆਂ ਦੀ ਇਨਫੈਕਸ਼ਨ ਤੋਂ ਬਚਿਆ ਜਾ ਸਕੇ ।ਉਨ੍ਹਾਂ ਦੱਸਿਆ ਕਿ 1 ਤੋਂ 2 ਸਾਲ ਦੇ ਬੱਚਿਆਂ ਨੂੰ ਅਲਬੈਂਡਾਜੋਲ ਦੀ 400 ਮਿਲੀਗ੍ਰਾਮ ਦੀ ਅੱਧੀ ਗੋਲੀ ਅਤੇ 2 ਤੋਂ 19 ਸਾਲ ਦੇ ਬੱਚਿਆਂ ਨੂੰ ਪੂਰੀ ਗੋਲੀ ਦਿੱਤੀ ਜਾਣੀ ਹੈ।ਉਨ੍ਹਾਂ ਇਹ ਵੀ ਕਿਹਾ ਕਿ ਆਂਗਣਵਾੜੀ ਸੈਂਟਰ ਵਿੱਚ ਬੱਚਿਆਂ ਦੇ ਨੌਂਹ ਕਟਿੰਗ ਵੱਲ ਖਾਸ ਧਿਆਨ ਦਿੱਤਾ ਜਾਵੇ। ਤਾਂ ਜੋ ਬੱਚਿਆਂ ਨੂੰ ਪੇਟ ਦੇ ਕੀੜਿਆਂ ਦੀ ਇੰਨਫੈਕਸ਼ਨ ਤੋਂ ਬਚਾਇਆ ਜਾ ਸਕੇ।ਇਸ ਮੌਕੇ ਡਾ.ਐਸ.ਕੇ.ਰਾਜ ਕੁਮਾਰ ਸਹਾਇਕ ਸਿਵਲ ਸਰਜਨ,ਜਿਲ੍ਹਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ, ਡਾ.ਪੈਮਲ ਅਰਬਨ ਨੋਡਲ ਅਫਸਰ, ਸਕੂਲ ਹੈਲਥ ਕੁਆਰਡੀਨੇਟਰ ਮਨਫੂਲ ਸਿੰਘ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …

Leave a Reply