ਅੰਮ੍ਰਿਤਸਰ, 16 ਫ਼ਰਵਰੀ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ)- ਬੀਤੇ ਦਿਨੀ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਉੱਤਰ ਪ੍ਰਦੇਸ਼ ਤੋਂ ਆਏ ਪਰਿਵਾਰ ਦਾ ਇੱਕ ਮੈਂਬਰ ਲਾਪਤਾ ਹੋ ਗਿਆ।ਡਿਪਟੀ ਕਮਿਸ਼ਨਰ ਪਾਸ ਮਦਦ ਲਈ ਪਹੁੰਚੀ ਸੀਮਾ ਅਹੂਜਾ ਪਤਨੀ ਸ਼੍ਰੀ ਅਸ਼ੋਕ ਅਹੂਜਾ, ਮੁਹੱਲਾ ਦਵਾਰਕਾ ਪੁਰੀ, ਮੁਜਫ਼ਰਨਗਰ, ਉੱਤਰ ਪ੍ਰਦੇਸ਼ ਨੇ ਦੱਸਿਆ ਕਿ ਉਹ 11 ਫਰਵਰੀ ਨੂੰ ਆਪਣੇ ਪਰਿਵਾਰ ਨਾਲ ਸ਼੍ਰੀ ਦਰਬਾਰ ਸਾਹਿਬ ਦਰਸ਼ਨਾਂ ਲਈ ਆਏ ਸਨ। ਉਨ੍ਹਾਂ ਨਾਲ ਬੇਟਾ ਅਮਨ ਅਹੂਜਾ ਉਮਰ ਲਗਭਗ 24 ਸਾਲ ਜੋ ਕਿ ਦਿਮਾਗੀ ਤੌਰ `ਤੇ ਠੀਕ ਨਹੀਂ ਹੈ ਅਤੇ ਬੋਲ ਵੀ ਨਹੀਂ ਸਕਦਾ ਉਨ੍ਹਾਂ ਨਾਲੋਂ ਵਿਛੜ ਗਿਆ। ਜਿਸ ਦੀ ਪੂਰਾ ਦਿਨ ਭਾਲ ਕਰਨ `ਤੇ ਵੀ ਕੋਈ ਪਤਾ ਨਹੀਂ ਲੱਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਕੋਤਵਾਲੀ ਈ-ਡਵੀਜਨ ਵਿੱਚ ਰਿਪੋਰਟ ਵੀ ਦਰਜ਼ ਕਰਵਾਈ ਹੈ।
Check Also
ਨਾਰੀ ਨਿਕੇਤਨ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ
ਅੰਮ੍ਰਿਤਸਰ, 11 ਅਗਸਤ (ਜਗਦੀਪ ਸਿੰਘ) – ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ …
Punjab Post Daily Online Newspaper & Print Media