Tuesday, November 24, 2026

ਬੀ.ਐਸ.ਐਫ ਨੇ ਸਰਹੱਦੀ ਸਰਕਾਰੀ ਸਕੂਲਾਂ `ਚ ਖੇਡਾਂ ਦਾ ਸਮਾਨ, ਆਰ.ਓ ਤੇ ਉਰਜ਼ਾ ਯੰਤਰ ਵੰਡੇ

PPN1502201729 PPN1502201730ਫਾਜ਼ਿਲਕਾ, 15 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਦੇਸ਼ ਦੀ ਸੁਰੱਖਿਆ ਦੇ ਨਾਲ ਨਾਲ ਸਰਹੱਦੀ ਇਲਾਕੇ ਦੇ ਪਿੰਡਾਂ ਦੇ ਸਮਾਜਿਕ ਕੰਮਾਂ ਵਿਚ ਵੀ ਅਗਾਂਹਵਧੂ ਬੀਐਸਐਫ ਵੱਲੋਂ ਅੱਜ ਫਾਜ਼ਿਲਕਾ ਦੇ ਸਰਹੱਦੀ ਪਿੰਡ ਚੱਕ ਵਜ਼ੀਜਾ, ਟਾਹਲੀਵਾਲਾ, ਜੋਧੇਵਾਲਾ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਸ਼ੁੱਧ ਪੀਣ ਦੇ ਪਾਣੀ ਲਈ ਆਰਓ, 500 ਲੀਟਰ ਵਾਲੀ ਪਾਣੀ ਦੀਆਂ ਟੈਂਕੀਆਂ, ਖੇਡਾਂ ਦਾ ਸਮਾਨ ਅਤੇ ਸੋਲਰ ਉਰਜ਼ਾ ਬਿਜਲੀ ਦੇ ਯੰਤਰ ਵੰਡੇ। ਜਾਣਕਾਰੀ ਦਿੰਦੇ ਹੋਏ 169ਵੀਂ ਬਟਾਲੀਅਨ ਦੇ ਕਮਾਂਡੈਂਟ ਪੀਕੇ ਪੰਕਜ ਨੇ ਦੱਸਿਆ ਕਿ ਬੀਐਸਐਫ ਵੱਲੋਂ ਚਲਾਏ ਜਾ ਰਹੇ ਸਵੀਕਸ ਐਕਸ਼ਨ ਅਭਿਆਨ ਦੇ ਤਹਿਤ ਲਗਭਗ ਤਿੰਨ ਲੱਖ ਰੁਪਏ ਦੀ ਲਾਗਤ ਦਾ ਇਹ ਸਮਾਨ ਇਨ੍ਹਾਂ ਪਿੰਡਾਂ ਵਿਚ ਵੰਡਿਆ ਗਿਆ। ਉੱਥੇ ਇਸ ਅਭਿਆਨ ਦੇ ਤਹਿਤ ਪਹਿਲਾਂ ਦੀ ਤਰ੍ਹਾਂ ਭਵਿੱਖ ਵਿਚ ਵੀ ਦਿਹਾਤੀ ਖੇਤਰਾਂ ਵਿਚ ਸਮਾਜਿਕ ਕੰਮ ਜਾਰੀ ਰਹਿਣਗੇ। ਉਨ੍ਹਾਂ ਦੱਸਿਆ ਕਿ ਸਰਹੱਦੀ ਪਿੰਡਾਂ ਦੇ ਲੋਕ ਅਤੇ ਬੀਐਸਐਫ ਦੇ ਵਿਚਕਾਰ ਆਪਸੀ ਡੂੰਘੇ ਸਬੰਧ ਅਤੇ ਭਾਈਚਾਰਾ ਕਾਇਮ ਹੈ। ਜੋ ਸਰਹੱਦ ਦੀ ਚੌਕਸੀ ਦੇ ਲਈ ਹਮੇਸ਼ਾਂ ਸਫ਼ਲ ਰਹਿੰਦਾ ਹੈ। ਸਮਾਗਮ ਦੇ ਮੁੱਖ ਮਹਿਮਾਨ ਬੀਐਸਐਫ ਦੇ ਡੀਆਈਜੀ ਇੱਪਨ ਪੀਵੀ ਨੇ ਨੇ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਦੇ ਨਾਲ ਨਾਲ ਪਿੰਡਾਂ ਦੇ ਸਰਪੰਚਾਂ ਦੇ ਨਾਲ ਮਿਲਕੇ ਸਮਾਨ ਭੇਂਟ ਕਰਨ ਤੋਂ ਬਾਅਦ ਸੰਬੋਧਤ ਕਰਦੇ ਹੋਏ ਕਿਹਾ ਕਿ ਸਰਹੱਦੀ ਪਿੰਡਾਂ ਦੇ ਨੋਜ਼ਵਾਨ ਨਸ਼ਿਆਂ ਤੋਂ ਦੂਰ ਰਹਿਕੇ ਸਮਾਜਿਕ ਕੰਮਾਂ ਅਤੇ ਸਿੱਖਿਆ ਦੇ ਖੇਤਰ ਵਿਚ ਅੱਗੇ ਆਉਣ। ਜਿਸ ਨਾਲ ਸਾਡਾ ਦੇਸ਼ ਹੋਰ ਮਜ਼ਬੂਤ ਬਣੇ। ਉਨ੍ਹਾਂ ਕਿਹਾ ਕਿ ਸਰਹੱਦ ਤੇ ਕਿਸੇ ਵੀ ਅਜਿਹੇ ਅਸਮਾਜਿਕ ਅਨਸਰਾਂ ਦੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਬੀਐਸਅੇਫ ਨੂੰ ਦਿੰਦੇ ਰਹਿਣ ਜਿਸ ਨਾਲ ਪਹਿਲਾਂ ਦੀ ਤਰ੍ਹਾਂ ਭਵਿੱਖ ਵਿਚ ਵੀ ਦੁਸ਼ਮਨਾਂ ਦੀਆਂ ਚਾਲਾਂ ਨੂੰ ਨਾਕਾਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਨੋਜਵਾਨ ਸਿੱਖਿਆ ਦੇ ਨਾਲ ਨਾਲ ਖੇਡਾਂ ਵੱਲ ਵੱਧ ਧਿਆਨ ਦੇਣ। ਬੀਐਸਟੈਫ ਦੀ ਭਰਤੀ ਵਿਚ ਸਰਹੱਦੀ ਇਲਾਕੇ ਕੇ ਨੋਜ਼ਵਾਨਾਂ ਦਾ ਕਾਫ਼ੀ ਰੁਝਾਨ ਹੈ ਜਿਸ ਨੂੰ ਲੈਕੇ ਬੀਐਸਐਫ ਨੇ ਵੱਧ ਤੋਂ ਵੱਧ ਨੋਜ਼ਵਾਨਾਂ ਨੂੰ ਭਰਤੀ ਦੀ ਟ੍ਰੇਨਿੰਗ ਦਿੱਤੀ ਹੈ।
ਇਸ ਮੌਕੇ 169ਵੀਂ ਬਟਾਲੀਅਨ ਦੇ ਸੈਕਿੰਡ ਕਮਾਨ ਅਧਿਕਾਰੀ ਆਦੇਸ਼ ਸ਼ਰਮਾ ਅਤੇ ਜਸਵਿੰਦਰਪਾਲ ਅਤੇ ਬੀਐਸਐਫ ਦੇ ਹੋਰ ਅਧਿਕਾਰੀ ਹਾਜ਼ਰ ਸਨ।ਸਮਾਗਮ ਦੀ ਸਮਾਪਤੀ ਤੇ ਬੀਐਸਐਫ ਦੇ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਤੋਂ ਬਾਅਦ ਪਿੰਡ ਦੇ ਸਰਪੰਚ ਰਛਪਾਲ ਸਿੰਘ ਨੇ ਕਿਹਾ ਕਿ ਸਰਹੱਦੀ ਪਿੰਡਾਂ ਦੇ ਵਿਕਾਸ ਵਿਚ ਬੀਐਸਅੇਫ ਦਾ ਵੀ ਮਹੱਤਵਪੂਰਨ ਰੋਲ ਹੈ ਇਨ੍ਹਾਂ ਵੱਲੋਂ ਕੀਤੀ ਜਾ ਰਹੀ ਰਖਵਾਲੀ ਦੇ ਕਾਰਨ ਹੀ ਅਸੀਂ ਚੈਨ ਦੀ ਨੀਂਦ ਸੋਂਦੇ ਹਾਂ ਅਤੇ ਬਿਨ੍ਹਾਂ ਡਰ ਦੇ ਖੇਤਾਂ ਵਿਚ ਕੰਮ ਕਰਦੇ ਹਾਂ। ਸਰਹੱਦੀ ਪਿੰਡਾਂ ਦੇ ਲੋਕ ਹਮੇਸ਼ਾਂ ਦੀ ਤਰ੍ਹਾਂ ਇਨ੍ਹਾਂ ਦਾ ਸਹਿਯੋਗ ਕਰਦੇ ਰਹਿਣਗੇ।

Check Also

ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ

ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …

Leave a Reply