Monday, June 29, 2026

ਪੀ.ਐਸ.ਈ.ਬੀ ਇੰਪ: ਫੈਡਰੇਸ਼ਨ ਦੇ ਹਰਦੇਵ ਧੂਰੀ ਪ੍ਰਧਾਨ ਤੇ ਜੋਗਾ ਸਿੰਘ ਲਾਂਗੜੀਆ ਮੀਤ ਪ੍ਰਧਾਨ ਬਣੇ

ਧੂਰੀ, 17 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ)- ਪੀ.ਐਸ.ਈ.ਬੀ ਇੰਪ: ਫੈਡਰੇਸ਼ਨ ਸਰਕਲ ਬਰਨਾਲਾ ਦੀ ਚੋਣ ਮੀਟਿੰਗ ਡਵੀਜ਼ਨ ਧੂਰੀ ਵਿਖੇ ਸਰਬਸਾਥੀ ਨਿਰਮਲ ਸਿੰਘ ਹਥਨ ਅਤੇ ਮਹਿੰਦਰ ਸਿੰਘ ਜਾਗੋਵਾਲ ਦੀ ਪ੍ਰਧਾਨਗੀ ਹੇਠ ਹੋਈ।PPN1702201711

ਜਿਸ ਵਿੱਚ ਪਿਛਲੇ ਕੰਮਾਂ ਬਾਰੇ ਸਰਕਲ ਸਕੱਤਰ ਸਾਥੀ ਗੋਬਿੰਦ ਕਾਂਤ ਵੱਲੋਂ ਜੱਥੇਬੰਦਕ ਰਿਪੋਰਟ ਅਤੇ ਖਜਾਨਚੀ ਜੋਗਾ ਸਿੰਘ ਲਾਂਗੜੀਆਂ ਵੱਲੋਂ ਦਿੱਤੀ ਰਿਪੋਰਟ ਪੇਸ਼ ਕੀਤੀ ਗਈ।ਜਿਸ `ਤੇ 19 ਸਾਥੀਆਂ ਨੇ ਬਹਿਸ ਕੀਤੀ ਅਖੀਰ ਕੁੱਝ ਵਾਧੇ ਨਾਲ ਅਤੇ ਸਰਬਸੰਮਤੀ ਨਾਲ ਦੋਵੇਂ ਰਿਪੋਰਟਾਂ ਮੁਤਾਬਿਕ ਚੋਣ ਕੀਤੀ ਗਈ। ਅਖੀਰ ਵਿੱਚ ਅਗਲੇ ਸਾਲਾਂ ਲਈ ਸਰਬਸਾਥੀ ਸਿਕੰਦਰ ਨਾਥ ਵਿੱਤ ਸਕੱਤਰ ਅਤੇ ਸੁਰਿੰਦਰ ਸਿੰਘ ਸੁਨਾਮ ਸਕੱਤਰ ਪੰਜਾਬ ਦੀ ਨਿਗਰਾਣੀ ਹੇਠ ਅਹੁਦੇਦਾਰ ਚੁਣੇ ਗਏ।ਇਸ ਚੋਣ ਮੀਟਿੰਗ ਵਿੱਚ ਹਰਦੇਵ ਸਿੰਘ ਧੂਰੀ ਨੂੰ ਪ੍ਰਧਾਨ, ਜੋਗਾ ਸਿੰਘ ਲਾਂਗੜੀਆਂ ਨੂੰ ਮੀਤ ਪ੍ਰਧਾਨ, ਗੋਬਿੰਦ ਕਾਂਤ ਨੂੰ ਸਕੱਤਰ, ਰਾਜ ਕੁਮਾਰ ਰੰਗੀਆਂ ਨੂੰ ਸਹਾਇਕ ਸਕੱਤਰ, ਗੁਲਜਾਰ ਸਿੰਘ ਮਾਲੇਰਕੋਟਲਾ ਨੂੰ ਖਜਾਨਚੀ, ਜਗਰੂਪ ਸਿੰਘ ਸੰਦੌੜ ਨੂੰ ਆਡੀਟਰ, ਕ੍ਰਿਸ਼ਨ ਸਿੰਘ ਲਸੋਈ ਨੂੰ ਜੱਥੇਬੰਦਕ ਸਕੱਤਰ, ਸਾਥੀ ਨਿਰਮਲ ਸਿੰਘ ਹਥਨ ਨੂੰ ਸਰਪ੍ਰਸਤ ਅਤੇ ਮਹਿੰਦਰ ਸਿੰਘ ਜਾਗੋਵਾਲ ਨੂੰ ਸਲਾਹਕਾਰ ਦਾ ਅਹੁਦੇ ਦੇ ਕੇ ਜਿੰਮੇਵਾਰੀਆਂ ਸੌਂਪੀਆਂ ਗਈਆਂ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply