Wednesday, August 12, 2026

ਸਮੂਹ ਗੰਨਾ ਕਾਸ਼ਤਾਰ ਜਿੰਮੀਦਾਰਾਂ ਦੀ ਮੀਟਿੰਗ ਹੋਈ

PPN1602201713

ਫਾਜ਼ਿਲਕਾ, 16 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਮੂਹ ਗੰਨਾ ਕਾਸ਼ਤਾਰ ਜਿੰਮੀਦਾਰਾਂ ਦੀ ਇੱਕ ਮੀਟਿੰਗ ਅੱਜ ਸਥਾਨਕ ਪ੍ਰਤਾਪ ਬਾਗ ਵਿਚ ਹੋਈ। ਜਿਸ ਵਿਚ ਗੰਨਾ ਕਾਸ਼ਤਕਾਰ ਜੰਮੀਦਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸ਼ੂਗਰ ਮਿਲ ਦੀ ਮੈਨੇਜ਼ਮੈਂਟ ਕਮੇਟੀ ਨੇ ਫਰਜ਼ੀ ਤੌਰ ਤੇ ਗੰਨਾ ਬਾਊਂਡ ਕਰਵਾਇਆ ਹੈ। ਜਿਸ ਕਾਰਨ ਸਹੀ ਗੰਨਾ ਕਾਸ਼ਤਕਾਰਾਂ ਨੂੰ ਮਿਲ ਵਿਚ ਗੰਨਾ ਲਿਆਉਣ ਲਈ ਪਰਚੀਆਂ ਸਹੀ ਢੰਗ ਨਾਲ ਨਹੀਂ ਮਿਲ ਰਹੀਆਂ ਅਤੇ ਸ਼ੂਗਰ ਮਿਲ ਨੇ ਜੋ ਬਰਡ ਬਣਾਇਆ ਹੈ ਉਹ ਜਿੰਮੀਦਾਰਾਂ ਦੀ ਮੀਟਿੰਗ ਬੁਲਾਉਣ ਲਈ ਹੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ਜੋ ਸ਼ੂਗਰ ਮਿਲ ਦੇ ਅੰਦਰ ਸਿਸਟਮ ਹੈ ਉਹ ਸਹੀ ਢੰਗ ਨਾਲ ਨਹੀਂ ਚਲ ਰਿਹਾ। ਪੂਰੇ ਗੰਨੇ ਦੀ ਖੰਡ ਨਹੀਂ ਬਣਾਈ ਜਾ ਰਹੀ, ਜੂਸ ਦੀ ਵੇਸਟਿੰਗ ਬਹੁਤ ਵੱਧ ਹੋ ਰਹੀ ਹੈ, ਛੋਟੇ ਕਿਸਾਨਾਂ ਦੀ ਮਨਮਰਜ਼ੀ ਨਾਲ ਕਾਟ ਲਗਾਈ ਜਾ ਰਹੀ ਹੈ। ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਕਿ ਜੇਕਰ ਸ਼ੂਗਰ ਮਿਲਜ ਦੀ ਮੈਨੇਜਮੈਂਟ ਕਮੇਟੀ ਵੱਲੋਂ ਇਸ ਸਿਸਟਮ ਨੂੰ ਠੀਕ ਨਾ ਕੀਤਾ ਗਿਆ ਤਾਂ ਕਿਸਾਨ ਇਨਸਾਫ਼ ਲੈਣ ਲਈ ਸੰਘਰਸ਼ ਨੂੰ ਤੇਜ਼ ਕਰਨ ਲਈ ਮਜ਼ਬੂਰ ਹੋਣਗੇ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply