Tuesday, September 29, 2026

ਵੱਖ-ਵੱਖ ਵਿਭਾਗਾਂ ਵਲੋਂ ਸਨਮਾਨਿਤ ਮੱਟੂ ਦਾ ਸਕੂਲ ਪੁੱਜਣ ਤੇ ਹੋਇਆ ਸਵਾਗਤ

ਮੱਟੂ ਨੂੰ ਸਨਮਾਨ ਮਿਲਣਾ ਸਕੂਲ ਦੇ ਵਾਸਤੇ ਫਖਰ ਵਾਲੀ ਗੱਲ- ਵਨੀਤ ਅਗਰਵਾਲ

ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ- ਗੁਰਮੀਤ ਸੰਧੂ)- ਲਿਮਕਾ ਬੁੱਕ ਆਫ ਰਿਕਾਰਡ ਦੇ ਵਿਚ ਨਾਮ ਦਰਜ ਕਰਵਾਉਣ ਤੋਂ ਬਾਅਦ ਪੰਜਾਬ ਸਿੱਖਿਆ ਵਿਭਾਗ ਪੰਜਾਬ ਸਰਕਾਰ ਪਾਸੋਂ ਸਨਮਾਨ ਹਾਸਲ ਕਰਨ ਤੋਂ ਬਾਅਦ ਕੈਂਬ੍ਰਿਜ਼ ਇੰਟਰਨੈਸ਼ਨਲ ਸਕੂਲ ਵਾਪਸ ਪੁੱਜੇ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ ਦਾ ਸਕੂਲ ਪ੍ਰਬੰਧਕਾਂ, ਅਧਿਆਪਕਾਂ, ਖੇਡ ਵਿੰਗ ਤੇ ਵਿਦਿਆਰਥੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। PPN1902201711ਸਵਾਗਤ ਕਰਨ ਦੀ ਰਸਮ ਸਕੂਲ ਦੇ ਡਾਇਰੈਕਟਰ ਵਨੀਤ ਅਗਰਵਾਲ, ਸ਼ਵੇਤਾ ਅਗਰਵਾਲ, ਪ੍ਰਿੰ: ਗੌਤਮ ਗੂਹਾ, ਸਿਮਰਨ ਕੋਰ, ਨਿਧੀ ਸ਼ਰਮਾ ਆਦਿ ਵਲੋਂ ਸਾਂਝੇ ਤੋਰ ਤੇ ਅਦਾ ਕੀਤੀ ਗਈ। ਇਸ ਮੋਕੇ ਡਾਇਰੈਕਟਰ ਵਨੀਤ ਅਗਰਵਾਲ ਤੇ ਪ੍ਰਿੰ: ਗੌਤਮ ਗੂਹਾ ਨੇ ਸਾਂਝੇ ਤੋਰ ਤੇ ਕਿਹਾ ਕਿ ਗੁਰਿੰਦਰ ਸਿੰਘ ਮੱਟੂ ਨੇ ਜਿਥੇ ਵੱਖ ਵੱਖ ਖੇਤਰਾਂ ਵਿਚ ਅਹਿਮ ਮੱਲਾਂ ਮਾਰੀਆਂ ਹਨ, ਉਥੇ ਉਨ੍ਹਾਂ ਦੇ ਸਕੂਲ ਨੂੰ ਵੀ ਹਰੇਕ ਖੇਤਰ ਵਿਚ ਮੋਹਰੀ ਬਣਾਉਣ ਅਤੇ ਵਿਦਿਆਰਥੀਆਂ ਨੂੰ ਬਹੁਪੱਖੀ ਸ਼ਖਸੀਅਤ ਦੇ ਮਾਲਕ ਬਣਾਉਣ ਦੇ ਵਿਚ ਅਹਿਮ ਭੂਮਿਕਾ ਅਦਾ ਕੀਤੀ ਹੈ।ਉਨ੍ਹਾਂ ਕਿਹਾ ਕਿ ਸਕੂਲ ਦੇ ਖੇਡ ਵਿੰਗ ਦਾ ਪ੍ਰਾਪਤੀਆ ਭਰਿਆ ਇਤਿਹਾਸ ਗੁਰਿੰਦਰ ਸਿੰਘ ਮੱਟੂ ਦੀ ਦੇਣ ਹੈ ਅਤੇ ਰਾਸ਼ਟਰੀ ਪੱਧਰ `ਤੇ ਮੱਟੂ ਨੂੰ ਸਨਮਾਨ ਮਿਲਣਾ ਸਕੂਲ ਦੇ ਵਾਸਤੇ ਫਖਰ ਵਾਲੀ ਗੱਲ ਹੈ।ਉਨਾਂ ਕਿਹਾ ਕਿ ਮੱਟੂ ਦਾ ਅਗਲਾ ਨਿਸ਼ਾਨਾ ਗਿਨੀਜ਼ ਬੁੱਕ ਆਫ ਰਿਕਾਰਡਜ਼ ਦੇ ਵਿਚ ਨਾਮ ਦਰਜ ਕਰਵਾ ਕੇ ਅੰਤਰਾਸ਼ਟਰੀ ਪੱਧਰ ਤੇ ਪ੍ਰਸਿੱਧੀ ਖੱਟਣਾ ਹੈ।ਇਸ ਮੋਕੇ ਅਸ਼ਵਨੀ ਕੁਮਾਰ, ਰਜੇਸ਼ ਥਾਪਾ, ਰਮੇਸ਼ ਕੁਮਾਰ, ਮਨਵਿੰਦਰ ਸਿੰਘ, ਮਨਜਿੰਦਰ ਕੋਰ, ਸੁਮਿਤ ਕੁਮਾਰ, ਵੈਸ਼ਾਲੀ ਥਾਪਾ, ਅਦਿਤੀ, ਰੋਹਿਤ ਕੁਮਾਰ, ਹਰਪ੍ਰੀਤ ਸਿੰਘ ਅਤੇ ਸਮੂਹ ਸਟਾਫ ਨੇ ਸਵਾਗਤ ਕਰਦਿਆਂ ਵਧਾਈ ਦਿੱਤੀ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply