
ਮਹਿਤਾ ਚੌਂਕ, 16 ਫਰਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)- ਫੀਲਡ ਪੱਤਰਕਾਰ ਐਸੋਸੀਏਸ਼ਨ ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੀ ਇਕ ਅਹਿਮ ਮੀਟਿੰਗ ਸਬ ਡਵੀਹਨ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ ਦੀ ਪ੍ਰਧਾਨਗੀ ਹੇਠ ਹੋਈ।ਜਿਸ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਬੀਤੇ ਦਿਨੀਂ ਅੰਮ੍ਰਿਤਸਰ ਤੋਂ ਪ੍ਰਤੀਨਿੱਧ ਸੁਰਿੰਦਰਪਾਲ ਸਿੰਘ ਵਰਪਾਲ ਅਤੇ ਚੋਗਾਵਾਂ ਤੋਂ ਪ੍ਰਤੀਨਿਧ ਧਰਮਿੰਦਰ ਸਿੰਘ ਔਲਖ ਨਾਲ ਸਿਆਸੀ ਆਗੂਆਂ ਵੱਲੋਂ ਕੀਤੇ ਗਏ ਦੁਰਵਿਵਹਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪੱਤਰਕਾਰੀ ਲੋਕਤੰਤਰ ਦਾ ਚੌਥਾ ਥੰਮ ਹੈ, ਪਰ ਅਖੌਤੀ ਆਗੂ ਇਸ ਦੀ ਅਜ਼ਾਦੀ `ਤੇ ਸਿੱਧੇ ਹਮਲੇ ਕਰ ਰਹੇ ਹਨ, ਜੋ ਕਿ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਕੀਤੇ ਜਾਣਗੇ।ਉਹਨਾਂ ਕਿਹਾ ਕਿ ਇਹ ਸਿਆਸੀ ਲੋਕ ਆਪਣੇ ਲੱਛੇਦਾਰ ਭਾਸ਼ਨਾਂ ਰਾਹੀਂ ਤਾਂ ਆਮ ਲੋਕਾਂ ਲਈ ਆਪਣੇ ਦਰਵਾਜੇ 24 ਘੰਟੇ ਖੁਲ੍ਹੇ ਰੱਖਣ ਦੇ ਫੋਕੇ ਦਾਅਵੇ ਕਰਦੇ ਹਨ, ਪਰ ਸਮਾਜ ਦੇ ਜ਼ਿੰਮੇਵਾਰ ਅਤੇ ਚੇਤੰਨ ਲੋਕਾਂ ਪ੍ਰਤੀ ਇਹਨਾਂ ਦਾ ਵਿਵਹਾਰ ਕਿੰਨਾ ਘਟੀਆ ਅਤੇ ਨੀਵੇਂ ਪੱਧਰ ਦਾ ਹੈ, ਇਹ ਉਕਤ ਘਟਨਾਵਾਂ ਤੋਂ ਸਪੱਸ਼ਟ ਹੋ ਜਾਂਦਾ ਹੈ।ਉਹਨਾਂ ਪੁਲੀਸ ਅਤੇ ਪ੍ਰਸ਼ਾਸ਼ਨ ਪਾਸੋਂ ਪੁਰਜ਼ੋਰ ਮੰਗ ਕੀਤੀ ਕਿ ਉਕਤ ਦੁਰਵਿਵਹਾਰ ਲਈ ਜ਼ਿੰਮੇੁਵਾਰ ਵਿਅਕਤੀਆਂ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੇ ਸਿਆਸੀ ਲੋਕ ਮੁੜ ਤੋਂ ਅਜਿਹੇ ਦੁਰਵਿਵਹਾਰ ਦੀ ਜੁਅੱਰਤ ਨਾ ਕਰ ਸਕਣ।ਉਹਨਾਂ ਸਮੂਹ ਪੱਤਰਕਾਰ ਭਾਈਚਾਰੇ ਨੂੰ ਇਕ ਪਲੇਟਫਾਰਮ ਤੇ ਇਕੱਤਰ ਹੋ ਕੇ ਅਜਿਹੀਆਂ ਘਿਨਾਉਣੀਆਂ ਵਾਰਦਾਤਾਂ ਖਿਲਾਫ ਇਕਮੁੱਠ ਹੋਣ ਦਾ ਸੱਦਾ ਦਿੱਤਾ ।
ਇਸ ਮੌਕੇ ਹਰਜੀਪ੍ਰੀਤ ਸਿੰਘ ਕੰਗ, ਹਰਜੀਤ ਸਿੰਘ ਬੁਤਾਲਾ, ਸੁਰਿੰਦਰਪਾਲ ਸਿੰਘ ਲੱਡੂ, ਜਗੀਰ ਸਿੰਘ ਸਫਰੀ, ਰਣਜੀਤ ਸਿੰਘ ਸੰਧੂ, ਗੁਰਪ੍ਰੀਤ ਸਿੰਘ ਧੰਜਲ, ਕੈਪਟਨ ਸਿੰਘ ਮਹਿਤਾ, ਪਰਮਜੀਤ ਸਿੰਘ ਰੱਖੜਾ, ਬਲਵਿੰਦਰ ਸਿੰਘ ਅਠੌਲ਼ਾ, ਬਲਜਿੰਦਰ ਸਿੰਘ ਰੰਧਾਵਾ, ਜਰਨਲ ਸਕੱਤਰ ਜੋਗਿੰਦਰ ਸਿੰਘ ਮਾਣਾ, ਗੁਰਪ੍ਰੀਤ ਸਿੰਘ ਬਿਆਸ, ਜਸਵਿੰਦਰਪਾਲ ਸ਼ਰਮਾ, ਗੁਰਮੁੱਖ ਸਿੰਘ ਪੱਡਾ, ਤੇਜਿੰਦਰ ਸਿੰਘ ਬਿੱਟੂ ਮਹਿਤਾ, ਨਿਰਮਲ ਸਿੰਘ ਸੰਘਾ, ਸੁਰਜੀਤ ਸਿੰਘ ਬੁਤਾਲਾ, ਸਤਨਾਮ ਸਿੰਘ ਨੌਰੰਗਪੁਰੀ, ਸੁਰਜੀਤ ਸਿੰਘ ਫੇਰੂਮਾਨ, ਗੌਰਵ ਜੋਸ਼ੀ, ਅਮਰਜੀਤ ਸਿੰਘ ਬੁੱਟਰ, ਧਰਮਿੰਦਰ ਸਿੰਘ ਭੰਮਰਾ, ਅਤਰ ਸਿੰਘ ਤਰਸਿੱਕਾ, ਲੱਖਾ ਸਿੰਘ ਅਜ਼ਾਦ, ਅਮਨ ਸ਼ਾਲੀਮਾਰ, ਸੁਖਵਿੰਦਰ ਸਿੰਘ ਚਾਹਲ, ਮਨਦੀਪ ਸਿੰਘ ਧਰਦਿਉ, ਵਰਿੰਦਰ ਕੁਮਾਰ, ਕੁਲਦੀਪ ਸਿੰਘ ਦੀਪੂ, ਭੁਪਿੰਦਰ ਸਿੰਘ ਲੁੱਧੜ, ਤੇਜਿੰਦਰ ਸਿੰਘ ਸੇਖੋਂ, ਨਵਜੋਤ ਸਿੰਘ ਤਰਸਿੱਕਾ, ਦਲਜੀਤ ਰਾਜਨ, ਸਤਵਿੰਦਰ ਕਾਲੜਾ ਆਦਿ ਪੱਤਰਕਾਰ ਹਾਜ਼ਰ ਸਨ ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media