Tuesday, April 28, 2026

ਦ ਪ੍ਰਿੰਸਟਨ ਰੀਵਿਊ’ ਵੱਲੋਂ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਸੈਮੀਨਾਰ

ਬਠਿੰਡਾ, 17 ਫਰਵਰੀ (ਪੰਜਾਬ ਪੋਸਟ ਬਿਊਰੋ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਵਿਦਿਆਰਥੀਆਂ ਵੱਲੋਂ ਵਿਦੇਸ਼ਾਂ ਵਿੱਚ ਉੱਚ ਸਿੱਖਿਆ ਹਾਸਲ ਕਰਨ ਨੂੰ ਤਰਜੀਹ ਦੇਣ ਦੀ ਕਾਰਨ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਆਪਣੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਮਾਨਕਾਂ ਦੇ ਅਨੁਸਾਰ ਸਮੇਂ ਦੇ ਹਾਣੀ ਬਣਾਉਣ ਲਈ ਹਮੇਸ਼ਾਂ ਪੂਰੀ ਦੁਨੀਆਂ ਦੇ ਵਧੀਆ ਅਮਲਾਂ ਨੂੰ ਅਪਣਾ ਰਿਹਾ ਹੈ।

L

ਇਸ ਲਈ ਵਿਦਿਆਰਥੀਆਂ ਨੂੰ ਇਸ ਬਾਰੇ ਜਾਗਰੂਕ ਕਰਨ ਅਤੇ ਵਧੀਆ ਅਮਲ ਬਾਰੇ ਦੱਸਣ ਲਈ ਅਮਰੀਕਾ ਅਧਾਰਤ ਮੋਹਰੀ ਕੰਪਨੀ ‘ਦ ਪ੍ਰਿੰਸਟਨ ਰੀਵਿਊ’ ਵੱਲੋਂ ‘ਵਿਦੇਸ਼ਾਂ ਵਿੱਚ ਸਿੱਖਿਆ’ ਬਾਰੇ ਸੈਮੀਨਾਰ ਬਾਬਾ ਫਰੀਦ ਵਿਖੇ ਆਯੋਜਿਤ ਕੀਤਾ ਗਿਆ।ਦੱਸਣਯੋਗ ਹੈ ਕਿ ‘ਦ ਪ੍ਰਿੰਸਟਨ ਰੀਵਿਊ’ ਵੱਲੋਂ ਪੂਰੀ ਦੁਨੀਆਂ ਵਿੱਚ 300 ਤੋਂ ਵਧੇਰੇ ਕੇਂਦਰਾਂ ਵਿੱਚ ਇੱਕੋ ਛੱਤ ਥੱਲੇ ਬਹੁਤ ਸਾਰੀਆਂ ਸੇਵਾਵਾਂ ਜਿਵੇਂ ਵਿਦੇਸ਼ਾਂ ਦੇ ਕਾਲਜਾਂ ਵਿੱਚ ਦਾਖਲਾ, ਆਈਲੈਟਸ, ਟੋਇਫਲ, ਐਸ.ਏ.ਟੀ., ਜੀ.ਆਰ.ਈ ਅਤੇ ਜੀ.ਮੈਟ ਜਿਹੇ ਵੱਖ ਵੱਖ ਟੈਸਟਾਂ ਦੀ ਤਿਆਰੀ, ਆਨ-ਲਾਈਨ ਕੋਰਸ, ਟਿਊਸ਼ਨ ਅਤੇ ਦਾਖਲਾ ਲੈਣ ਦੇ ਸਰੋਤਾਂ ਬਾਰੇ ਜਾਣਕਾਰੀ ਅਤੇ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
‘ਦ ਪ੍ਰਿੰਸਟਨ ਰੀਵਿਊ’ ਦੇ ਖੇਤਰੀ ਮੁਖੀ  ਮਿਸਟਰ ਅਰਸ਼ਦੀਪ ਸਿੰਘ ਨੇ ਵਿਦੇਸ਼ਾਂ ਵਿੱਚ ਸਿੱਖਿਆ,ਵਰਕ ਵੀਜ਼ਾ  ਅਤੇ ਪੀ.ਆਰ. ਲੈਣ ਦੀ ਪੂਰੀ ਪ੍ਰੀਕਿਰਿਆ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਕੰਪਨੀ ਵੱਲੋਂ ਉੱਤਰੀ ਭਾਰਤ ਵਿੱਚ ਆਪਣਾ ਕੇਂਦਰ ਬਠਿੰਡਾ ਵਿਖੇ ਅਪ੍ਰੈਲ ਮਹੀਨੇ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਲਈ ਸ਼ੁਰੂਆਤੀ ਪੇਸ਼ਕਸ਼ ਦੇ ਤੌਰ ’ਤੇ ਕੰਪਨੀ ਵੱਲੋਂ 31 ਮਾਰਚ 2017 ਤੱਕ ਆਪਣੀਆਂ ਸਾਰੀਆਂ ਸੇਵਾਵਾਂ ਦੀ ਫੀਸ ਵਿੱਚ 50% ਦੀ ਛੋਟ ਦਿੱਤੀ ਜਾ ਰਹੀ ਹੈ। ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੂੰ ਇਹ ਮਾਣ ਹੈ ਕਿ ਯੂ.ਐਸ. ਦੀ ਮੋਹਰੀ ਕੰਪਨੀ ਵੱਲੋਂ ਸੰਸਥਾ ਵਿਖੇ ਵਿਦੇਸ਼ਾਂ ਵਿੱਚ ਸਿੱਖਿਆ ਹਾਸਲ ਕਰਨ ਬਾਰੇ ਹਰ ਇੱਕ ਜਾਣਕਾਰੀ ਵਿਦਿਆਰਥੀਆਂ ਨੂੰ ਦੱਸੀ।ਇਸ ਸੈਮੀਨਾਰ ਦੇ ਆਖਰੀ ਸ਼ੈਸ਼ਨ ਵਿੱਚ ਵਿਦਿਆਰਥੀਆਂ ਨਾਲ ਸੁਆਲ ਜਵਾਬ ਦਾ ਦਿਲਚਸਪ ਸਿਲਸਿਲਾ ਚੱਲਿਆ ਜਿਸ ਦੌਰਾਨ ਵਿਦਿਆਰਥੀਆਂ ਨੇ ਵਿਦੇਸ਼ਾਂ ਵਿੱਚ ਉੱਚ ਸਿੱਖਿਆ ਹਾਸਲ ਕਰਨ ਬਾਰੇ ਆਏ ਹੋਏ ਮਾਹਿਰ ਨੂੰ ਸੁਆਲ ਪੁੱਛੇ।ਮਿਸਟਰ ਅਰਸ਼ਦੀਪ ਸਿੰਘ ਨੇ ਵਿਦਿਆਰਥੀਆਂ ਦੇ ਸੁਆਲਾਂ ਦੇ ਤਸੱਲੀਬਖ਼ਸ  ਜਵਾਬ ਦੇ ਕੇ ਉਹਨਾਂ ਦੀਆਂ ਤਮਾਮ ਸ਼ੰਕਾਵਾਂ ਨੂੰ ਨਵਿਰਤ ਕੀਤਾ।
ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਮੌਕੇ ਵਿਦਿਆਰਥੀਆਂ ਨਾਲ ਆਪਣੀ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਸਾਡੀ ਸੰਸਥਾ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ‘ਦ ਪ੍ਰਿੰਸਟਨ ਰੀਵਿਊ’ ਨੇ ਬਠਿੰਡਾ ਵਿਖੇ ਆਪਣਾ ਕੇਂਦਰ ਸ਼ੁਰੂ ਕਰਨ ਲਈ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨਾਲ ਹੱਥ ਮਿਲਾਇਆ ਹੈ, ਜਿਸ ਸਦਕਾ ਸੰਸਥਾ ਦੇ ਬਾਬਾ ਫ਼ਰੀਦ ਸਕੂਲ ਆਫ਼ ਇੰਟਰਨੈਸ਼ਨਲ ਸਟੱਡੀਜ਼ ਦੇ ਅੰਤਰਗਤ ਇਹ ਕੇਂਦਰ ਸਾਰੀਆਂ ਸੇਵਾਵਾਂ ਦੇਵੇਗਾ। ਜਿਸ ਦਾ ਸਿੱਧਾ ਫਾਇਦਾ ਸੰਸਥਾ ਦੇ ਵਿਦਿਆਰਥੀਆਂ ਤੋਂ ਇਲਾਵਾ ਸਮੁੱਚੇ ਖਿੱਤੇ ਦੇ ਨੋਜਵਾਨ ਵਿਦਿਆਰਥੀਆਂ ਨੂੰ ਹੋਵੇਗਾ ਜੋ ਵਿਦੇਸ਼ਾਂ ਵਿੱਚ ਪੜ੍ਹਨ ਦੇ ਚਾਹਵਾਨ ਹਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply