Thursday, April 30, 2026

ਗੈਰ ਅਧਿਆਪਨ ਅਮਲੇ ਵਲੋਂ ਯੂਨੀਵਰਸਿਟੀ ਦੇ ਵਿੱਤੀ ਘਾਟੇ ਖਿਲਾਫ ਰੋਸ ਧਰਨਾ ਪੰਜਵੇਂ ਦਿਨ `ਚ ਦਾਖ਼ਲ

ਬਠਿੰਡਾ, 17 ਫਰਵਰੀ (ਪੰਜਾਬ ਪੋਸਟ ਬਿਊਰੋ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ ਵਿਖੇ ਗੈਰ ਅਧਿਆਪਨ ਅਮਲੇ ਵਲੋਂ ਯੂਨੀਵਰਸਿਟੀ ਨੂੰ ਵਿੱਤੀ ਘਾਟੇ ਦੇ ਮੁੱਦੇ ਨੂੰ ਮੱਦੇਨਜ਼ਰ ਰੱਖਦੇ ਹੋਏ ਰੋਸ ਧਰਨਾ ਦਿੱਤਾ ਜਾ ਰਿਹਾ ਹੈ ਜੋ ਕਿ ਅੱਜ ਪੰਜਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ।PPN1702201705

ਉਨ੍ਹਾਂ ਨੇ ਆਪਣਾ ਇਕ ਮੰਗ ਪੱਤਰ ਤੇ ਸਮੂਹ ਕਰਮਚਾਰੀਆਂ ਦੇ ਹਸਾਤਖਰ ਕਰਕੇ ਆਪਣੀਆਂ ਮੰਗਾਂ ਬਾਬਤ ਕਿਹਾ ਕਿ ਮਸਲਿਆਂ ਦੀ ਘੋਖ ਪੜਤਾਲ ਕੀਤਾ ਜਾਵੇ।ਮੰਗ ਪੰਤਰ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਯੂਨੀਵਰਸਿਟੀ ਨੂੰ ਦਿੱਤੀ ਜਾਣ ਵਾਲੀ ਸਾਲਾਨਾ ਗਰਾਂਟ ’ਚ ਵਾਧਾ ਅਤੇ ਵਿੱਤੀ ਪ੍ਰਮੁਖ ਸ੍ਰੋਤ ਹੋਵੇ।ਮੌਜੂਦਾ ਵਿੱਤੀ ਸੰਕਟ ਦੇ ਮੱਦੇ ਨਜ਼ਰ ਵੱਖ-ਵੱਖ ਵਿਭਾਗਾਂ ਜਾਂ ਬਰਾਂਚਾ ਵਿਚ ਟੀਚਿੰਗ ਅਤੇ ਨਾਨ-ਟੀਚਿੰਗ ਅਮਲੇ ਦੀ ਰੈਸਨੇਲਾਈਜੇਸ਼ਨ ਕੀਤੀ ਜਾਵੇ।ਯੂਨੀਵਰਸਿਟੀ ਕਰਮਚਾਰੀਆਂ ਦੇ ਜੀ.ਪੀ.ਐਫ. ਅਤੇ ਐਨ.ਪੀ.ਐਸ. ਦੇ ਖਾਤਿਆਂ ਵਿਚ ਲੋੜੀਦੀ ਰਾਸ਼ੀ ਸਮੇਂ ਸਿਰ ਜਮ੍ਹਾਂ ਕਰਵਾਈ ਜਾਵੇ ਅਤੇ ਇਨ੍ਹਾਂ ਫੰਡਾਂ ਦੀ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਜਾਵੇ।ਮੁਲਾਜ਼ਮਾਂ ਨੂੰ ਤਨਖਾਹ ਸਮੇਂ ਸਿਰ ਮੁਹੱਈਆਂ ਕਰਵਾਈਆਂ ਜਾਣ। ਯੂਨੀਵਰਸਿਟੀ ਦੇ ਘਾਟੇ ਵਿਚ ਜਾਣ ਦੇ ਹੋਰ ਕਾਰਨਾਂ ਦੀ ਵੀ ਪੜਤਾਲ ਕੀਤੀ ਜਾਵੇ। ਇਸ ਧਰਨੇ ਵਿਚ ਸ਼ਾਮਲ ਕਰਮਚਾਰੀਆਂ ਵਿਚ ਰੇਖਾ ਰਾਣੀ, ਨਵਪ੍ਰੀਤ ਕੌਰ, ਸਰਲਾ ਰਾਣੀ, ਕਰਮਜੀਤ ਕੌਰ, ਸ਼ਿਮਰਜੀਤ ਕੌਰ, ਸੁਸ਼ੀਲ ਕੁਮਾਰ, ਵਰਿਦੰਰ ਪਾਲ ਸਿੰਘ, ਮਹਿੰਦਰ ਪਾਲ, ਨਵਪ੍ਰੀਤ ਕੌਰ, ਸੁੱਚਾ ਸਿੰਘ, ਦਰਸ਼ਨ ਸਿੰਘ, ਅਮਰ ਸਿੰਘ ਆਦਿ ਨੇ ਹੋਰ ਰਹਿੰਦੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਧਰਨੇ ਵਿਚ ਸ਼ਾਮਲ ਹੋਣ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply