ਬਠਿੰਡਾ, 8 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਡੀ.ਪੀ.ਆਈ (ਸੈਕੰਡਰੀ ਸਿੱਖਿਆ) ਪੰਜਾਬ ਨੂੰ ਸਟੇਟ ਇਨਫਰਮੇਸ਼ਨ ਕਮਿਸ਼ਨ ਪੰਜਾਬ ਵੱਲੋਂ 25 ਹਜ਼ਾਰ ਰੁਪਏ 30 ਦਿਨ ਦੇ ਅੰਦਰ-ਅੰਦਰ ਸੂਚਨਾ ਨਾ ਦੇਣ ਕਾਰਨ ਆਰ.ਟੀ.ਆਈ ਦੇ ਭਾਗ 20 (1) ਤਹਿਤ ਸ਼ੇਰ ਸਿੰਘ ਲੋਕ ਸੂਚਨਾ ਅਧਿਕਾਰੀ ਦਫਤਰ ਡਾਇਰੈਕਟਰ ਸਿੱਖਿਆ (ਸੈ.ਸਿ.) ਪੰਜਾਬ ਨੂੰ 25 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਦਿੱਤੀ ਹੈ।ਰਾਜੇਸ਼ ਧਵਨ ਸੁਰਜਾ ਰਾਮ ਮਾਰਕਿਟ, ਮਲੋਟ (ਜ਼ਿਲ੍ਹਾ ਮੁਕਤਸਰ ਸਾਹਿਬ) ਨੇ ਆਪਣੀ ਆਰ.ਟੀ.ਆਈ ਐਪਲੀਕੇਸ਼ਨ ਮਿਤੀ 12-2-2016 ਰਾਹੀਂ ਸ਼੍ਰੀਮਤੀ ਹਰਿੰਦਰ ਕੌਰ (ਐਸ.ਐਸ. ਮਿਸਟ੍ਰੇਸ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪਿੰਡ ਮਲੋਟ (ਜ਼ਿਲ੍ਹਾ ਮੁਕਤਸਰ ਸਾਹਿਬ) ਵਿਖੇ ਕੰਮ ਕਰ ਰਹੀ ਦੇ ਸਬੰਧ ਵਿੱਚ ਇਨਕੁਆਰੀ ਰਿਪੋਰਟ ਦੀ ਕਾਪੀ ਪਿਛਲੇ 7 ਸਾਲਾਂ ਤੋਂ ਦਿੱਤੀ ਜਾਣ ਵਾਲੀ ਤਨਖਾਹ ਬਾਰੇ ਦੋਸ਼ੀ ਅਧਿਕਾਰੀਆਂ ਵਿਰੁੱਧ ਕਾਰਵਾਈ ਅਤੇ ਪਿਛਲੇ 6 ਸਾਲਾਂ ਵਿੱਚ ਹੋਈ 5 ਟਰਾਂਸਫਰਾਂ ਦੀ ਅਰਜ਼ੀ ਅਤੇ ਆਰਡਰਾਂ ਦੀ ਕਾਪੀ ਦੀ ਮੰਗ ਕੀਤੀ ਗਈ ਸੀ।ਕਿਉਂਕਿ ਇਸ ਕ੍ਰਮਚਾਰਨ ਨੂੰ ਕੋਈ ਨਿਯੁੱਕਤੀ ਪੱਤਰ ਡੀ.ਪੀ.ਆਈ ਪੰਜਾਬ ਵੱਲੋਂ ਜਾਰੀ ਨਹੀਂ ਕੀਤਾ ਗਿਆ ਅਤੇ ਨਾ ਹੀ ਇਸ ਦਾ ਕਿਸੇ ਮੈਰਿਟ ਸੂਚੀ ਵਿੱਚ ਨਾਂ ਦਰਜ਼ ਹੈ। ਫਿਰ ਵੀ ਇਹ ਕ੍ਰਮਚਾਰਨ ਪਿਛਲੇ 7 ਸਾਲ ਤੋਂ ਵਿਭਾਗ ਤੋਂ ਕਿਸ ਤਰ੍ਹਾਂ ਤਨਖਾਹ ਪ੍ਰਾਪਤ ਕਰ ਰਹੀ ਹੈ।ਡੀ.ਪੀ.ਆਈ ਪੰਜਾਬ ਵੱਲੋਂ ਸਟੇਟ ਇਨਫਰਮੇਸ਼ਨ ਕਮਿਸ਼ਨ ਨੂੰ ਕੇਸ ਨੰਬਰ 32 ਆਫ 2015 ਵਿੱਚ ਇਹ ਸੂਚਨਾ ਦਿੱਤੀ ਗਈ ਸੀ ਕਿ ਕ੍ਰਮਚਾਰੀ ਦਾ ਨਾ ਤਾਂ ਨਿਯੱਕਤੀ ਪੱਤਰ ਇਸ ਦਫਤਰ ਵੱਲੋਂ ਜਾਰੀ ਕੀਤਾ ਗਿਆ ਹੈ ਅਤੇ ਨਾਂ ਹੀ ਕਿਸੇ ਮੈਰਿਟ ਵਿੱਚ ਇਸ ਦਾ ਨਾਂ ਸ਼ਾਮਲ ਹੈ।25 ਹਜ਼ਾਰ ਰੁਪਏ ਦਾ ਜ਼ੁਰਮਾਨਾ ਸਟੇਟ ਇਨਫਰਮੇਸ਼ਨ ਕਮਿਸ਼ਨਰ ਅਲਵਿੰਦਰਪਾਲ ਸਿੰਘ ਪੱਖੋਕੇ ਵੱਲੋਂ ਆਪਣੇ ਹੁਕਮ ਮਿਤੀ 17-1-2017 ਵਿੱਚ ਸੁਣਾਇਆ ਹੈ ਅਤੇ ਅਗਲੀ ਪੇਸ਼ੀ ਦੀ 4-4-2017 ਪੁਸ਼ਟੀ ਲਈ ਨਿਸ਼ਚਿਤ ਕੀਤੀ ਗਈ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media