Thursday, February 26, 2026

ਧੂਰੀ ਵਿਖੇ ਖੁੱਲਿਆ ਐਮ.ਜੀ.ਐਮ ਮਲਟੀਪਲੈਕਸ

ਧੂਰੀ, 9 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ)- ਸਥਾਨਕ ਧੂਰੀ-ਸੰਗਰੂਰ ਰੋਡ ਉਪੱਰ ਸਿਵਲ ਹਸਪਤਾਲ ਦੇ ਨਜ਼ਦੀਕ ਖੁੱਲੇ ਐਮ.ਜੀ.ਐਮ ਮਲਟੀਪਲੈਕਸ ਦੀ ਸ਼ਹਿਰ ਨਿਵਾਸੀਆਂ ਵਿੱਚ ਚਰਚਾ ਜ਼ੋਰਾਂ `ਤੇ ਹੈ।Pushpinder Dhuri

ਇਸ ਸਬੰਧੀ ਮਲਟੀਪਲੈਕਸ ਦੇ ਮਾਲਕ ਪੁਸ਼ਪਿੰਦਰ ਸਿੰਘ ਸਾਰੋਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਵਿਖੇ ਅਜਿਹਾ ਕੋਈ ਮਲਟੀਪਲੈਕਸ ਨਾ ਹੋਣ ਕਾਰਨ ਲੋਕਾਂ ਨੂੰ ਸ਼ਹਿਰ ਤੋਂ ਬਾਹਰ ਕਾਫੀ ਦੂਰ ਜਾਣਾ ਪੈਂਦਾ ਸੀ, ਪ੍ਰੰਤੂ ਹੁਣ ਸ਼ਹਿਰ ਅੰਦਰ ਐਮ.ਜੀ.ਐਮ ਮਲਟੀਪਲੈਕਸ ਖੁੱਲ ਜਾਣ ਕਾਰਨ ਜਿੱਥੇ ਇਲਾਕੇ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਸਹੂਲਤ ਮਿਲੇਗੀ, ਉੱਥੇ ਹੀ ਇਸ ਦੇ ਖੁੱਲਣ ਨਾਲ ਕੁੱਝ ਹੱਦ ਤੱਕ ਇਲਾਕੇ ਦੇ ਬੇਰੁਜਗਾਰ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲਿਆ ਹੈ।ਉਹਨਾਂ ਕਿਹਾ ਕਿ ਇਸ ਮਲਟੀਪਲੈਕਸ ਵਿੱਚ ਸਿਨੇਮਾ ਹਾਲ ਦੀਆਂ ਲੱਗਭਗ 300 ਸੀਟਾਂ ਹਨ ਅਤੇ ਲੋਕਾਂ ਦੀ ਸਹੂਲਤ ਲਈ ਪਾਰਕਿੰਗ ਸੁਵਿਧਾ, ਕੰਨਟੀਨ, ਬੱਚਿਆਂ ਦੇ ਮਨੋਰੰਜਨ ਲਈ ਵੀ ਖਾਸ ਪ੍ਰਬੰਧ ਕੀਤੇ ਗਏ ਹਨ।ਜ਼ਿਕਰਯੋਗ ਹੈ ਕਿ ਪੁਸ਼ਪਿੰਦਰ ਸਿੰਘ ਸਾਰੋਂ ਜੋ ਇੱਕ ਚੰਗੀ ਸੋਚ ਵਾਲੇ ਸਮਾਜਸੇਵੀ ਸ਼ਖਸੀਅਤ ਹਨ, ਲੰਮਾਂ ਸਮਾਂ ਵਿਦੇਸ਼ ਵਿੱਚ ਗੁਜ਼ਾਰ ਚੁੱਕੇ ਹਨ, ਵੱਲੋਂ ਲੋਕਪੱਖੀ ਸਹੂਲਤਾਂ ਦੇਣ ਅਤੇ ਸਮਾਜ ਸੇਵੀ ਕੰਮਾਂ ਵਿੱਚ ਵੱਡਾ ਯੋਗਦਾਨ ਪਾੳੇੁਣ ਦੇ ਉਦੇਸ਼ ਨਾਲ ਹੀ ਅਜਿਹਾ ਉਪਰਾਲਾ ਕੀਤਾ ਗਿਆ ਹੈ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply