Thursday, February 26, 2026

ਖਾਲਸਾ ਕਾਲਜ ਮਹਿਤਾ ਵਿਖੇ ਕੈਰੀਅਰ ਕਾਉਂਸਲਿੰਗ ਬਾਰੇੇ ਸੈਮੀਨਾਰ

ਚੌਂਕ ਮਹਿਤਾ, 9 ਫਰਵਰੀ (ਪੰਜਾਬ ਪੋਸਟ ਬਿਊਰੋ- ਜੋਗਿੰਦਰ ਸਿੰਘ ਮਾਣਾ)- ਦਮਦਮੀ ਟਕਸਾਲ ਮੁੱਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆ ਦੀ ਰਹਿਨੁਮਾਈ ਚਲ ਰਿਹਾ ਵਿਦਿਅਕ ਅਦਾਰਾ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਕਾਲਜ ਦੇ ਸਭਿਆਚਾਰਕ ਮੰਚ ਦੁਆਰਾ ਕੈਰੀਅਰ ਕਾਉਂਸਲਿੰਗ ਵਿਸ਼ੇ ਉਪਰ ਇੱਕ ਵਿਸ਼ੇਸ ਸੈਮੀਨਾਰ ਕਰਵਾਇਆ ਗਿਆ।PPN0902201715

ਇਸ ਸੈਮੀਨਾਰ ਵਿੱਚ ਗਰੈਜੂਏਸਨ ਦੀ ਪ੍ਰੜਾਈ ਤੋ ਬਆਦ ਕਈ ਵਿਦਿਆਰਥੀ ਰੁਜ਼ਗਾਰ ਪ੍ਰਾਪਤ ਕਰਨ ਲਈ ਗੈਰ ਕਨੂੰਨੀ ਢੰਗ ਨਾਲ ਵਿਦੇਸ ਚਲੇ ਜਾਂਦੇ ਹਨ ਜਿਸ ਨਾਲ ਉਹ ਆਪਣਾ ਸਮਾ ਅਤੇ ਮਾਪਿਆ ਦੀ ਕਮਾਈ ਨੂੰ ਬਰਬਾਦ ਕਰ ਲੈਦੇਂ ਹਨ।ਐਡਵੋਕੇਟ ਗੁਲਸ਼ਨ ਕੁਮਾਰ ਸ਼ਰਮਾ ਨੇ ਇਸ ਵਿਸ਼ੇ `ਤੇ ਵਿਦਿਆਰਥੀਆਂ ਨੂੰ ਭਰਪੂਰ ਜਾਣਕਾਰੀ ਦਿਤੀ।ਕਾਲਜ ਕੋ-ਆਰਡੀਨੇਟਰ ਦਿਲਬਾਗ ਸਿੰਘ ਵਲੋਂ ਵੀ ਵਿਦਿਆਰਥੀਆਂ ਨੂੰ ਵਿਦੇਸ਼ ਜਾਣ ਬਾਰੇ ਅਹਿਮ ਨੁਕਤੇ ਸਮਝਾਏ ਗਏ।ਇਸ ਸੈਮੀਨਾਰ ਵਿੱਚ ਡਾਇਰੈਕਟਰ ਭਾਈ ਜੀਵਾ ਸਿਂਘ, ਪਿ੍ਰੰ. ਮੈਡਮ ਹਰਜਿੰਦਰ ਕੌਰ ਬੱਲ, ਵਾਈਸ ਪ੍ਰਿੰ. ਹਰਜੋਤ ਸਿੰਘ, ਸੁਪਰਡੈਂਟ ਬਾਜ਼ ਸਿੰਘ, ਕੁਲਦੀਪ ਕੌਰ, ਡੀ.ਪੀ ਗੁਰਦੀਪ ਸਿੰਘ, ਰਾਜਬੀਰ ਸਿੰਘ ਅਤੇ ਹੋਰ ਵੀ ਕਈ ਮੌਜੂਦ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply