Saturday, June 20, 2026

ਪੰਜਗਰਾਈਆਂ ਵਿਖੇ ਨਸ਼ਿਆਂ ਵਿਰੁੱਧ 86ਵਾਂ ਜਾਗਰੂਕਤਾ ਸੈਮੀਨਾਰ ਲਗਾਇਆ

ਸੰਦੌੜ, 19 ਫਰਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ)- ਸਇੰਟੇਫਿਕ ਅਵੇਅਰਨੈਸ ਐਂਡ ਸੋਸ਼ਲ ਵੈਲਫੇਅਰ ਫੋਰਮ ਵੱਲੋਂ ਨਸ਼ਾ ਛੁਡਾਊ ਕੇਂਦਰ ਸੰਗਰੂਰ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬਰੇਰੀ ਪੰਜਗਰਾਈਆਂ ਤੇ ਮੁਢਲਾ ਸਿਹਤ ਕੇਂਦਰ ਦੇ ਸਹਿਯੋਗ ਨਾਲ ਪੀ.ਐਚ.ਸੀ ਪੰਜਗਰਾਈਆਂ ਵਿਖੇ 86ਵਾਂ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ।PPN1902201707ਇਸ ਮੌਕੇ ਪ੍ਰਧਾਨ ਡਾ. ਏ.ਐਸ.ਮਾਨ ਸਇੰਟੇਫਿਕ ਅਵੇਅਰਨੈਸ ਐਂਡ ਸੋਸ਼ਲ ਵੈਲਫੇਅਰ ਫੋਰਮ ਨੇ ਕਿਹਾ ਪੰਜਾਬ ਵਿੱਚ ਵੀ ਆਉਣ ਵਾਲੀ ਸਰਕਾਰ ਨੂੰ ਬਿਹਾਰ ਦੀ ਤਰਜ ਤੇ ਸ਼ਰਾਬਬੰਦੀ ਕਰਨੀ ਚਾਹੀਦੀ ਹੈ ਜਾਂ ਕੇਰਲਾ ਦੀ ਤਰਜ ਤੇ ਹਰ ਸਾਲ 20 ਪ੍ਰਤੀਸ਼ਤ ਠੇਕੇ ਘੱਟ ਕਰੇ ਅਤੇ ਇਹ ਸ਼ਰਾਬ ਦੇ ਠੇਕੇ ਪ੍ਰਾਈਵੇਟ ਬੰਦਿਆਂ ਦੇ ਕੰਟਰੋਲ ਹੇਠੋਂ ਕੱਢ ਕੇ ਸਰਕਾਰ ਆਪਣੇ ਕੰਟਰੋਲ ਹੇਠ ਕਰੇ ਅਤੇ ਜਿਹੜੀਆਂ ਪੰਚਾਇਤਾਂ ਸ਼ਰਾਬ ਦੇ ਠੇਕੇ ਬੰਦ ਕਰਾੳੇੁਣ ਦੇ ਲਈ ਮਤੇ ਪਾਸ ਕਰਨ ਉਹ ਸਾਰੇ ਦੇ ਸਾਰੇ ਹੀ ਮੰਨੇ ਜਾਣ।PPN1902201708ਇਸ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਹਨ ਸ਼ਰਮਾ ਪ੍ਰੋਜੈਕਟ ਡਾਇਰੈਕਟਰ ਨਸ਼ਾ ਛੁਡਾਊ ਕੇਂਦਰ ਸੰਗਰੂਰ ਨੇ ਕਿਹਾ ਕਿ ਅੱਜ ਸਮਾਜ ਦੀ ਇਹ ਦਸ਼ਾ ਹੋਈ ਪਈ ਹੈ ਕਿ ਨੌਜਵਾਨ ਨਸ਼ਿਆਂ ਦੇ ਨਾਲ ਮਰ ਰਹੇ ਹਨ ਅਤੇ ਬੁੱਢੇ ਮਾਪੇ ਲਾਸ਼ਾਂ ਨੂੰ ਮੋਢਾ ਦੇ ਰਹੇ ਹਨ। ਅੱਜ ਸਾਡਾ ਰੰਗਲਾ ਪੰਜਾਨ ਨਸ਼ਿਆਂ ਦੇ ਵਿੱਚ ਡੁੱਬ ਰਿਹਾ ਹੈ ਅਤੇ ਇਸ ਨੂੰ ਬਚਾਉਣ ਦੇ ਲਈ ਸਾਨੂੰ ਸਭ ਨੂੰ ਰਲੋ ਕਿ ਹੰਭਲਾ ਮਾਰਨ ਦੀ ਲੋੜ ਹੈ ਅਤੇ ਜਿਹੜੇ ਲੋਕ ਇਸ ਮਾੜੇ ਕੰਮ ਲਈ ਜਿਮੰੇਵਾਰ ਹਨ ਉਹਨਾਂ ਵਿਰੁੱਧ ਆਵਾਜ ਉਠਾਉਣੀ ਚਾਹੀਦੀ ਹੈ।ਉਹਨਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਇਸ ਰਸਤੇ ਪਾਉਣ ਦੇ ਲਈ ਬਹੁਤ ਸਾਰੇ ਕਾਰਕ ਜਿੰਮੇਵਾਰ ਹਨ ਜਿਹਨਾਂ ਪ੍ਰਤੀ ਸਭ ਨੂੰ ਸੁਚੇਤ ਹੋਣਾ ਚਾਹੀਦਾ ਹੈ।
ਇਸ ਮੌਕੇ ਹਾਜ਼ਰ ਵਿਦਿਆਰਥੀਆਂ ਅਤੇ ਹੋਰ ਲੋਕਾਂ ਨੇ ਕਦੇ ਵੀ ਨਸ਼ ਨਾ ਕਰਨ ਦੀ ਸਹੁੰ ਵੀ ਚੁੱਕੀ।ਇਸ  ਸੈਮੀਨਾਰ ਨੂੰ ਪ੍ਰਧਾਨ ਡਾ. ਏ.ਐਸ.ਮਾਨ, ਮੋਹਨ ਸ਼ਰਮਾ ਪ੍ਰੋਜੈਕਟ ਡਾਇਰੈਕਟਰ, ਬਲਦੇਵ ਸਿੰਘ ਗੋਸਲ, ਪ੍ਰਹਿਲਾਦ ਸਿੰਘ, ਰਜਿੰਦਰਜੀਤ ਸਿੰਘ ਕਾਲਾਬੂਲਾ, ਮੁਲਾਜ਼ਮ ਆਗੂ ਗੁਲਜ਼ਾਰ ਖਾਨ, ਲਾਇਬਰੇਰੀ ਦੇ ਪ੍ਰਧਾਨ ਰਾਜੇਸ਼ ਰਿਖੀ, ਸਰਪੰਚ ਗੁਰਵਿੰਦਰ ਸਿੰਘ, ਪੰਚ ਡਾ. ਈਸ਼ਰਪਾਲ ਸਿੰਘ, ਕੁਲਵਿੰਦਰ ਕੌਸ਼ਲ, ਚਰਨਜੀਤ ਸਿੰਘ ਧਾਲੀਵਾਲ, ਬਲਜੀਤ ਸਿੰਘ, ਸੁਖਵਿੰਦਰ ਸਿੰਘ ਗਰੇਵਾਲ, ਮਹਿੰਦਰ ਸਿੰਘ ਗਰਚਾ, ਦਰਸ਼ਨ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਧ ਧਾਲੀਵਾਲ, ਹਰਜੀਤਪਾਲ ਵਿੱਕੀ, ਸੈਕਟਰੀ ਸਹਿਕਾਰੀ ਸਭਾ ਜਗਰੂਪ ਸਿੰਘ, ਹਰਦੀਪ ਸਿੰਘ, ਸਮਾਜ ਸੇਵੀ ਨਾਇਬ ਸਿੰਘ, ਮਿੰਟੂ ਮਹਿਤਾਬ ਅਤੇ ਮਾਸਟਰ ਜਸਪਾਲ ਸਿੰਘ, ਬੀ.ਈ.ਈ ਨਰਿੰਦਰਪਾਲ ਸਿੰਘ, ਕੁਲਵੰਤ ਸਿੰਘ ਗਿੱਲ ਸਮੇਤ ਕਈ ਹੋਰਾਂ ਨੇ ਸੰਬੋਧਿਤ ਕੀਤਾ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply