Tuesday, March 24, 2026

ਆਪ ਦੇ ਹਲਕਾ ਜੰਡਿਆਲਾ ਉਮੀਦਵਾਰ ਹਰਭਜਨ ਸਿੰਘ ਈ.ਟੀ.ਓ ਨੇ ਵੋਟਰਾਂ ਦਾ ਕੀਤਾ ਧੰਨਵਾਦ

ਚੌਂਕ ਮਹਿਤਾ, 15 ਫਰਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)- ਹਲਕਾ ਜੰਡਿਆਲਾ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰ. ਹਰਭਜਨ ਸਿੰਘ ਈ ਟੀ ਓ ਹਲਕੇ ਜੰਡਿਆਲਾ ਦੇ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਵੋਟਰਾਂ ਦਾ ਧੰਨਵਾਦ ਕੀਤਾ।PPN1502201715

ਇਸੇ ਦੌਰਾਨ ਪਿੰਡ ਗੱਗੜਭਾਣਾ ਤੇ ਪੱਲਾ ਵਿਖੇ ਗਏ ਉਮੀਦਵਾਰ ਨੇ ਧੰਨਵਾਦ ਮੀਟਿੰਗ ਦੌਰਾਨ ਲੋਕਾਂ ਨੂੰ ਸੰਬੌਧਨ ਕਰਦਿਆ ਕਿਹਾ ਕਿ ਆਪ ਦੀ ਸਰਕਾਰ ਬਣਨ ਜੋ ਵੀ ਲੋਕਾਂ ਨਾਲ ਵਆਦੇ ਕੀਤੇ ਹਨ ਪਹਿਲ ਦੇ ਅਧਾਰ `ਤੇ ਨਿਭਾਏ ਜਾਣਗੇ ਤੇ ਐਨ ਆਰ ਆਈ ਵੀਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ।ਇਸ ਮੌਕੇ ਬੀਬੀ ਬਲਜੀਤ ਕੌਰ, ਜਗਜੀਤ ਸਿੰਘ, ਕੁਲਵੰਤ ਸਿੰਘ, ਬਲਵੰਤ ਸਿੰਘ, ਹਰਜਿੰਦਰ ਸਿੰਘ ਜਿੰਦੂ, ਅਰਜਨ ਸਿੰਘ ਬਾਬਾ, ਅਜੈਬ ਸਿੰਘ ਗੱਗੜਭਾਣਾ, ਗੁਰਮੇਜ ਸਿੰਘ, ਮਲਕੀਤ ਸਿੰਘ, ਅਜੀਤ ਸਿੰਘ , ਮੰਗਲ ਸਿੰਘ, ਰਣਜੀਤ ਰਾਣਾ, ਹਰਦਿਆਲ ਸਿੰਘ ਪ੍ਰਧਾਨ ਤੇ ਐਨ ਆਰ ਆਈ ਵੀਰ ਬਲਜੀਤ ਸਿੰਘ ਕਨੇਡਾ, ਪ੍ਰਮਿੰਦਰ ਸਿੰਘ ਯੂ.ਐਸ.ਏ, ਰਣਜੀਤ ਸਿੰਘ, ਜਗਜੀਤ ਸਿੰਘ, ਜੋਬਨਜੀਤ ਸਿੰਘ ਅਸਟਰੇਲੀਆ ਆਦਿ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply