ਚੌਂਕ ਮਹਿਤਾ, 15 ਫਰਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)- ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਤਹਿਤ ਐਸ.ਐਚ.ਸੀ. ਅਤੇ ਆਂਗਣਵਾੜੀ ਸੈਂਟਰ ਚੰਨਣਕੇ ਵਿਖੇ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀ ਦਵਾਈ ਖੁਆਈ ਗਈ।
ਇਸ ਸਮੇਂ ਡਾ. ਗੁਰਜੀਤ ਸਿੰਘ ਢਿਲੋਂ ਨੇ ਬੱਚਿਆਂ ਦੇ ਮਾਪਿਆਂ ਨੁੂੰ ਬੱਚਿਆਂ ਦੇ ਪੇਟ ’ਚ ਕੀੜੇ ਹੋਣ ਦੇ ਲੱਛਣਾਂ, ਬੱਚੇ ਦੀ ਸਿਹਤ ਤੇ ਪੈਣ ਵਾਲੇ ਬੁਰੇ ਅਸਰ, ਕੀੜਿਆਂ ਤੋ ਬਚਾਅ ਅਤੇ ਨਰੋਈ ਸਿਹਤ ਸਬੰਧੀ ਅਹਿਤਿਆਤ ਵਰਤਣ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਚੰਨਣਕੇ ਤੋਂ ਇਲਾਵਾ ਫਾਰਮਾਸਿਸਟ ਰਵਦੀਪ ਸਿੰਘ ਬੁੱਟਰ, ਨਿਰਮਲ ਸਿੰਘ ਹੈਲਥ ਵਰਕਰ, ਰਜਵੰਤ ਕੌੲ ਏ.ਐੱਨ.ਐੱਮ, ਜੋਬਨਜੀਤ ਕੌਰ, ਗੁਰਭਿੰਦਰ ਕੌਰ, ਰਾਜਵਿੰਦਰ ਕੌਰ, ਗੁਰਮੀਤ ਕੌਰ (ਚਾਰੇ ਆਗਣਵਾੜੀ ਵਰਕਰ) ਅਮਨਦੀਪ ਕੌਰ, ਕਸ਼ਮੀਰ ਕੌਰ (ਦੋਵੇਂ ਆਸ਼ਾ ਵਰਕਰ) ਹਾਜਰ ਸਨ।
Punjab Post Daily Online Newspaper & Print Media