Thursday, June 25, 2026

ਡਿਪਟੀ ਕਮਿਸ਼ਨਰ ਨੇ ਐਸ.ਐਮ.ਡੀ ਆਰ.ਐਸ.ਡੀ ਕਾਲਜ ਵਿਖੇ ਬਣਾਏ ਸਟ੍ਰਾਂਗ ਰੂਮ ਦੀ ਕੀਤੀ ਚੈਕਿੰਗ

ਪਠਾਨਕੋਟ, 17 ਫਰਵਰੀ (ਪੰਜਾਬ ਪੋਸਟ ਬਿਊਰੋ)- ਐਸ.ਐਮ.ਡੀ ਆਰ.ਐਸ.ਡੀ ਕਾਲਜ ਪਠਾਨਕੋਟ ਵਿਖੇ ਤਿੰਨੋਂ ਵਿਧਾਨ ਸਭਾ ਹਲਕਿਆਂ 001-ਸੁਜਾਨਪੁਰ, 002- ਭੋਆ ਅਤੇ 003-ਪਠਾਨਕੋਟ ਵਿੱਚ ਵੋਟਿੰਗ ਲਈ ਵਰਤੋਂ ਕੀਤੀਆਂ ਈ.ਵੀ.ਐਮ ਮਸ਼ੀਨਾਂ ਦੀ ਸੁਰੱਖਿਆ ਦੇ ਪ੍ਰਬੰਧ ਪੁਖਤਾ ਕੀਤੇ ਗਏ ਹਨ।ਇਹ ਪ੍ਰਗਟਾਵਾ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਪਠਾਨਕੋਟ-ਕਮ-ਜਿਲ੍ਹਾ ਚੋਣ ਅਫਸ਼ਰ ਪਠਾਨਕੋਟ ਨੇ ਸਥਾਨਕ ਐਸ.ਐਮ.ਡੀ ਆਰ.ਐਸ.ਡੀ ਕਾਲਜ ਪਠਾਨਕੋਟ ਵਿਖੇ ਬਣਾਏ ਸਟ੍ਰਾਂਗ ਰੂਮ ਦੀ ਚੈਕਿੰਗ ਦੇ ਦੋਰਾਨ ਦਿੱਤੀ।ਇਸ ਸਮੇਂ ਗੁਰਜੀਤ ਸਿੰਘ ਐਸ.ਡੀ.ਐਮ ਧਾਰਕਲਾਂ-ਕਮ- ਰਿਟਰਨਿੰਗ ਅਫਸਰ ਵਿਧਾਨ ਸਭਾ ਚੋਣ ਹਲਕਾ 001-ਸੁਜਾਨਪੁਰਞ, ਗੁਰਪ੍ਰਤਾਪ ਸਿੰਘ ਨਾਗਰਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਰਿਟਰਨਿੰਗ ਅਫਸਰ ਵਿਧਾਨ ਸਭਾ ਚੋਣ ਹਲਕਾ 002-ਭੋਆ ਅਤੇ ਹੋਰ ਅਧਿਕਾਰੀ ਹਾਜ਼ਰ ਸਨ। PPN1702201729
ਅਮਿਤ ਕੁਮਾਰ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ ਪਠਾਨਕੋਟ ਨੇ ਦੱਸਿਆ ਕਿ ਈ.ਵੀ.ਐਮ. ਮਸ਼ੀਨਾਂ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।ਇਸ ਤੋਂ ਪਹਿਲਾ ਵੀ ਪ੍ਰਤੀ ਦਿਨ ਉਨ੍ਹਾਂ ਵੱਲੋਂ ਸਟ੍ਰਾਂਗ ਰੂਮਾਂ ਦੀ ਚੈਕਿੰਗ ਕੀਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਈ.ਵੀ.ਐਮ ਮਸ਼ੀਨਾਂ ਦੀ ਸੁਰੱਖਿਆ ਲਈ ਪੈਰਾ ਮਿਲਟ੍ਰਰੀ ਅਤੇ ਪੰਜਾਬ ਪੁਲਿਸ ਤੈਨਾਤ ਕੀਤੀ ਗਈ ਹੈ ਇਸ ਤੋਂ ਇਲਾਵਾ ਤਿੰਨੋਂ ਵਿਧਾਨ ਸਭਾ ਹਲਕਿਆਂ ਦੀਆਂ ਈ.ਵੀ.ਐਮ. ਮਸ਼ੀਨਾਂ ਰੱਖਣ ਦੇ ਲਈ ਵੱਖ ਵੱਖ ਸਟ੍ਰਾਂਗ ਰੂਮ ਬਣਾਏ ਗਏ ਹਨ ਅਤੇ ਇਨ੍ਹਾਂ ਸਥਾਨਾਂ ਤੇ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ।ਉਨ੍ਹਾਂ ਦੱਸਿਆ ਕਿ ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ 18 ਫਰਵਰੀ ਨੂੰ ਸ੍ਰੀ ਵਿਜੇ ਕੁਮਾਰ ਦੇਵ ਆਈ.ਏ.ਐਸ. ਡਿਪਟੀ ਇਲੈਕਸ਼ਨ ਕਮਿਸ਼ਨਰ, ਇਲੈਕਸਨ ਕਮਿਸ਼ਨ ਭਾਰਤ ਪਠਾਨਕੋਟ ਵਿਖੇ ਈ.ਵੀ.ਐਮ ਮਸ਼ੀਨਾਂ ਦੀ ਸੁਰੱਖਿਆ ਅਤੇ ਵੋਟਾਂ ਦੀ ਗਿਣਤੀ ਸਬੰਧੀ ਕੀਤੇ ਗਏ ਪ੍ਰਬੰਧ ਦਾ ਜਾਇਜ਼ਾ ਲੈਣ ਪਹੁੰਚ ਰਹੇ ਹਨ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply