Saturday, June 20, 2026

ਕਿਸਾਨ ਬਾਜ਼ਾਰ ਵਿੱਚ ਸ਼ਾਮਲ ਹੋਣ ਵਾਲੇ ਕਿਸਾਨਾਂ ਦੀ ਆਰਥਿਕਤਾ ਹੋ ਰਹੀ ਹੈ ਮਜ਼ਬੂਤ

ਪਠਾਨਕੋਟ, 19 ਫਰਵਰੀ (ਪੰਜਾਬ ਪੋਸਟ ਬਿਊਰੋ)- ਖੇਤੀਬਾੜੀ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਇੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਸਥਾਨਕ ਖੇਤੀਬਾੜੀ ਦਫਤਰ, ਇੰਦਰਾ ਕਾਲੋਨੀ ਵਿਖੇ ਲਗਾਇਆ ਜਾ ਰਿਹਾ ਕਿਸਾਨ ਬਾਜ਼ਾਰ ਜ਼ਿਲਾ ਪਠਾਨਕੋਟ ਦੇ ਕਿਸਾਨਾਂ ਅਤੇ ਖਪਤਕਾਰਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ।PPN1902201710ਕਿਸਾਨ ਬਾਜ਼ਾਰ ਵਿੱਚ ਸਬਜ਼ੀਆਂ ਅਤੇ ਹੋਰ ਖੇਤੀ ਪਦਾਰਥ ਵੇਚਣ ਆਏ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਇਹ ਗੱਲ ਸਾਹਮਣੇ ਆਈ ਕਿ ਕਿਸਾਨ ਬਾਜ਼ਾਰ ਵਿੱਚ ਸ਼ਾਮਲ ਹੋਣ ਵਾਲੇ ਕਿਸਾਨਾਂ ਦੀ ਆਰਥਿਕਤਾ ਜਿਥੇ ਮਜ਼ਬੂਤ ਹੋ ਰਹੀ ਹੈ ਉਥੇ ਜ਼ਿਲੇ ਅੰਦਰ ਸਬਜ਼ੀਆਂ ਹੇਠ ਵਧਣ ਦੇ ਰਾਹ ਖੁੱਲ ਰਹੇ ਹਨ ਜਿਸ ਨਾਲ ਖੇਤੀ ਵਿਭਿੰਨਤਾ ਨੂੰ ਨਵੀਂ ਸੇਧ ਮਿਲੇਗੀ।ਅੱਜ ਲਗਾਏ ਗਏ ਨੌਵੇਂ ਕਿਸਾਨ ਬਾਜ਼ਾਰ ਵਿੱਚ ਬਲਵਿੰਦਰ ਸਿੰਘ ਸੁਖਾਲਗੜ, ਦਵਿੰਦਰ ਸਿੰਘ,ਰ ੂਪ ਸਿੰਘ ਜਸਰੋਟੀਆ, ਸਤਨਾਮ ਸਿੰਘ ਕਟਾਰੂਚੱਕ ਅਤੇ ਪਵਨ ਕੁਮਾਰ, ਬਲਦੇਵ ਰਾਜ ਅਤੇ ਹੋਰ ਕਿਸਾਨਾਂ ਵੱਲੋਂ ਵੱਲੋਂ ਸਟਾਲ ਲਗਾ ਕੇ ਸਬਜੀਆਂ, ਗੁੜ, ਸੋਇਆਬੀਨ ਆਦਿ ਥੋਕ ਮੰਡੀ ਨਾਲੋਂ ਵੱਧ ਅਤੇ ਪਰਚੂਨ ਮਾਰਕੀਟ ਨਾਲੋਂ ਘੱਟ ਰੇਟ ਤੇ ਖਪਤਕਾਰਾਂ ਨੂੰ ਵੇਚੇ ਗਏ।
ਕਿਸਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਬਾਜ਼ਾਰ ਲੱਗਣ ਨਾਲ ਸਾਨੂੰ ਇਸ ਗੱਲ ਦਾ ਗਿਆਨ ਹੋਇਆ ਹੈ ਕਿ ਖੱਪਤਕਾਰ ਦੀ ਕੀ ਮੰਗ ਹੈ ਅਤੇ ਕਿਹੜੀਆਂ-ਕਿਹੜੀਆਂ ਸਬਜ਼ੀਆਂ ਦੀ ਜ਼ਰੂਰਤ ਹੈ।ਉਨਾਂ ਕਿਹਾ ਕਿ ਪਹਿਲਾਂ ਇੱਕ ਦੋ ਹੀ ਸਬਜ਼ੀਆਂ ਦੀ ਕਸ਼ਤ ਕਰ ਲਈ ਜਾਂਦੀ ਸੀ ਪਰ ਹੁਣ ਕਿਾਸਨ ਬਾਜ਼ਾਰ ਤੋਂ ਪਤਾ ਲੱਗਾ ਹੈ ਕਿ ਇੱਕ ਏਕੜ ਨੂੰ ਛੋਟੇ ਛੋਟੇ ਪਲਾਟਾਂ ਵਿੱਚ ਵੰਡ ਕਰਕੇ ਵੱਖ-ਵੱਖ ਤਰਾਂ ਦੀਆਂ ਸਬਜ਼ੀਆਂ ਬੀਜਣ ਦੀ ਜ਼ਰੂਰਤ ਹੈ। ਕਿਸਾਨ ਮਿੱਤ ਸਿੰਘ ਨੇ ਕਿਹਾ ਕਿ ਕਿਸਾਨ ਬਾਜ਼ਾਰ ਵਿੱਚ ਆ ਕੇ ਇਸ ਗੱਲ ਦਾ ਵੀ ਗਿਆਨ ਹੋਇਆ ਹੈ ਕਿ ਬਿਨਾਂ ਖਾਦਾਂ ਅਤੇ ਕੀਟਨਾਸ਼ਕਾਂ ਵਾਲੀਆਂ ਸਬਜ਼ੀਆਂ ਦੀ ਕਾਫੀ ਮੰਗ ਹੈ ਜਿਸ ਨੂੰ ਗਰਮੀਆਂ ਦੀਆਂ ਸਬਜੀਆਂ ਰਾਹੀਂ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਬਟਾਲੇ ਤੋਂ ਪਹਿਲੀ ਵਾਰ ਬਿਨਾਂ ਖਾਦਾਂ ਅਤੇ ਕੀਟਨਾਸ਼ਕਾਂ ਦੇ ਤਿਆਰ ਕੀਤੀਆਂ ਸਬਜੀਆਂ ਵੇਚਣ ਆਏ ਕੁਲਜਿੰਦਰ ਸਿੰਘ ਨੇ ਕਿਹਾ ਕਿ ਅੱਜ ਦਾ ਤਜ਼ੱਰਬਾ ਬਹੁਤ ਹੀ ਫਾਇਦੇਮੰਦ ਰਿਹਾ ਹੈ ਅਤੇ ਭਵਿੱਖ ਵਿੱਚ ਹੋਰ ਸਬਜ਼ੀਆਂ ਵੀ ਕੁਦਰਤੀ ਤਰੀਕੇ ਨਾਲ ਤਿਆਰ ਕਰਕੇ ਕਿਸਾਨ ਬਾਜ਼ਾਰ ਵਿੱਚ ਲਿਆਂਦੀਆਂ ਜਾਣਗੀਆਂ।ਕਿਸਾਨ ਰੂਪ ਸਿੰਘ ਜਸਰੋਟੀਆ ਨੇ ਕਿਹਾ ਕਿ ਪਹਿਲਾਂ ਸਬਜੀਆਂ ਅਤੇ ਹੋਰ ਖੇਤੀ ਜਿਨਸਾਂ, ਸਬਜੀ ਮੰਡੀ ਵਿੱਚ ਘੱਟ ਮੁੱਲ ਤੇ ਹੀ ਵੇਚ ਆਉਂਦੇ ਸੀ, ਪਰ ਹੁਣ ਅਸੀਂ ਆਪਣੀ ਪੈਦਾ ਕੀਤੀ ਸਬਜੀਆਂ ਦਾ ਭਾਅ ਆਪ ਤੈਅ ਕਰਦੇ ਹਾਂ, ਜੋ ਥੋਕ ਮੰਡੀ ਨਾਲੋਂ ਵੱਧ ਪਰ ਪਰਚੂਣ ਮੰਡੀ ਨਾਲੋਂ ਘੱਟ ਹੂੰਦਾ ਹੈ ਜਿਸ ਨਾਲ ਕਿਸਾਨ ਨੂੰ ਆਪਣੀ ਜਿਨਸ ਦਾ ਚੰਗਾ ਭਾਅ ਮਿਲ ਜਾਂਦਾ ਹੈ ਅਤੇ ਖਪਤਕਾਰਾਂ ਨੂੰ ਤਾਜ਼ੀਆਂ ਸਬਜੀਆਂ ਵਾਜ਼ਬ ਭਾਅ ਤੇ ਮਿਲ ਜਾਂਦੀਆਂ ਹਨ।ਸਬਜੀ ਖ੍ਰੀਦਣ ਆਏ ਖਪਤਕਾਰ ਸਰਵਸ੍ਰੀ ਵਿਜੇ ਕੁਮਾਰ,ਡਾ ਮਨੋਹਰ ਲਾਲ,ਹਰਬੰਸ ਕੌਰ ਅਤੇ ਸੰਗੀਤਾ ਮਹਾਜਨ ਨੇ ਕਿਹਾ ਕਿ ਬਾਜਾਰ ਵਿੱਚ ਜੋ ਅਸੀਂ ਸਬਜੀਆਂ ਖ੍ਰੀਦਦੇ ਹਾਂ, ਉਨਾਂ ਬਾਰੇ ਕੁਝ ਪਤਾ ਨਹੀਂ ਹੁੰਦਾ ਪਰ ਕਿਸਾਨ ਬਾਜ਼ਾਰ ਵਿੱਚ ਕਿਸਾਨਾਂ ਵੱਲੋਂ ਖੁਦ ਤਿਆਰ ਕੀਤੀਆਂ ਖ੍ਰੀਦੀਆਂ ਸਬਜੀਆਂ ਦਾ ਸੁਆਦ ਵਧੀਆ ਹੁੰਦਾ ਹੈ।ਉਨਾਂ ਮੰਗ ਕੀਤੀ ਕਿ ਸ਼ੁੱਧ ਜੈਵਿਕ ਤਾਰੀਕਿਆਂ ਨਾਲ ਤਿਆਰ ਸਬਜੀਆਂ ਅਤੇ ਹੋਰ ਖੇਤੀ ਜਿਨਸਾਂ ਵੀ ਕਿਸਾਨ ਬਾਜ਼ਾਰ ਵਿੱਚ ਲਿਆਂਦੀਆਂ।ਇਸ ਮੌਕੇ ਮੌਜੂਦ ਬਲਾਕ ਖੇਤੀਬਾੜੀ ਅਫਸਰ ਡਾ ਅਮਰੀਕ ਸਿੰਘ ਨੇ ਦੱਸਿਆ ਕਿ ਖਪਤਕਾਰਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਛੇਤੀ ਹੀ ਸ਼ਹਿਰ ਦੇ ਹੋਰ ਸਥਾਨਾਂ ਤੇ ਅਜਿਹੇ ਕਿਸਾਨ ਲਗਾਏ ਜਾਣਗੇ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply