Saturday, September 26, 2026

ਪੰਜਾਬੀ ਯੂਨੀਵਰਸਟੀ ਰਿਜਨਲ ਸੈਂਟਰ ਕਰਮਚਾਰੀਆਂ ਨੂੰ ਸਰਕਾਰ ਵਲੋਂ 12 ਕਰੋੜ ਦੀ ਰਹਿੰਦੀ ਗਰਾਂਟ ਜਾਰੀ

ਬਠਿੰਡਾ, 20 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਪੰਜਾਬੀ ਯੂਨੀਵਰਸਟੀ ਰਿਜਨਲ ਸੈਂਟਰ ਦੇ ਅਧਿਆਪਨ ਅਤੇ ਗੈਰ-ਅਧਿਆਪਨ ਕਰਮਚਾਰੀਆਂ ਅਤੇ ਵਿਦਿਆਰਥੀਆਂ ਦੀ ਭਰਵੀਂ ਇਕੱਤਰਤਰ ਮੌਕੇ ਵਿਚਾਰ ਚਰਚਾ ਕੀਤੀ ਗਈ।ਭਾਵੇਂ ਇਸ ਵਿੱਚ ਸਰਕਾਰ ਨੇ 12 ਕਰੋੜ ਦੀ ਬਾਕੀ ਰਹਿੰਦੀ ਗਰਾਂਟ ਜਾਰੀ ਕਰ ਦਿੱਤੀ ਹੈ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਮੁਲਾਜਮਾਂ ਨੂੰ ਤਨਖਾਹਾਂ ਵੀ ਦੇ ਦਿੱਤੀਆਂ ਗਈਆਂ ਹਨ ਤੇ ਮੁਲਾਜਮਾਂ ਵੱਲੋਂ ਮੰਗਾਂ `ਤੇ ਸਰਬਸਮੰਤੀ ਨਾਲ ਫੈਸਲਾ ਹੋਈਆ ਕਿ ਗੱਲ ਨੂੰ ਮੱਠੀ ਨਾ ਪੈਣ ਦਿੱਤਾ ਜਾਵੇ ਤੇ ਯੂਨੀਵਰਸਟੀ ਨੂੰ ਘਾਟੇ ਵੱਲ ਲਿਜਾਣ ਵਾਲੇ ਕਾਰਨਾਂ ਤੇ ਵਿਚਾਰ ਚਰਚਾ ਹੋਈ।ਇਸ ਲਈ ਯੂਨੀਵਰਸਟੀ ਦੇ ਹੋਰ ਸੈਂਟਰ ਨੇਬਰਹੁੱਡ ਕੈਂਪਸਜ਼ ਅਤੇ ਯੂਨੀਵਰਸਟੀ ਦੇ ਕੰਸਟੀਟਿਊਟ ਕਾਲਜਾਂ ਦੇ ਕਰਮਚਾਰੀਆਂ ਨੂੰ ਨਾਲ ਲਿਆਉਣ ਦਾ ਵੀ ਫੈਸਲਾ ਕੀਤਾ ਗਿਆ।ਪੁਨਰ-ਨਿਯੁੱਕਤ ਅਧਿਆਪਕਾਂ ਦੇ ਮਾਮਲੇ ਵਿਚ ਡਾ: ਜੀਤ ਸਿੰਘ ਜੋਸ਼ੀ ਨੇ ਵਿਦਿਆਰਥੀ ਦੇ ਹਿੱਤਾਂ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਯੂਨੀਵਰਸਟੀ ਦੇ ਘਾਟੇ ਵਿਚ ਜਾਣ ਦਾ ਇੱਕ ਇਹੀ ਕਾਰਨ ਹੈ ਤਾਂ ਵਿੱਤੀ ਲਾਭ ਲਏ ਬਿਨ੍ਹਾਂ ਸੇਵਾਵਾਂ ਦੇਣ ਲਈ ਹਾਜਰ ਹੋਣਗੇ।ਡਾ: ਬੂਟਾ ਸਿੰਘ ਬਰਾੜ ਨੇ ਵੀ ਇਸ ਗੱਲ ਦੀ ਹਾਮੀ ਭਰੀ। ਇਸ ਸਮੂਲੀਅਤ ਵਿੱਚ ਟਿਚਿੰਗ ਵੱਲੋਂ ਡਾ: ਰਾਕੇਸ਼ ਖੁਰਾਨਾ, ਡਾ. ਲਵਲੀਨ ਕੌਰ, ਡਾ. ਸ਼ਰਨਜੀਤ ਕੌਰ, ਡਾ. ਜਸਮੀਤ ਕੌਰ ਢਿੱਲੋਂ, ਡਾ. ਨਿੰਮੀ, ਗੁਰਦਿਆਲ ਸਿੰਘ ਬਰਾੜ, ਸ੍ਰੀਮਤੀ ਵੀਰਪਾਲ ਕੌਰ, ਸ੍ਰੀਮਤੀ ਗੁਰਵਿੰਦਰ ਕੌਰ, ਜਤਿੰਦਰ ਕੁਮਾਰ, ਪਰੇਮ ਸਿੰਘ, ਦਰਸ਼ਨ ਸਿੰਘ, ਸੁਨੀਲ ਕੁਮਾਰ ਗਰੋਵਰ, ਸ੍ਰੀਮਤੀ ਕਮਲਾ ਰਾਣੀ ਆਦਿ ਸ਼ਾਮਲ ਹੋਏ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply