Saturday, April 11, 2026

ਅਧਿਆਪਕ ਯੋਗਤਾ ਟੈਸਟ ਕਰਵਾਇਆ

PPN160608

ਫਾਜਿਲਕਾ, 16  ਜੂਨ  (ਵਿਨੀਤ ਅਰੋੜਾ)- ਅੱਜ ਸਥਾਨਕ ਪੈਚਾਂ ਵਾਲੀ ਰੋਡ ਸਥਿਤ ਐਸ ਕੇ ਬੀ ਡੀ ਏ ਵੀ ਸੈਨੇਟਰੀ ਪਬਲਿਕ ਸਕੂਲ ਵਿਖੇ ਸਕੂਲ ਵਿੱਚ ਰੈਗੂਲਰ ਅਤੇ ਕੱਚੇ ਤੌਰ ਤੇ ਅਧਿਆਪਕ ਲੱਗਣ ਦੇ ਚਾਹਵਾਨ ਉਮੀਦਵਾਰਾਂ ਦਾ ਅਧਿਆਪਕ ਯੋਗਤਾ ਟੈਸਟ ਕਰਵਾਇਆ ਗਿਆ।ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਮਦਨ ਲਾਲ ਸ਼ਰਮਾ ਨੇ ਦਸਿੱਆ ਕਿ ਬਤੋਰ ਅਧਿਆਪਕ ਸਕੂਲ ਵਿੱਚ ਆਪਣੀਆ ਸੇਵਾਵਾਂ ਦੇਣ ਦੇ ਚਾਹਵਾਣ ਲਗਭਗ ੫੦ ਉਮੀਦਵਾਰਾਂ ਨੇ ਅੱਜ ਇਸ ਅਧਿਆਪਕ ਯੋਗਤਾ ਟੈਸਟ ਵਿੱਚ ਹਿੱਸਾ ਲਿਆ।ਜਿਨ੍ਹਾਂ ਵਿੱਚ ਅੰਗਰੇਜ਼ੀ , ਸਾਮਾਜਿਕ, ਗਣਿਤ, ਰਾਸਾਇਨਕ ਵਿਗਿਆਨ, ਸਾਇੰਸ ਅਤੇ ਪੀ. ਆਰ. ਟੀ ਆਦਿ ਵਿਸੇ ਦੇ ਉਮੀਦਵਾਰਾਂ ਨੇ ਭਾਗ ਲਿਆ।ਸ਼੍ਰੀ ਸ਼ਰਮਾ ਨੇ ਦਸਿੱਆ ਕਿ ਵੀਰਵਾਰ ਨੂੰ ਇਸ ਟੈਸਟ ਦਾ ਨਤੀਜਾ ਸਕੂਲ ਦੀ ਵੈਬਸਾਈਡ ਤੇ ਘੋਸ਼ਿਤ ਕੀਤਾ ਜਾਵੇਗਾ ਅਤੇ ਇਸ ਟੈਸਟ ਵਿੱਚ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਇੱਕ ਜੁਲਾਈ ਨੂੰ ਹੋਣ ਵਾਲੀ ਇੰਟਰਵਿਉ ਲਈ ਸੱਦਾ ਪੱਤਰ ਭੇਜਿਆ ਜਾਵੇਗਾ।ਐਸ ਕੇ ਬੀ ਡੀ ਏ ਵੀ ਸੈਨੇਟਰੀ ਪਬਲਿਕ ਸਕੂਲ ਸੀਬੀਐਸਈ ਤੋ ਮਾਨਤਾ ਪ੍ਰਾਪਤ ਹੈ ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply