ਬਠਿੰਡਾ, 17 ਫਰਵਰੀ (ਪੰਜਾਬ ਪੋਸਟ ਬਿਊਰੋ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)-ਸਿਰਸਾ ਦੇ ਹਿਸਾਰ ਰੋਡ ਤੇ ਸਥਿਤ ਡਾ. ਮੋਹਰ ਸਿੰਘ ਸਰਜੀਕਲ ਹਸਪਤਾਲ ਦੇ ਡਾ. ਵਿਨੈ ਪੂਨੀਆਂ ਨੇ ਕਿਹਾ ਕਿ ਮੋਟਾਪੇ ਨੂੰ ਘੱਟ ਕਰਨ ਦੇ ਲਈ ਮੈਡੀਕਲ ਸਾਇੰਸ ਨੇ ਇਕ ਅਲੱਗ ਤਰੀਕਾ ਅਪਣਾਇਆ ਹੈ ਜਿਸ `ਤੇ ਚੱਲਦਿਆਂ ਮੋਟਾਪਾ ਘੱਟ ਕਰਨ ਦੇ ਲਈ ਬੈਰਿਆਟ੍ਰੀਕ ਸਰਜਰੀ ਇਕ ਮਾਤਰ ਚੰਗਾ ਹੱਲ ਮੰਨਿਆ ਜਾਂਦਾ ਹੈ।ਦਰਅਸਲ ਮੋਟਾਪਾ ਘੱਟ ਕਰਨ ਦਾ ਬੇਹਤਰ ਉਪਾਅ ਹੈ ਘੱਟ ਖਾਣਾ ਜਦੋਂ ਕਿ ਵਿਅਕਤੀ ਇਸ ਲਈ ਖੁੁੱਦ ਨੂੰ ਤਿਆਰ ਨਹੀ ਕਰ ਪਾਉਂਦਾ।ਸਰਜਰੀ ਨਾਲ ਉਸ ਨੂੰ ਸਰੀਰਕ ਰੂਪ ਵਿਚ ਇਸ ਤਰਾਂ ਦਾ ਬਣਾ ਦਿੱਤਾ ਜਾਂਦਾ ਹੈ ਕਿ ਜਦੋਂ ਤੱਕ ਵਿਅਕਤੀ ਦਾ ਵਜ਼ਨ ਸਤੁੰਲਿਤ ਹੁੰਦਾ ਹੈ ਉਦੋਂ ਤੱਕ ਐਨੇਂ ਦਿਨਾਂ ’ਚ ਅਮਾਸ਼ਯ ਦਾ ਜੋ ਹਿੱਸਾ ਸਰੀਰ ’ਚ ਹੈ ਉਹ ਐਨਾਂ ਫੈਲ ਚੁੱਕਾ ਹੁੰਦਾ ਹੈ ਕਿ ਵਿਅਕਤੀ ਜ਼ਰੂਰਤ ਅਨੁਸਾਰ ਖਾਣਾ ਖਾ ਸਕੇ। ਡਾ. ਵਿਨੇ ਪੂਨੀਆ ਇੱਕ ਨਿੱਜੀ ਹੋਟਲ ’ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। 
ਉਨ੍ਹਾਂ ਨਾਲ ਹਸਪਤਾਲ ਸੰਚਾਲਕ ਤੇ ਸਾਬਕਾ ਸਿਵਲ ਸਰਜਨ ਡਾ. ਮੋਹਰ ਸਿੰਘ ਅਤੇ ਮਹਿਲਾ ਰੋਗਾਂ ਦੀ ਮਾਹਿਰ ਪ੍ਰਤਿਊਸ਼ਾ ਵੀ ਹਾਜ਼ਰ ਸਨ।ਡਾ. ਪੂਨੀਆ ਨੇ ਅੱਗੇ ਦੱਸਿਆ ਕਿ ਮੋਟਾਪੇ ਨਾਲ ਪੀੜ੍ਹਤ ਲੋਕਾਂ ਦੇ ਲਈ ਵਰਦਾਨ ਕਹੀ ਜਾਣ ਵਾਲੀ ਬੈਰਿਆਟ੍ਰੀਕ ਸਰਜਰੀ ’ਚ ਗੈਸਟਰੀਕ ਬਾਈਪਾਸ ਜ਼ਰੂਰੀ ਹੈ।ਇਸ ਬਾਈਪਾਸ ਲਈ ਵੱਡੇ-ਵੱਡੇ ਸਹਿਰਾਂ ’ਚ ਜਾਣਾ ਪੈਂਦਾ ਸੀ ਕਿਉਂਕਿ ਉੱਤਰੀ ਭਾਰਤ ’ਚ ਕਿਸੇ ਕੋਲ ਇਹ ਤਕਨੀਕ ਨਹੀਂ ਸੀ।ਉਨ੍ਹਾਂ ਕਿਹਾ ਕਿ ਡਾ. ਮੋਹਰ ਸਿੰਘ ਹਸਪਤਾਲ ’ਚ ਇਹ ਸੁਵਿਧਾ ਦਿੱਤੀ ਜਾ ਰਹੀ ਹੈ ਜਿਸ ਨਾਲ ਅਨੇਕਾਂ ਲੋਕ ਲਾਭ ਲੈ ਰਹੇ ਹਨ।ਉਨ੍ਹਾਂ ਦੱਸਿਆ ਕਿ ਮੋਟਾਪਾ ਆਪਣੇ ਨਾਲ ਕਈ ਬਿਮਾਰੀਆਂ ਲੈ ਕੇ ਆਉਂਦਾ ਹੈ ਇਸ ਤੋਂ ਛੁਟਕਾਰਾ ਪਾਉਣ ਦੇ ਲਈ ਕੋਈ ਪਾਰਕ ’ਚ ਦੌੜਦਾ, ਜਿੰਮ ਜਾਂ ਹੋਰ ਕਸਰਤਾ ਕਰਦਾ ਹੈ ਪਰ ਇਸਦੇ ਬਾਵਜੂਦ ਵੀ ਕਈ ਲੋਕ ਅਜਿਹੇ ਹਨ ਜਿੰਨਾਂ ਨੂੰ ਮੋਟਾਪੇ ਤੋਂ ਨਿਜਾਤ ਨਹੀਂ ਮਿਲੀ ਹੈ।ਅਜਿਹੇ ਲੋਕਾਂ ਦੇ ਲਈ ਬੈਰਿਆਟ੍ਰੀਕ ਸਰਜਰੀ ਇੱਕ ਵਰਦਾਨ ਸਾਬਿਤ ਹੋ ਸਕਦੀ ਹੈ।ਡਾ. ਪੂਨੀਆ ਨੇ ਕਿਹਾ ਕਿ ਡਾ. ਮੋਹਰ ਸਿੰਘ ਹਸਪਤਾਲ ’ਚ ਅਤੀ ਆਧੁਨਿਕ ਉਪਕਰਾਂ ਵਾਲਾ ਓਪਰੇਸ਼ਨ ਥੀਏਟਰ ਹੈ ਜਿਸ ਨਾਲ ਜਪਾਨ, ਜਰਮਨੀ ਤੇ ਯੂਰਪ ਤੋਂ ਉਪਕਰਨ ਲਿਆਂਦੇ ਗਏ ਹਨ।ਹਸਪਤਾਲ ਦਾ ਥੀਏਟਰ ਦੇਸ਼ ਦੇ ਗਿਣੇ-ਚੁਣੇ ਥੀਏਟਰਾਂ ’ਚ ਸ਼ਾਮਿਲ ਹੈ ਅਤੇ ਹਰਿਆਣਾ, ਪੰਜਾਬ ਤੇ ਰਾਜਸਥਾਨ ਸਮੇਤ ਅਨੇਕਾਂ ਪ੍ਰਦੇਸ਼ਾਂ ਦੇ ਲੋਕ ਇਸ ਦਾ ਲਾਭ ਲੈ ਚੁੱਕੇ ਹਨ।ਇਸ ਮੌਕੇ ਹਸਪਤਾਲ ਸਟਾਫ ਸਮੇਤ ਕਈ ਹੋਰ ਸਿਹਤ ਮਾਹਿਰ ਹਾਜ਼ਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਿਸਟੀ ਦਾ ਵਿੱਤੀ ਸਾਲ 2026-27 ਦਾ 773 ਕਰੋੜ 17 ਲੱਖ 42 ਹਜ਼ਾਰ ਰੁਪਏ ਦਾ ਬਜ਼ਟ ਪਾਸ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਤੀ ਸਾਲ 2026-27 …
Punjab Post Daily Online Newspaper & Print Media