Saturday, June 20, 2026

ਧੂਰੀ ਵਿੱਚ ਵਜੀਫਾ ਪ੍ਰੀਖਿਆ ਲਈ ਗਈ

PPN1202201708ਧੂਰੀ, 12 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ)- ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਵਿਖੇ ਡੈਮੋਕਰੇਟਿਕ ਟੀਚਰਜ ਫਰੰਟ ਪੰਜਾਬ ਧੂਰੀ ਇਕਾਈ ਵੱਲੋਂ ਪੰਜਵੀ, ਅੱਠਵੀ ਅਤੇ ਦਸਵੀਂ ਦੀ ਵਜੀਫਾ ਪ੍ਰੀਖਿਆ ਲਈ ਗਈ।ਜਿਸ ਵਿੱਚ ਪੰਜਵੀ ਕਲਾਸ ਦੇ 138, ਅੱਠਵੀ ਦੇ 155 ਅਤੇ ਦਸਵੀ ਕਲਾਸ ਦੇ 108 ਪ੍ਰੀਖਿਆਰਥੀ ਹਾਜਰ ਹੋਏ।ਬੱਚਿਆਂ ਵਿੱਚ ਨਕਲ ਦੀ ਪ੍ਰਵਿਰਤੀ ਖਤਮ ਕਰਕੇ ਬੱਚਿਆਂ ਵਿੱਚ ਲਗਨ ਪੈਦਾ ਕਰਨ ਦੀ ਕੋਸ਼ਿਸ਼ ਵਜੋਂ ਇਹ ਪ੍ਰੀਖਿਆ ਲਈ ਗਈ।ਇਸ ਪ੍ਰੀਖਿਆ ਦੇ ਸੰਚਾਲਕ ਸੁਖਦੇਵ ਸ਼ਰਮਾ ਨੇ ਦੱਸਿਆ ਕਿ ਇਸ ਦਾ ਨਤੀਜਾ 15 ਮਾਰਚ ਨੁੰ ਕੱਢਿਆ ਜਾਵੇਗਾ ਅਤੇ ਇਨਾਮ ਵੰਡ ਸਮਾਗਮ 23 ਮਾਰਚ ਦੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸਖਦੇਵ ਅਤੇ ਕ੍ਰਾਂਤੀਕਾਰੀ ਕਵਿ ਪਾਸ਼ ਦੀ ਯਾਦ ਵਿੱਚ ਸੰਗਰੂਰ ਵਿਖੇ ਕਰਵਾਇਆ ਜਾਵੇਗਾ।ਇਸ ਮੋਕੇ ਨਛੱਤਰ ਸਿੰਘ, ਸੁਖਪਾਲ ਸਿੰਘ, ਅਸ਼ਵਨੀ ਕੁਮਾਰ, ਅਜੀਤ ਸਿੰਘ, ਸੁਖਪਾਲ ਸ਼ਰਮਾ, ਗੋਪੀ ਸ਼ਰਮਾ, ਪ੍ਰਵੀਨ ਕੁਮਾਰ ਅਤੇ ਹੋਰ ਅਧਿਆਪਕਾਂ ਨੇ ਪੂਰਨ ਸਹਿਯੋਗ ਦਿੱਤਾ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply