Friday, September 25, 2026

ਸਰਬਤ ਦਾ ਭਲਾ ਦੀ ਇਕਾਈ ਵੱਲੋਂ ਪੈਨਸ਼ਨ ਚੈਕ ਤਕਸੀਮ

ਬਠਿੰਡਾ, 20 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਸ਼ਹਿਰ ਵਿਚ ਸਮਾਜ ਭਲਾਈ ਲਈ ਕੰਮ ਕਰ ਰਹੀ ਸੰਸਥਾ ‘ਸਰਬੱਤ ਦਾ ਭਲਾ’ ਬਠਿੰਡਾ  ਇਕਾਈ ਵਲੋਂ ਟਰਸੱਟ ਮੈਨੇਜਿੰਗ ਡਾਇਟੈਕਟਰ ਡਾਕਟਰ ਐਸ.ਪੀ ਸਿੰਘ ਉਬਰਾਏ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਲੋਂ ਗਰੀਬ, ਵਿਧਵਾਵਾਂ, ਬਜ਼ੁੱਰਗ ਪਰਿਵਾਰਾਂ ਨੂੰ ਮਾਸਿਕ ਪੈਨਸ਼ਨ ਅਤੇ ਅੰਗਹੀਣਾਂ ਨੂੰ ਇਕਾਈ ਵਲੋ ਇਸ ਮਹੀਨੇ ਦੀ ਰਾਸ਼ਨ ਸਮੱਗਰੀ ਤੇ ਮਾਇਕ ਸਹਾਇਤਾ ਦੇ ਚੈਕ ਦਿੱਤੇ ਗਏ। PPN2002201702ਇਸ ਮੌਕੇ ਇਕਾਈ ਦੇ ਮੈਂਬਰ ਅਤੇ ਜਨਰਲ ਸਕੱਤਰ ਲਛਮਣ ਸਿੰਘ, ਐਚ.ਐਸ, ਕਰਤਾਰ ਸਿੰਘ ਜੱਜ, ਰਾਜਿੰਦਰ ਸਿੰਘ, ਗੁਰਦਰਸ਼ਨ ਸਿੰਘ ਆਦਿ ਨੇ ਕਿਹਾ ਇਸ ਨੇਕ ਕੰਮ ਤੋਂ ਇਲਾਵਾ ਸਮਾਜਿਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਜਿਨ੍ਹਾਂ ਵਿਚ ਝੁੱਗੀ ਝੌਪੜੀ ਪਰਿਵਾਰਾਂ ਦੇ ਬੱਚਿਆਂ ਲਈ ਮੁਫ਼ਤ ਸਕੂਲ ਡਰੈਸਾਂ, ਕਿਤਾਬਾਂ, ਖਾਣਾ ਆਦਿ ਦੀ ਸਹਾਇਤਾ ਤੋਂ ਇਲਾਵਾ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਬਿਮਾਰੀਆਂ ਤੋਂ ਬਚਾਉਣ ਲਈ ਦਵਾਈਆਂ ਆਦਿ ਦਾ ਪ੍ਰਬੰਧ ਕਰਨਾ ਵੀ ਸ਼ਾਮਲ ਹੈ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply