Tuesday, August 11, 2026

ਡੀ.ਏ.ਵੀ ਕਾਲਜ ਵਿੱਚ ਅੱਗ ਬੁਝਾਊ ਯੰਤਰਾਂ ਦੀ ਵਰਤੋਂ ‘ਤੇ ਕਾਰਜਸ਼ਾਲਾ ਦਾ ਪ੍ਰਬੰਧ

PPN1602201704
ਅੰਮ੍ਰਿਤਸਰ, 16 ਫ਼ਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ)- ਡੀ.ਏ.ਵੀ  ਕਾਲਜ ਵਿਖੇ ਜੁਅਲੋਜੀ ਵਿਭਾਗ ਵਲੋਂ ਪੋਰਟੇਬਲ ਅੱਗ ਬੁਝਾਊ ਯੰਤਰਾਂ ਦੀ ਵਰਤੋ ਬਾਰੇ ਕਾਰਜਸ਼ਾਲਾ ਦਾ ਪ੍ਰਬੰਧ ਕੀਤਾ ਗਿਆ।ਯੂਨਿਕ ਮੈਟਰਸ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਗੁਰਸਾਹਿਬ ਸਿੰਘ ਨੇ ਵੱਖ-ਵੱਖ ਪ੍ਰਕਾਰ ਦੇ ਅੱਗ ਬੁਝਾਊ ਯੰਤਰਾਂ ਬਾਰੇ ਜਾਣਕਾਰੀ ਦਿੰਦੇ ਹੋਏ ਇਹਨਾਂ ਦੇ ਇਸਤੇਮਾਲ ਅਤੇ ਸੁਰੱਖਿਆ ਸਬੰਧੀ ਜਰੂਰੀ ਹਦਾਇਤਾਂ ਦਿੱਤੀਆਂ।ਉਨਾਂ ਨੇ ਕਾਲਜ ਵਿੱਚ ਮੌਜੂਦ ਅੱਗ ਬੁਝਾਊੋ ਯੰਤਰਾਂ ਨੂੰ ਚਲਾ ਕੇ ਜ਼ਿੰਦਾ ਨੁਮਾਇਸ਼ ਦਾ ਪ੍ਰਦਰਸ਼ਨ ਵੀ ਕੀਤਾ।ਇਸ ਕਾਰਜਸ਼ਾਲਾ ਦੌਰਾਨ ਵਿਦਿਾਆਰਥੀਆਂ ਦੇ ਨਾਲ ਨਾਲ ਵਿਭਾਗ ਦੇ ਅਧਿਆਪਕਾਂ ਤੇ ਪ੍ਰਯੋਗਸ਼ਾਲਾ ਸਟਾਫ ਨੇ ਵੀ ਟਰੇਨਿੰਗ ਹਾਸਲ ਕੀਤੀ।ਕਾਲਜ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਜੂਆਲੋਜੀ ਵਿਭਾਗ ਮੁਖੀ ਡਾ. ਰਜਨੀ ਖੰਨਾ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਦੀ ਅਜਿਹੀ ਕਾਰਜਸ਼ਾਲਾ ਐਮਰਜੈਂਸੀ ਦੀ ਹਾਲਤ ‘ਚ ਅੱਗ ‘ਤੇ ਕਾਬੂ ਪਾਉਣ ਵਿੱਚ ਲਾਭਦਾਇਕ ਸਿੱਧ ਹੁੰਦੀ ਹੈ।ਉਨਾਂ ਵਿਦਿਆਰਥੀਆਂ ਨੂੰ ਵਧੀਆ ਢੰਗ ਨਾਲ ਟਰੇਨਿੰਗ ਦੇਣ ‘ਤੇ ਡਾਇਰੈਕਟਰ ਗੁਰਸਾਹਿਬ ਸਿੰਘ ਦਾ ਧੰਨਵਾਦ ਵੀ ਕੀਤਾ।ਇਸ ਕਾਰਜਸ਼ਾਲਾ ਵਿੱਚ ਡਾ. ਰਜਨੀ ਖੰਨਾ, ਡਾ. ਡੇਜ਼ੀ ਸ਼ਰਮਾ, ਡਾ. ਨੀਰਜ ਗੁਪਤਾ, ਪ੍ਰਿਆ ਰੇਣੁ ਚੌਹਾਨ, ਪ੍ਰਿਆ ਨਿਹਿਤਾ ਸ਼ਰਮਾ ਆਦਿ ਵੀ ਮੌਜੂਦ ਸਨ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply