Thursday, June 25, 2026

ਪ੍ਰੀਖਿਆਵਾਂ ਦੀ ਸੁਰੂਆਤ ਮੌਕੇ ਵਿਦਿਆਰਥੀਆਂ ਨੂੰ ਸੁਭਕਾਮਨਾਵਾਂ ਦਿੱਤੀਆਂ

PPN1802201601
ਬਟਾਲਾ, 18 ਫਰਵਰੀ (ਨਰਿੰਦਰ ਬਰਨਾਲ)- 20 ਫਰਵਰੀ ਤੋ ਸੁਰੂ ਹੋ ਰਹੀਆਂ ਸਲਾਨਾ ਪ੍ਰੀਖਿਆਵਾਂ ਦੇ ਦਿਸ਼ਾ ਨਿਰਦੇਸ਼ ਜਾਨਣ ਅਤੇ ਪ੍ਰੀਖਿਆ ਦੀ ਤਿਆਰੀ ਦੇ ਦਿਨਾ ਵਿਚ ਵੀ ਅਧਿਆਪਕਾਂ ਪਾਸੋ ਮੁਸ਼ਕਲ ਭਰੇ ਸਵਾਲਾਂ ਦੇ ਜਵਾਬ ਹੱਲ ਕਰਨ ਵਾਸਤੇ ਵਿਦਿਆਰਥੀ ਕਿਸੇ ਵੇਲੇ ਵੀ ਅਧਿਆਪਕ ਪਾਸੋਂ ਸਵਾਲ ਪੁੱਛ ਸਕਦੇ ਹਨ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਵਿਖੇ ਵਿਦਿਆਰਥੀਆਂ ਨੂੰ ਨਕਲ ਰਹਿਤ ਪ੍ਰੀਖਿਆ ਬਾਰੇ ਸਮਝਾਉਂਦਿਆ ਸਕੂਲ ਦੇ ਪ੍ਰਿੰਸੀਪਲ ਲਖਵਿੰਦਰ ਸਿੰਘ ਅਗਵਾਈ ਵਿਚ ਵਿਦਿਆਰਥੀਆਂ ਨੂੰ ਸਬੰਧੋਧਨ ਕਰਦਿਆਂ ਪੰਜਾਬੀ ਮਾਸਟਰ ਦਵਿੰਦਰ ਸਿੰਘ  ਨੇ ਕਿਹਾ ਕਿ  ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਦਿਨਾ ਵਿਚ ਹੋਰ ਜਿਆਦਾ ਮਿਹਨਤ ਕਰਨ ਵਾਸਤੇ ਕਿਹਾ ਹੈ ਤਾਂ ਜੋ ਵਧੀਆ ਅੰਕ ਪ੍ਰਾਪਤ ਕੀਤੇ ਜਾ ਸਕਣ।ਉਨਾਂ ਕਿਹਾ ਕਿ ਜਿੰਨਾ ਵਿਦਿਆਰਥੀਆਂ ਦੀਆਂ ਸਿਲੇਬਸ ਦੇ ਸਬੰਧ ਵਿਚ ਮੁਸਕਿਲਾਂ ਹਨ। ਉਹ ਆਪਣੇ ਵਿਸ਼ਾ ਅਧਿਆਪਕਾ ਪਾਸੋ ਆਪਣੀ ਸਮੱਸਿਆ  ਦਾ ਹੱਲ ਪੁੱਛ ਸਕਦੇ ਹਨ।ਉਨਾਂ ਨੇ ਅੱਠਵੀ ਦੀ ਮੁਲਾਂਕਣ ਪ੍ਰੀਖਿਆ ਵਿਚ ਬੈਠਣ ਵਾਲੇ ਵਿਦਿਆਰਥੀਆਂ ਨੂੰ ਸੂਭਕਾਮਨਾਵਾਂ ਵੀ ਦਿੱਤੀਆਂ। ਇਸ ਮੌਕੇ ਹਰਜਿੰਦਰ ਸਿੰਘ, ਹਰਪ੍ਰੀਤ ਸਿਘ, ਨਰਿਦਰ ਬਰਨਾਲ, ਪਿਆਰਾ ਲਾਲ, ਗੁਰਮੀਤ ਸਿੰਘ ਆਦਿ ਤੋ ਇਲਾਵਾ ਸਮੂਹ ਸਟਾਫ ਹਾਜਰ ਸੀ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply