ਜਲੰਧਰ, 16 ਫਰਵਰੀ (ਪੰਜਾਬ ਪੋਸਟ ਬਿਊਰੋ)- ਸ਼ਾਂਨਫਰਾਂਸਿਸਕੋ ਤੋਂ ਨਵੀਂ ਦਿਲੀ ਆਉਣ ਵਾਲੀ ਏਅਰ ਇੰਡੀਆ ਦੀ ਸਿਧੀ ਫਲਾਈਟ ਨੰਬਰ ਏ1-174 ਦਾ ਪਰਵਾਸੀ ਪੰਜਾਬੀਆਂ ਨੂੰ ਕੋਈ ਲਾਭ ਨਹੀਂ ਹੋ ਰਿਹਾ, ਕਿਉਂਕਿ ਇਹ ਫਲਾਈਟ ਨਵੀਂ ਦਿਲੀ ਸ਼ਾਮ ਦੇ ਸਵਾ ਚਾਰ ਵਜੇ ਪਹੁੰਚਦੀ ਹੈ ਤੇ ਨਵੀਂ ਦਿਲੀ ਤੋਂ ਅੰਮ੍ਰਿਤਸਰ ਜਾਣ ਵਾਲੇ ਮੁਸਾਫਰਾਂ ਨੂੰ ਜਿਹੜੀ ਫਲਾਈਟ ਨੰਬਰ ਏ1-116 ਲੈਣੀ ਪੈਂਦੀ ਹੈ ਉਹ ਸ਼ਾਮ ਦੇ ਸਵਾ ਪੰਜ ਵਜੇ ਚਲਦੀ ਹੈ।ਅਗਰ ਸਾਂਨਫਰਾਂਸਿਸਕੋ ਜਾਣ ਵਾਲੀ ਫਲਾਈਟ ਕਿਸੇ ਕਾਰਣ ਲੇਟ ਹੋ ਜਾਂਦੀ ਹੈ ਤਾਂ ਇਸ ਫਲਾਈਟ ਰਾਹੀਂ ਅੰੰਮ੍ਰਿਤਸਰ ਜਾਣ ਵਾਲੇ ਮੁਸਾਫਰਾਂ ਨੂੰ ਅਗਲੇ ਦਿਨ ਤਕ ਅੰਮ੍ਰਿਤਸਰ ਜਾਣ ਵਾਲੀ ਫਲਾਈਟ ਦੀ ਉਡੀਕ ਨਵੀਂ ਦਿੱਲੀ ਏਅਰਪੋਰਟ `ਚ ਹੀ ਕਰਨੀ ਪੈਂਦੀ ਹੈ।
ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਈਮੇਲ ਰਾਹੀਂ ਭੇਜੇ ਇਕ ਪਰੈਸ ਬਿਆਨ `ਚ ਹਿਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਂਨਫਰਾਂਸਿਸਕੋ ਤੇ ਨਵੀਂ ਦਿਲੀ ਜਾਣ ਵਾਲੀ ਏਅਰ ਇੰਡੀਆ ਦੀ ਇਸ ਫਲਾਈਟ ਦਾ ਹਵਾਈ ਰੂਟ ਇਸਲਾਮਾਬਾਦ, ਲਾਹੌਰ, ਅੰਮ੍ਰਿਤਸਰ ਤੋਂ ਮੋਹਾਲੀ ਹੁੰਦਾ ਹੋਇਆ ਨਵੀਂ ਦਿੱਲੀ ਪਹੁੰਚਦਾ ਹੈ, ਪਰ ਵਕਤ ਦੀ ਸਰਕਾਰ ਪ੍ਰਵਾਸੀ ਪੰਜਾਬੀਆਂ ਦੀ ਸਹੂਲਤ ਲਈ ਇਸ ਫਲਾਈਟ ਨੂੰ ਅੰਮ੍ਰਿਤਸਰ ਵਿਖੇ ਕੁੱਝ ਦੇਰ ਰੋਕਣ ਲਈ ਤਿਆਰ ਨਹੀਂ ਹੋ ਰਹੀ।ਚਾਹਲ ਨੇ ਇਹ ਵੀ ਦਸਿਆ ਕਿ ਸਾਂਨਫਰਾਂਸਿਕੋ ਨੂੰ ਅੰਮ੍ਰਿਤਸਰ ਤੋਂ ਜਾਣ ਵਾਲੇ ਮੁਸਾਫਰਾਂ ਨੂੰ 8 ਘੰਟੇ ਤੋਂ ਵੀ ਜਿਆਦਾ ਨਵੀਂ ਦਿਲੀ ਏਅਰਪੋਰਟ `ਤੇ ਉਡੀਕ ਕਰਨੀ ਪੈਂਦੀ ਹੈ, ਜਿਹੜੀ ਸਾਂਨਫਰਾਂਸਿਸਕੋ ਤੱਕ ਹਵਾਈ ਸਫਰ ਕਰਨ ਵਾਲੇ ਮੁਸਾਫਰਾਂ ਲਈ ਬਹੁਤ ਤਕਲੀਫ ਦੇਣ ਵਾਲੀ ਹੈ।ਉਨਾਂ ਭਾਰਤ ਸਰਕਾਰ ਪਾਸੋਂ ਮੰਗ ਕੀਤੀ ਕਿ ਸਾਂਨਫਰਾਂਸਿਸਕੋ ਤੋਂ ਨਵੀਂ ਦਿੱਲੀ ਲਈ ਏਅਰ ਇੰਡੀਆ ਲਈ ਸਿੱਧੀਆਂ ਹਵਾਈ ਉਡਾਣਾਂ ਬਰਾਸਤਾ ਅੰਮ੍ਰਿਤਸਰ ਰਾਹੀਂ ਚਲਾਈਆਂ ਜਾਣ।ਉਹਨਾਂ ਇਸ ਗੱਲ `ਤੇ ਵੀ ਦੁੱਖ ਜਤਾਇਆ ਕਿ ਨਵੀਂ ਦਿਲੀ ਏਅਰਪੋਰਟ ਦੇ ਨਿੱਜੀਕਰਨ ਕਰ ਕਰਕੇ ਸਰਕਾਰ ਅੰਮ੍ਰਿਤਸਰ ਏਅਰਪੋਰਟ ਅਤੇ ਪ੍ਰਵਾਸੀ ਪੰਜਾਬੀਆਂ ਦੀ ਸਹੂਲਤ ਵੱਲ ਕੋਈ ਧਿਆਨ ਨਹੀਂ ਦੇ ਰਹੀ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media