
ਅੰਮ੍ਰਿਤਸਰ, 16 ਫ਼ਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ)- ਖਿਡਾਰੀ ਖੇਡਾਂ ਦੇ ਨਾਲ ਆਪਣੇ ਸਮੁੱਚੇ ਵਿਅਕਤੀਤਵ ਨੂੰ ਵੀ ਉਭਾਰਨ ਇਹ ਸ਼ਬਦ ਖੇਡ ਸਕੱਤਰ ਵਿਵੇਕ ਪ੍ਰਤਾਪ ਸਿੰਘ ਆਈ.ਏ.ਐਸ ਨੇ ਜਿਲ੍ਹਾ ਖੇਡ ਦਫਤਰ ਗੁਰੂ ਨਾਨਕ ਸਟੇਡੀਅਮ ਵਿਖੇ ਬੋਲਦਿਆਂ ਕਹੇ।ਖੇਡਾਂ ਅਤੇ ਯੁਵਕ ਸੇਵਾਵਾਂ ਵੱਲੋ ਚਾਰ ਜਿਲ੍ਹਿਆਂ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਦੇ ਜਿਲ੍ਹਾ ਖੇਡ ਅਫਸਰਾਂ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦੀ ਮੀਟਿੰਗ ਦੌਰਾਨ ਸਕੱਤਰ ਖੇਡਾਂ ਨੇ ਚਾਰ ਜਿਲ੍ਹਿਆਂ ਦੀ ਖੇਡਾਂ ਨਾਲ ਸਬੰਧਤ ਕਾਰਜਗੁਜਾਰੀ ਅਤੇ ਯੁਵਕ ਸੇਵਾਵਾਂ ਵੱਲੋ ਕੀਤੇ ਜਾਂਦੇ ਕੰਮਾਂ ਦੀ ਸਮੀਖਿਆ ਕੀਤੀ।ਉਹਨਾਂ ਨੇ ਜਿਲ੍ਹਾ ਖੇਡ ਅਫਸਰਾਂ ਅਧੀਨ ਕੰਮ ਕਰ ਰਹੇ ਕੋਚਾਂ ਰਾਹੀ ਟ੍ਰੇਨਿੰਗ ਲੈ ਰਹੇ ਖਿਡਾਰੀਆਂ ਨੂੰ ਖੇਡਾਂ ਦੇ ਨਾਲ-ਨਾਲ ਚੰਗੇ ਵਿਅਕਤੀਤਵ ਨੂੰ ਉਭਾਰਣ ਲਈ ਪ੍ਰੇਰਿਤ ਕੀਤਾ ਅਤੇ ਖੇਡਾਂ ਦੇ ਨਾਲ-ਨਾਲ ਬੱਚਿਆਂ ਦੀ ਪੜਾਈ ਦਾ ਵੀ ਪੂਰਾ ਧਿਆਨ ਰੱਖਣ ਲਈ ਕਿਹਾ। ਉਹਨਾਂ ਨੇ ਕਿਹਾ ਕਿ ਖਿਡਾਰੀਆ ਲਈ ਖੇਡਾਂ ਦੇ ਸਮਾਨ ਦੀ ਕਮੀ ਨਹੀ ਆਉਣ ਦਿੱਤੀ ਜਾਵੇਗੀ।ਉਨਾਂ ਨੇ ਇਹਨਾਂ ਜਿਲ੍ਹਿਆ ਵਿੱਚ ਖੇਡਾਂ ਦੇ ਉਸਾਰੇ ਜਾਣ ਵਾਲੇ ਢਾਚਿਆਂ ਦੀ ਮੌਜੂਦਾ ਸਥਿਤੀ ਬਾਰੇ ਸੰਜੀਵ ਮਹਾਜਨ ਐਕਸੀਅਨ ਪੰਜਾਬ ਸਟੇਟ ਸਪੋਰਟਸ ਕੌਸਲ ਚੰਡੀਗੜ੍ਹ ਨਾਲ ਵਿਚਾਰ ਵਟਾਦਰਾ ਵੀ ਕੀਤਾ।
ਇਸ ਮੌਕੇ ਤੇ ਜਿਲ੍ਹਾ ਖੇਡ ਅਫਸਰ ਅੰਮ੍ਰਿਤਸਰ ਗੁਰਲਾਲ ਸਿੰਘ ਰਿਆੜ, ਸੁਖਬੀਰ ਕੌਰ ਤਰਨਤਾਰਨ, ਸਤਪਾਲ ਸਿੰਘ ਪਠਾਨਕੋਟ, ਜਸਮੀਤ ਕੌਰ ਗੁਰਦਾਸਪੁਰ, ਸੀਨੀਅਰ ਸਹਾਇਕ ਗੁਰਿੰਦਰ ਸਿੰਘ ਹੁੰਦਲ ਅਤੇ ਜਿਲ੍ਹੇ ਦੇ ਸਾਰੇ ਕੋਚ ਅਤੇ ਸਮੁੱਚਾ ਦਫਤਰੀ ਸਟਾਫ ਹਾਜਰ ਸੀ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media