
ਫਾਜਿਲਕਾ, 16 ਜੂਨ (ਵਿਨੀਤ ਅਰੋੜਾ)- ਅੱਜ ਸਥਾਨਕ ਪੈਚਾਂ ਵਾਲੀ ਰੋਡ ਸਥਿਤ ਐਸ ਕੇ ਬੀ ਡੀ ਏ ਵੀ ਸੈਨੇਟਰੀ ਪਬਲਿਕ ਸਕੂਲ ਵਿਖੇ ਸਕੂਲ ਵਿੱਚ ਰੈਗੂਲਰ ਅਤੇ ਕੱਚੇ ਤੌਰ ਤੇ ਅਧਿਆਪਕ ਲੱਗਣ ਦੇ ਚਾਹਵਾਨ ਉਮੀਦਵਾਰਾਂ ਦਾ ਅਧਿਆਪਕ ਯੋਗਤਾ ਟੈਸਟ ਕਰਵਾਇਆ ਗਿਆ।ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਮਦਨ ਲਾਲ ਸ਼ਰਮਾ ਨੇ ਦਸਿੱਆ ਕਿ ਬਤੋਰ ਅਧਿਆਪਕ ਸਕੂਲ ਵਿੱਚ ਆਪਣੀਆ ਸੇਵਾਵਾਂ ਦੇਣ ਦੇ ਚਾਹਵਾਣ ਲਗਭਗ ੫੦ ਉਮੀਦਵਾਰਾਂ ਨੇ ਅੱਜ ਇਸ ਅਧਿਆਪਕ ਯੋਗਤਾ ਟੈਸਟ ਵਿੱਚ ਹਿੱਸਾ ਲਿਆ।ਜਿਨ੍ਹਾਂ ਵਿੱਚ ਅੰਗਰੇਜ਼ੀ , ਸਾਮਾਜਿਕ, ਗਣਿਤ, ਰਾਸਾਇਨਕ ਵਿਗਿਆਨ, ਸਾਇੰਸ ਅਤੇ ਪੀ. ਆਰ. ਟੀ ਆਦਿ ਵਿਸੇ ਦੇ ਉਮੀਦਵਾਰਾਂ ਨੇ ਭਾਗ ਲਿਆ।ਸ਼੍ਰੀ ਸ਼ਰਮਾ ਨੇ ਦਸਿੱਆ ਕਿ ਵੀਰਵਾਰ ਨੂੰ ਇਸ ਟੈਸਟ ਦਾ ਨਤੀਜਾ ਸਕੂਲ ਦੀ ਵੈਬਸਾਈਡ ਤੇ ਘੋਸ਼ਿਤ ਕੀਤਾ ਜਾਵੇਗਾ ਅਤੇ ਇਸ ਟੈਸਟ ਵਿੱਚ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਇੱਕ ਜੁਲਾਈ ਨੂੰ ਹੋਣ ਵਾਲੀ ਇੰਟਰਵਿਉ ਲਈ ਸੱਦਾ ਪੱਤਰ ਭੇਜਿਆ ਜਾਵੇਗਾ।ਐਸ ਕੇ ਬੀ ਡੀ ਏ ਵੀ ਸੈਨੇਟਰੀ ਪਬਲਿਕ ਸਕੂਲ ਸੀਬੀਐਸਈ ਤੋ ਮਾਨਤਾ ਪ੍ਰਾਪਤ ਹੈ ।
Punjab Post Daily Online Newspaper & Print Media