Saturday, March 21, 2026

14ਵਾਂ ਸ਼ੁਕਰਾਨਾ ਜਪ-ਤਪ ਅਰਦਾਸ ਸਮਾਗਮ ਕਰਵਾਇਆ ਗਿਆ

ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਨੂੰ ਸਮਰਪਿਤ ਜਪ-ਤਪ ਦੀ ਆਰੰਭਤਾ ਵੱਡੀ ਸੇਵਾ – ਗਿ: ਜਗਤਾਰ ਸਿੰਘ
ਅੰਮ੍ਰਿਤਸਰ, 17 ਫਰਵਰੀ (ਪੰਜਾਬ ਪੋਸਟ ਪ੍ਰੀਤਮ ਸਿੰਘ)- ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਵੱਲੋਂ 350 ਸਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਲਹਿਰ ਨੂੰ ਸਮਰਪਿਤ 14ਵਾਂ ਸ਼ੁਕਰਾਨਾ ਜਪ-ਤਪ ਅਰਦਾਸ ਸਮਾਗਮ ਸਥਾਨਕ ਤਰਨ ਤਾਰਨ ਰੋਡ ਸਥਿਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਕਰਵਾਇਆ ਗਿਆ।PPN1702201706

ਸ਼ਾਮ 6.00 ਵਜੇ ਤੋਂ ਦੇਰ ਰਾਤ 1 ਤੱਕ ਅਯੋਜਤ ਇਸ ਸਮਾਗਮ ਵਿੱਚ ਭਾਈ ਗੁਰਇਕਬਾਲ ਸਿੰਘ, ਬੀਬੀ ਪਰਮਜੀਤ ਕੋਰ ਦੇ ਜੱਥੇ ਦੀਆਂ ਬੱਚੀਆਂ, ਬੀਬੀ ਬਲਜਿੰਦਰ ਕੋਰ ਖਡੂਰ ਸਾਹਿਬ ਵਾਲੇ, ਸਾਹਿਬਜ਼ਾਦਾ ਜੁਝਾਰ ਸਿੰਘ ਅਤੇ ਬਾਬਾ ਕੁੰਦਨ ਸਿੰਘ ਸੰਗੀਤ ਅਕੈਡਮੀ ਦੇ ਬੱਚੇ, ਭਾਈ ਅਮਨਦੀਪ ਸਿੰਘ (ਖੂਹ ਭਾਈ ਮੰਝ ਸਾਹਿਬ ਵਾਲੇ), ਮਾਤਾ ਵਿਪਨਪ੍ਰੀਤ ਕੌਰ ਲੁਧਿਆਣਾ ਦੇ ਜੱਥੇ ਦੀਆਂ ਬੱਚੀਆਂ ਨੇ ਸ਼ਬਦ ਕੀਰਤਨ ਦੀ ਛਹਿਬਰ ਲਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮੇਂ ਭਾਈ ਪਰਮਪ੍ਰੀਤ ਸਿੰਘ ਖਾਲਸਾ ਮੋਰਿੰਡੇ ਵਾਲਿਆਂ ਨੇ ਕਥਾ ਕੀਰਤਨ ਦੀ ਹਾਜਰੀ ਲਾਈ, ਜਦਕਿ ਸਿੰਘ ਸ੍ਰੀ ਦਰਬਾਰ ਸਾਹਿਬ ਦੇ ਐਡੀਸ਼ਨਲ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ।ਇਸ ਉਪਰੰਤ ਭਾਈ ਗੁਰਇਕਬਾਲ ਸਿੰਘ ਵੱਲੋਂ 2019 ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ  ਆਗਮਨ ਦੀ 550 ਸਾਲਾ ਸ਼ਤਾਬਦੀ ਨੂੰ ਸਮਰਪਿਤ ਜਪ-ਤਪ ਦੀ ਸੱਤਵੀ ਲਹਿਰ ਦੀ ਆਰੰਭਤਾ ਗਿਆਨੀ ਜਗਤਾਰ ਸਿੰਘ, ਅਰਦਾਸੀਏ ਭਾਈ ਧਰਮ ਸਿੰਘ, ਭਾਈ ਪਰਮਪ੍ਰੀਤ ਸਿੰਘ ਮੋਰਿੰਡੇ ਵਾਲੇ, ਭਾਈ ਗੁਰਦੀਪ ਸਿੰਘ ਸਲੂਜਾ, ਭਾਈ ਬਲਵਿੰਦਰ ਸਿੰਘ ਗੁ. ਸ਼ਹੀਦਾਂ ਸਾਹਿਬ ਵਾਲਿਆਂ ਦੀ ਹਾਜ਼ਰੀ ਵਿੱਚ ਕੀਤੀ।
ਭਾਈ ਗੁਰਇਕਬਾਲ ਸਿੰਘ ਮੁੱਖੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਨੇ ਕਿਹਾ ਕਿ 2019 ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਆਗਮਨ ਪੁਰਬ ਨੂੰ ਸਮਰਪਿਤ 550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ ਸੱਤਵੀ ਲਹਿਰ ਦੌਰਾਨ ਦੇਸ਼-ਵਿਦੇਸ਼ ਦੀਆ ਸੰਗਤਾਂ ਵੱਲੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ, ਸ੍ਰੀ ਜਪੁਜੀ ਸਾਹਿਬ ਅਤੇ ਗੁਰਮੰਤਰ ਦੇ ਜਾਪ ਦੀਆਂ ਹਾਜਰੀਆਂ ਲਗਾਈਆਂ ਜਾਣਗੀਆਂ ਜਿੰਨਾਂ ਦੀ ਅਰਦਾਸ 24 ਜੂਨ 2017 ਦਿਨ ਸ਼ਨੀਵਾਰ ਨੂੰ ਅੰਮ੍ਰਿਤਸਰ ਵਿਖੇ ਹੋਵੇਗੀ। ਭਾਈ ਸਾਹਿਬ ਨੇ ਕਿਹਾ ਕਿ ਜਿੰਨਾਂ ਸੰਗਤਾਂ ਨੇ ਛੇਵੀ ਲਹਿਰ 350 ਸਾਲ ਧੰਨ ਸ੍ਰੀ  ਗੁਰੂ ਗੋਬਿੰਦ ਸਿੰਘ ਜੀ ਨਾਲ ਲਹਿਰ ਦੌਰਾਨ ਜਪ-ਤਪ ਦੀਆਂ ਹਾਜਰੀਆਂ ਲਗਾਈਆਂ ਹਨ, ਉਸ ਦੀਆਂ ਅਰਦਾਸਾਂ ਅੱਜ ਹੋਈਆਂ ਹਨ।ਲਹਿਰ ਦੀ ਆਰੰਭਤਾ ਮੌਕੇ ਗਿਆਨੀ ਜਗਤਾਰ ਸਿੰਘ ਨੇ ਕਿਹਾ ਕਿ ਭਾਈ ਗੁਰਇਕਬਾਲ ਸਿੰਘ ਵੱਲੋਂ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ ਜਪ-ਤਪ ਦੀ ਅਰੰਭਤਾ  ਕਰ ਕੇ ਸੰਗਤਾਂ ਨੂੰ ਬਾਣੀ ਨਾਲ ਜੌੜਨਾ ਬੜੀ ਵੱਡੀ ਸੇਵਾ ਹੈ।
ਇਸ ਮੌਕੇ ਸੰਤ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਗਿਆਨੀ ਧਰਮ ਸਿੰਘ, ਭਾਈ ਗੁਰਦੀਪ ਸਿੰਘ, ਭਾਈ ਅਮਨਦੀਪ ਸਿੰਘ, ਭਾਈ ਹਰਵਿੰਦਰਪਾਲ ਸਿੰਘ ਲਿਟਲ, ਭਾਈ ਹਰਮਿੰਦਰ ਸਿੰਘ ਜੀ ਕਾਰ ਸੇਵਾ ਵਾਲੇ, ਭਾਈ ਨਰਿੰਦਰ ਸਿੰਘ ਛੇਹਰਟਾ, ਭਾਈ ਜਤਿੰਦਰ ਸਿੰਘ ਬਿੱਟੂ, ਭਾਈ ਸੁਖਵਿੰਦਰ ਸਿੰਘ ਗੋਗਾ, ਪੁਨੀਤ ਸਿੰਘ, ਅੰਤਰਪ੍ਰੀਤ ਸਿੰਘ, ਜਸਵਿੰਦਰ ਸਿੰਘ ਜੀ ਨੇ ਜਿਥੇ ਸੰਗਤਾਂ ਦੇ ਦਰਸ਼ਨ ਕੀਤੇ ਉਥੇ ਕੀਰਤਨ ਦੀਆ ਹਾਜਰੀਆਂ ਭਰੀਆਂ।ਸਮਾਗਮ ਵਿੱਚ ਪਿੰਡਾਂ ਤੇ ਸ਼ਹਿਰਾਂ ਤੋਂ ਇਲਾਵਾ ਉਜੈਨ, ਨਾਗਪੁਰ, ਸ਼ਾਜਜਹਾਨਪੁਰ, ਜਲੰਧਰ, ਲੁਧਿਆਣਾ, ਅਹਿਮਦਾਬਾਦ, ਦਾਲਮ ਦੀਆਂ ਸੰਗਤਾਂ ਹਾਜ਼ਰ ਸਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply