Thursday, February 26, 2026

ਪੈਨਸ਼ਨਰ ਐਸ਼ੋਸੀਏਸ਼ਨ ਮੰਡਲ ਪੱਟੀ ਦੀ ਸਰਵ ਸੰਮਤੀ ਨਾਲ ਹੋਈ ਚੋਣ

ਪੱਟੀ, 9 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ)- ਪੈਨਸ਼ਨਰ ਐਸ਼ੋਸੀਏਸਨ ਮੰਡਲ ਪੱਟੀ ਯੂਨਿਟ ਦੀ 2 ਸਾਲ 2017-18 ਦੀ ਕਨਵੈਂਨਸ਼ਨ ਮੰਡਲ ਪ੍ਰਧਾਨ ਅਜੀਤ ਸਿੰਘ ਦੀ ਪ੍ਰਧਾਨਗੀ ਹੇਠ ਪੈਨਸ਼ਨਰ ਦਫਤਰ ਵਿਖੇ ਹੋਈ ਅਤੇ ਸਰਵ ਸੰਮਤੀ ਨਾਲ ਮੰਡਲ ਪੱਟੀ ਦੀ ਚੋਣ ਕੀਤੀ ਗਈ ਧਨਵੰਤ ਸਿੰਘ ਰੰਧਾਵਾ ਪ੍ਰਧਾਨ ਹਲਕਾ ਤਰਨਤਾਰਨ, ਪਰਮਜੀਤ ਸਿੰਘ ਜੇ ਈ, ਰਤਨ ਸਿੰਘ, ਮੁਖਤਿਆਰ ਸਿੰਘ, ਹਰਬੰਸ ਲਾਲ ਸ਼ਰਮਾ, ਕਰਨੈਲ ਸਿੰਘ ਨੇ ਕਿਹਾ ਕਿ ਉਕਤ ਐਸ਼ੋਸੀਏਸਨ ਪੈਨਸ਼ਨਰਾਂ ਦੀਆਂ ਸਹੀ ਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਸਮੇ ਸਮੇ ਸ਼ੰਘਰਸ ਕਰਦੀ ਆ ਰਹੀ ਹੈ।PPN0902201716

ਉਨਾਂ ਕਿਹਾ ਕਿ ਪਾਵਰਕਾਮ ਮੈਨਜਮੈਂਟ 2014 ਤੋ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਾ ਬਕਾਇਆ ਜ਼ਾਰੀ ਨਹੀ ਕਰ ਰਹੀ ਅਤੇ ਪੰਜਾਬ ਅੰਦਰ ਹਰੇਕ ਪਛੜੀ ਸ਼੍ਰੇਣੀ ਨੂੰ 200 ਯੂਨਿਟ ਪ੍ਰਤੀ ਮਹੀਨਾ ਬਿਜ਼ਲੀ ਯੂਨਿਟਾਂ ਵਿਚ ਰਿਆਇਤ ਨਾ ਦੇਣ ਕਰਕੇ ਮੁਲਾਜਮਾਂ ਅੰਦਰ ਭਾਰੀ ਰੋਸ਼ ਹੈ।ਉਕਤ ਪੈਨਸ਼ਨਰਾਂ ਨੇ ਮੰਗ ਕੀਤੀ ਸਾਡਾ ਬਕਾਇਆ ਰਹਿੰਦਾ ਡੀ.ਏ ਜਲਦ ਜਾਰੀ ਕੀਤਾ ਜਾਵੇ।ਜਿਸ ਵਿਚ ਪ੍ਰਧਾਨ ਅਜੀਤ ਸਿੰਘ, ਸਕੱਤਰ ਰਸ਼ਪਾਲ ਸਿੰਘ, ਵਿੱਤ ਸਕਤੱਰ ਹਰਭਜਨ ਸਿੰਘ, ਸੀਨੀ. ਮੀਤ ਪ੍ਰਧਾਨ ਉਮ ਪ੍ਰਕਾਸ਼ ਧਵਨ, ਜਾਇੰਟ ਸਕੱਤਰ ਗੁਰਚਰਨ ਸਿੰਘ ਲਾਲੀ, ਸਕੱਤਰ ਰਤਨ ਸਿੰਘ ਆਦਿ ਚੁਣੇ ਗਏ। ਇਸ ਮੌਕੇ ਰੁਘਬੀਰ ਸਿੰਘ, ਸੁਖਚੈਨ ਸਿੰਘ, ਸੁਰਿੰਦਰ ਸਿੰਘ ਸ਼ਿੰਦਾ, ਦਲਬੀਰ ਸਿੰਘ, ਨਰਿੰਦਰ ਸਿੰਘ ਫੌਜ਼ੀ, ਮਲਕੀਤ ਸਿੰਘ, ਹੀਰਾ ਸਿੰਘ, ਤੇਜਿੰਦਰ ਸਿੰਘ, ਮੁਖਤਿਆਰ ਸਿੰਘ ਆਦਿ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply