Saturday, March 7, 2026

ਸਰਬਤ ਦਾ ਭਲਾ ਨੇ ਜ਼ਰੂਰਤਮੰਦ ਪਰਿਵਾਰਾਂ ਨੂੰ ਵਿਚ ਵੰਡੇ ਚੈਕ

ਫਾਜ਼ਿਲਕਾ, 16 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਅੰਤਰਰਾਸ਼ਟਰੀ ਪੱਧਰ ਤੇ ਸਮਾਜਿਕ ਕੰਮਾਂ ਵਿਚ ਅਗਾਂਹਵਧੂ ਸੰਸਥਾ ਸਰਬਤ ਦਾ ਭਲਾ ਵੱਲੋਂ ਮੁੱਖ ਟਰਸੱਟੀ ਐਸ.ਪੀ.ਐਸ ਓਬਰਾਏ ਦੀ ਅਗਵਾਈ ਵਿਚ 450 ਜ਼ਰੂਰਤਮੰਦ ਲੋਕਾਂ, ਵਿਧਵਾ ਔਰਤਾਂ, ਮੰਦਬੁੱਧੀ ਬੱਚਿਆਂ ਅਤੇ ਗੰਭੀਰ ਰੁਪ ਨਾਲ ਬਿਮਾਰ ਗਰੀਬ ਲੋਕਾਂ ਵਿਚ ਲਗਭਗ ਤਿੰਨ ਲੱਖ ਰੁਪਏ ਦੇ ਹਰ ਮਹੀਨੇ ਵੰਡੇ ਜਾਂਦੇ ਹਨ। ਜਾਣਕਾਰੀ ਦਿੰਦੇ ਹੋਏ ਸਰਬਤ ਦਾ ਭਲਾ ਸੰਸਥਾ ਦੇ ਬੁਲਾਰੇ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਰਸਵਾ ਦੀ ਅਗਵਾਈਖ ਵਿਚ ਜਿਲ੍ਹਾ ਫਾਜ਼ਿਲਕਾ ਦੇ 27 ਪਿੰਡਾਂ ਦੇ ਸਕੂਲਾਂ ਵਿਚ 29 ਆਰਓ ਲਗਾਏ ਜਾ ਚੁੱਕੇ ਹਨ। ਤਾਕਿ ਬੱਚੇ ਸਾਫ਼ ਪੀਣ ਵਾਲਾ ਪਾਣੀ ਪੀ ਸਕਣ। ਉੱਥੇ ਹੀ ਦੋ ਮੁਫ਼ਤ ਸਿਲਾਈ ਕੇਂਦਰ ਵੀ ਖੋਲੇ ਗਏ ਹਨ। ਇਸ ਅਭਿਆਨ ਤਹਿਤ ਜ਼ਰੂਰਤਮੰਦ ਪਰਿਵਾਰਾਂ ਵਿਚ ਆਰਥਿਕ ਚੈਕ ਵੰਡਣ ਦੇ ਅਭਿਆਨ ਤਹਿਤ ਟੀਮ ਦੇ ਮੈਂਬਰਾਂ ਨੇ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲਗਦੇ ਪਿੰਡ ਪੱਕਾ ਚਿਸ਼ਤੀ ਵਿਚ ਦੁਰਗਾ ਬਾਈ ਨੂੰ ਆਰਥਿਕ ਸਹਾਇਤਾ ਦਾ ਚੈਕ ਸੌਂਪਿਆ। ਜਿਸਦਾ ਜਵਾਨ ਬੇਟਾ ਜਸਵੰਤ ਸਿੰਘ ਇੱਕ ਸੜ੍ਹਕ ਹਾਦਸੇ ਵਿਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ ਅਤੇ ਕਾਫ਼ੀ ਇਲਾਜ ਤੋਂ ਬਾਅਦ ਵੀ ਕੋਮਾ ਵਿਚ ਹੈ। ਇਸ ਪਰਿਵਾਰ ਵਿਚ ਕਮਾਉਣ ਵਾਲਾ ਕੋਈ ਨਾ ਹੋਣ ਕਾਰਨ ਸਰਬਤ ਦਾ ਭਲਾ ਸੰਸਥਾ ਵੱਲੋਂ ਤਿੰਨ ਹਜ਼ਾਰ ਰੁਪਏ ਪ੍ਰਤੀ ਮਹੀਨਾ ਘਰੇਲੂ ਰਾਸ਼ਨ ਅਤੇ ਦਵਾਈਆਂ ਦੇ ਲਈ ਉਕਤ ਪਰਿਵਾਰ ਨੂੰ ਦਿੱਤਾ ਜਾ ਰਿਹਾ ਹੈ। ਇਸ ਮੌਕੇ ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਰਸਵਾ, ਸੋਹਨ ਲਾਲ ਸਰਸਵਾ, ਲੀਲਾਧਰ ਸ਼ਰਮਾ, ਜੰਗੀਰ ਸਿੰਘ ਘੋਗਾ ਅਤੇ ਪਿੰਡ ਦੇ ਸਾਬਕਾ ਸਰਪੰਚ ਕਸ਼ਮੀਰ ਸਿੰਘ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply