Saturday, September 26, 2026

ਭਗਤ ਰਵਿਦਾਸ ਜੀ ਦਾ 640ਵਾਂ ਪ੍ਰਗਟ ਦਿਵਸ ਮਨਾਇਆ

PPN1202201707ਧੂਰੀ, 12 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ)- ਭਗਤ ਰਵਿਦਾਸ ਜੀ ਦਾ 640ਵਾਂ ਪ੍ਰਗਟ ਦਿਵਸ ਰਵਿਦਾਸ ਧਰਮਸ਼ਾਲਾ ਜਨਤਾ ਨਗਰ ਵਿਖੇ ਬੜੀ ਧੂਮ-ਧਾਮ ਨਾਲ ਅਤੇ ਸ਼ਰਧਾ ਨਾਲ ਮਨਾਇਆ ਗਿਆ।ਰਾਗੀ ਜੱਥੇ ਨੇ ਅਲਾਹੀ  ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੋਕੇ ਅਮਰੀਕ ਕਾਲਾ ਐਮ.ਸੀ ਨੇ ਭਗਤ ਰਵਿਦਾਸ ਜੀ ਦੀ ਜੀਵਨੀ ਬਾਰੇ ਚਾਨਣਾ ਪਾਇਆ ਅਤੇ ਸੰਗਤਾਂ ਨੁੰ ਵਧਾਈਆਂ ਦਿੱਤੀਆਂ।ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।ਇਸ ਮੋਕੇ ਪ੍ਰਧਾਨ ਹਰਜੀਤ ਸਿੰਘ, ਬਾਬਾ ਸਰਬਜੀਤ ਸਿੰਘ, ਦਰਸ਼ਨ ਸਿੰਘ, ਚਰਨਜੀਤ ਕੈਂਥ, ਮਾ..ਰਾਮ ਸਰੂਪ, ਲਾਲ ਸਿੰਘ, ਮੇਵਾ ਸਿੰਘ ਜੈਲਦਾਰ, ਸਿਮਰਨ ਸਿੰਘ ਆਦਿ ਹਾਜਰ ਸਨ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply